ਜ. ਸ., ਚੰਡੀਗੜ੍ਹ : ਬੁੜੈਲ ਜੇਲ ਤੋਂ ਮੁਹਾਲੀ ਕੋਰਟ 'ਚ ਪੇਸ਼ੀ 'ਤੇ ਜਾ ਕੇ ਪੁਲਿਸ ਦੀ ਕਸਟੱਡੀ 'ਚੋਂ ਫਰਾਰ ਠੱਗੀ ਦੇ ਮੁਲਜ਼ਮ ਨੂੰ ਪੀਓ ਐਂਡ ਸੰਮਨ ਸੈੱਲ ਦੀ ਟੀਮ ਨੇ ਗਿ੍ਫਤਾਰ ਕਰ ਲਿਆ। ਜ਼ਿਲਾ ਅਦਾਲਤ 'ਚ ਅੱਜ ਮੁਲਜ਼ਮ ਅਸ਼ੀਸ਼ ਗੋਇਲ ਨੂੰ ਪੇਸ਼ੀ ਤੋਂ ਬਾਅਦ ਨਿਆਇਕ ਹਿਰਾਸਤ 'ਚ ਭੇਜਿਆ ਗਿਆ। ਮੁਲਜ਼ਮ ਦੇ ਖਿਲਾਫ ਕੋਰਟ ਦੇ ਬਾਹਰੋਂ ਗੱਡੀ 'ਚ ਫਿਲਮੀ ਸਟਾਈਲ 'ਚ ਭੱਜਮ ਤੋਂ ਬਾਅਦ ਸੋਹਾਣਾ ਥਾਣਾ ਪੁਲਿਸ ਨੇ ਕੇਸ ਦਰਜ ਕੀਤਾ ਹੈ।

ਨਵੰਬਰ 2021 'ਚ ਚੰਡੀਗੜ੍ਹ ਪੁਲਿਸ ਦੇ ਇਕ ਏਐੱਸਆਈ ਦੂਸਰੇ ਹੈੱਡ ਕਾਂਸਟੇਬਲ ਨਾਲ ਮੁਲਜ਼ਮ ਅਸ਼ੀਸ਼ ਨੂੰ ਬੁੜੈਲ ਜੇਲ ਤੋਂ ਮੁਹਾਲੀ ਕੋਰਟ 'ਚ ਪੇਸ਼ੀ ਲਈ ਲਿਆਏ ਸਨ। ਲੰਚ ਬ੍ਰੇਕ ਦੌਰਾਨ ਮੌਕਾ ਪਾ ਕੇ ਮੁਲਜ਼ਮ ਕੋਰਟ ਤੋਂ ਬਾਹਰ ਆ ਕੇ ਕਾਲੇ ਰੰਗ ਦੀ ਗੱਡੀ 'ਚ ਬੈਠ ਕੇ ਫਰਾਰ ਹੋ ਗਿਆ, ਜਿਸ ਨੂੰ ਲੈ ਕੇ ਮੁਹਾਲੀ ਤੇ ਚੰਡੀਗੜ੍ਹ ਪੁਲਿਸ 'ਚ ਹੜਕੰਪ ਮਚ ਗਿਆ।

ਚੰਡੀਗੜ੍ਹ ਪੁਲਿਸ ਨੇ ਤੁਰੰਤ ਸੋਹਾਣਾ ਥਾਣਾ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਦੇ ਆਧਾਰ 'ਤੇ ਸੋਹਾਣਾ ਥਾਣਾ ਦੇ ਐੱਸਐੱਚਓ ਭਗਵੰਤ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਕੋਰਟ ਪਹੁੰਚੇ। ਪੁਲਿਸ ਅਨਸਾਰ ਅਸ਼ੀਸ਼ ਅਤੇ ਉਸਦੀ ਪਤਨੀ ਦੇ ਖਿਲਾਫ ਚੰਡੀਗੜ੍ਹ ਸੈਕਟਰ-39 ਪੁਲਿਸ ਸਟੇਸ਼ਨ 'ਚ ਕੇਸ ਦਰਜ ਸੀ, ਜਿਸ ਤੋਂ ਬਾਅਦ ਉਸਨੂੰ ਗਿ੍ਫਤਾਰ ਕਰਕੇ ਬੁੜੈਲ ਜੇਲ ਭੇਜਿਆ ਗਿਆ ਸੀ।