* ਦੋ ਅੌਰਤਾਂ ਸਮੇਤ ਅਣਪਛਾਤੇ ਪੰਜ ਵਿਅਕਤੀਆਂ ਖਿਲਾਫ਼ ਮਾਮਲਾ ਦਰਜ

ਸੁਰਜੀਤ ਸਿੰਘ ਕੋਹਾੜ, ਲਾਲੜੂ

ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ 'ਤੇ ਆਈਟੀਆਈ ਮੋੜ 'ਤੇ ਕਾਰ ਸਵਾਰ ਇਕ ਵਿਅਕਤੀ ਨੇ ਮੋਟਰਸਾਈਕਲ ਚਾਲਕ 'ਤੇ ਚਾਕੂ ਨਾਲ ਜਾਨਲੇਵਾ ਹਮਲਾ ਕਰ ਦਿੱਤਾ ਤੇ ਕਾਰ ਛੱਡ ਕੇ ਆਪਣੇ ਬਾਕੀ ਸਾਥੀਆਂ ਨਾਲ ਫ਼ਰਾਰ ਹੋ ਗਿਆ ਮੋਟਰਸਾਈਕਲ ਚਾਲਕ ਨੂੰ ਗੰਭੀਰ ਹਾਲਤ 'ਚ ਪਹਿਲਾਂ ਸਿਵਲ ਹਸਪਤਾਲ ਲਾਲੜੂ ਤੇ ਬਾਅਦ 'ਚ ਜੀਐੱਮਸੀਐੱਚ ਸੈਕਟਰ-32 ਚੰਡੀਗੜ੍ਹ ਲਿਜਾਇਆ ਗਿਆ, ਜਿਥੇ ਉਹ ਜ਼ੇਰੇ ਇਲਾਜ ਹੈ ਪੁਲਿਸ ਨੇ 2 ਅੌਰਤਾਂ ਸਮੇਤ ਅਣਪਛਾਤੇ 5 ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਕਾਰ ਨੂੰ ਕਬਜ਼ੇ ਵਿਚ ਲੈ ਲਿਆ ਹੈ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਅਧਿਕਾਰੀ ਥਾਣਾ ਲਾਲੜੂ ਦੇ ਏਐੱਸਆਈ ਸੁਲੱਖਣ ਸਿੰਘ ਨੇ ਦੱਸਿਆ ਕਿ ਸੁਧੀਰ ਪੁੱਤਰ ਸੁਭਾਸ਼ ਚੰਦਰ ਪਿੰਡ ਲਾਲੜੂ ਆਪਣੇ ਵੱਡੇ ਭਰਾ ਨੂੰ ਮੋਟਰਸਾਈਕਲ 'ਤੇ ਬਿਠਾ ਕੇ ਚੰਡੀਗੜ੍ਹ ਵੱਲੋਂ ਆ ਰਿਹਾ ਸੀ, ਜਿਉਂ ਹੀ ਉਹ ਆਈਟੀਆਈ ਮੋੜ 'ਤੇ ਪੁੱਜਾ ਤਾਂ ਬੱਲੋਪੁਰ ਤੋਂ ਇਕ ਕਾਰ ਆਈ, ਜਿਸ 'ਚ ਦੋ ਅੌਰਤਾਂ ਸਮੇਤ 5 ਵਿਅਕਤੀ ਸਵਾਰ ਸਨ, ਨਾਲ ਲੰਘਣ ਨੂੰ ਲੈ ਕੇ ਹੋਈ ਤੂੰ-ਤੂੰ, ਮੈਂ-ਮੈਂ ਨਾਲ ਗੱਲ ਵੱਧ ਗਈ ਅਤੇ ਕਾਰ 'ਚ ਸਵਾਰ ਇੱਕ ਵਿਅਕਤੀ ਨੇ ਕਥਿਤ ਤੌਰ 'ਤੇ ਸੁਧੀਰ ਦੇ ਿਢੱਡ 'ਚ ਚਾਕੂ ਨਾਲ ਹਮਲਾ ਕਰ ਦਿੱਤਾ ਅਤੇ ਪੰਜੇ ਵਿਅਕਤੀ ਕਾਰ ਨੂੰ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਏ ਸੁਧੀਰ ਨੂੰ ਜ਼ਖ਼ਮੀ ਹਾਲਤ 'ਚ ਇਲਾਜ ਲਈ ਸਿਵਲ ਹਸਪਤਾਲ ਲਾਲੜੂ ਵਿਚ ਦਾਖ਼ਲ ਕਰਵਾਇਆ ਗਿਆ, ਜਿਥੋਂ ਉਸ ਨੂੰ ਜੀਐੱਮਸੀਐੱਚ ਸੈਕਟਰ-32 ਚੰਡੀਗੜ੍ਹ ਵਿਖੇ ਰੈਫ਼ਰ ਕਰ ਦਿੱਤਾ, ਜਿਥੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਪੁਲਿਸ ਨੇ ਸੁਧੀਰ ਦੇ ਭਰਾ ਰੋਹਿਤ ਕੁਮਾਰ ਦੇ ਬਿਆਨ 'ਤੇ 2 ਅੌਰਤਾਂ ਸਮੇਤ ਅਣਪਛਾਤੇ 5 ਵਿਅਕਤੀਆਂ ਖਿਲਾਫ਼ ਧਾਰਾ 307 ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।