ਬਿਨਾਂ ਟਿਊਸ਼ਨ ਦੇ 12 ਘੰਟੇ ਪੜ੍ਹ ਕੇ ਜ਼ਿਲ੍ਹੇ 'ਚੋਂ ਦੂਜਾ ਸਥਾਨ ਹਾਸਲ ਕੀਤਾ

ਜੇਐੱਸ ਕਲੇਰ, ਜ਼ੀਰਕਪੁਰ : ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਜਮਾਤ ਦੀ ਮੈਰਿਟ ਸੂਚੀ 'ਚ ਆਉਣ ਵਾਲੇ ਵਿਦਿਆਰਥੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਪੂਰੇ ਪੰਜਾਬ 'ਚੋਂ ਮੁਹਾਲੀ ਜ਼ਿਲ੍ਹਾ 15ਵੇਂ ਸਥਾਨ 'ਤੇ ਰਿਹਾ ਅਤੇ ਸਿਆਲਬਾ ਮਾਜਰੀ ਦੇ ਅਭਿਰਾਜ ਨੇ ਪਹਿਲਾ, ਸਰਕਾਰੀ ਸਕੂਲ ਦਿਆਲਪੁਰਾ ਪਿੰਡ ਜ਼ੀਰਕਪੁਰ ਦੀ ਮਨਪ੍ਰਰੀਤ ਕੌਰ ਨੇ ਦੂਜਾ ਅਤੇ ਮੁਬਾਰਿਕਪੁਰ ਦੀ ਰਹਿਣ ਵਾਲੀ ਤਾਨੀਆ ਨੇ ਤੀਜਾ ਸਥਾਨ ਹਾਸਲ ਕੀਤਾ। ਜ਼ੀਰਕਪੁਰ ਦੇ ਪਿੰਡ ਦਿਆਲਪੁਰਾ ਦੀ ਵਸਨੀਕ ਮਨਪ੍ਰਰੀਤ ਕੌਰ ਨੇ 97.38 ਪ੍ਰਤੀਸ਼ਤ ਅੰਕ ਪ੍ਰਰਾਪਤ ਕਰਕੇ ਜ਼ਿਲ੍ਹੇ 'ਚੋਂ ਦੂਜਾ ਸਥਾਨ ਪ੍ਰਰਾਪਤ ਕੀਤਾ ਹੈ ਅਤੇ ਮੈਰਿਟ ਸੂਚੀ 'ਚ 11ਵਾਂ ਸਥਾਨ ਪ੍ਰਰਾਪਤ ਕੀਤਾ ਹੈ। ਭਾਵੇਂ ਪਹਿਲਾ ਸਥਾਨ ਹਾਸਲ ਕਰਨ ਵਾਲੇ ਅਭਿਰਾਜ ਅਤੇ ਮਨਪ੍ਰਰੀਤ ਦਾ ਨੰਬਰ ਇੱਕੋਂ ਜਿਹਾ ਹੈ ਪਰ ਸਿੱਖਿਆ ਵਿਭਾਗ ਦੀ ਨੀਤੀ ਤਹਿਤ ਸਭ ਤੋਂ ਛੋਟੇ ਬੱਚੇ ਨੂੰ ਪਹਿਲਾ ਸਥਾਨ ਦਿੱਤਾ ਗਿਆ ਹੈ। ਮਨਪ੍ਰਰੀਤ ਕੌਰ ਦੇ ਪਿਤਾ ਕੁਲਵਿੰਦਰ ਸਿੰਘ ਪਲੰਬਰ ਦਾ ਕੰਮ ਕਰਦੇ ਹਨ ਅਤੇ ਮਾਂ ਆਸ਼ਾ ਵਰਕਰ ਹੈ। ਘਰ ਦੀ ਆਰਥਿਕ ਹਾਲਤ ਮਾੜੀ ਹੋਣ ਕਾਰਨ ਮਨਪ੍ਰਰੀਤ ਨੇ ਬਿਨਾਂ ਟਿਊਸ਼ਨ ਪੜ੍ਹ ਕੇ ਇਹ ਮੁਕਾਮ ਹਾਸਲ ਕੀਤਾ ਹੈ। ਮਨਪ੍ਰਰੀਤ ਸਖ਼ਤ ਮਿਹਨਤ ਕਰਕੇ ਭਵਿੱਖ 'ਚ ਜੱਜ ਬਣਨਾ ਚਾਹੁੰਦਾ ਹੈ।

ਡੱਬੀ...

ਸਾਢੇ ਤਿੰਨ ਵਜੇ ਉੱਠ ਕੇ 10 ਤੋਂ 12 ਘੰਟੇ ਪੜ੍ਹਾਈ ਕਰਦੀ ਸੀ।

ਮਨਪ੍ਰਰੀਤ ਕੌਰ ਨੇ ਦੱਸਿਆ ਕਿ ਉਸ ਨੂੰ ਨਹੀਂ ਪਤਾ ਸੀ ਕਿ ਉਹ ਮੈਰਿਟ 'ਚ ਆਈ ਹੈ। ਅੱਜ ਜਦੋਂ ਅਧਿਆਪਕਾਂ ਨੇ ਉਸ ਦੀ ਮਾਂ ਦੇ ਨੰਬਰ 'ਤੇ ਫੋਨ ਕਰਕੇ ਦੱਸਿਆ ਕਿ ਉਸਦਾ ਨਾਮ ਮੈਰਿਟ 'ਚ ਹੈ ਤਾਂ ਉਸ ਦੀ ਖੁਸ਼ੀ ਦੀ ਕੋਈ ਟਿਕਾਣਾ ਨਾ ਰਿਹਾ। ਜਿਸ ਤੋਂ ਬਾਅਦ ਪਿੰ੍ਸੀਪਲ ਅਤੇ ਹੋਰ ਅਧਿਆਪਕਾਂ ਨੇ ਉਸ ਦਾ ਮੂੰਹ ਮਿੱਠਾ ਕਰਵਾ ਕੇ ਵਧਾਈਆਂ ਦਿੱਤੀਆਂ ਤਾਂ ਉਸ ਨੂੰ ਯਕੀਨ ਹੋ ਗਿਆ ਕਿ ਉਹ ਜ਼ਿਲ੍ਹੇ 'ਚੋਂ ਦੂਜੇ ਨੰਬਰ 'ਤੇ ਆਈ ਹੈ। ਮਨਪ੍ਰਰੀਤ (17) ਨੇ ਦੱਸਿਆ ਕਿ ਉਹ ਪਿੰਡ ਦਿਆਲਪੁਰਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਪੜ੍ਹਦੀ ਹੈ ਅਤੇ ਉਸ ਦੇ ਦੋ ਭੈਣ-ਭਰਾ ਹਨ। ਦੋਵੇਂ ਇੱਕੋਂ ਸਕੂਲ 'ਚ ਪੜ੍ਹਦੇ ਹਨ। ਮਨਪ੍ਰਰੀਤ ਨੇ ਦੱਸਿਆ ਕਿ ਉਸ ਦਾ ਪਿਤਾ ਪਲੰਬਰ ਦਾ ਕੰਮ ਕਰਦਾ ਹੈ ਅਤੇ ਉਹ ਮੋਬਾਈਲ ਫੋਨ ਵੀ ਨਹੀਂ ਵਰਤਦੇ। ਉਸਦੀ ਮਾਂ ਸੁਖਵਿੰਦਰ ਕੌਰ ਆਸ਼ਾ ਵਰਕਰ ਹੈ ਅਤੇ ਪਿੰਡ ਦੀ ਡਿਸਪੈਂਸਰੀ 'ਚ ਕੰਮ ਕਰਦੀ ਹੈ।

ਮਨਪ੍ਰਰੀਤ ਨੇ ਦੱਸਿਆ ਕਿ ਉਹ ਸਵੇਰੇ 3.30 ਵਜੇ ਉੱਠ ਕੇ ਆਪਣੀ ਪੜ੍ਹਾਈ ਸ਼ੁਰੂ ਕਰ ਦਿੰਦੀ ਸੀ। ਉਹ 3:30 ਤੋਂ 8 ਵਜੇ ਤੱਕ ਪੜ੍ਹਦੀ ਸੀ ਅਤੇ 9 ਵਜੇ ਸਕੂਲ ਜਾਂਦੀ ਸੀ ਅਤੇ ਫਿਰ 3:30 ਤੋਂ ਬਾਅਦ ਡੇਢ ਘੰਟੇ ਆਰਾਮ ਕਰਨ ਤੋਂ ਬਾਅਦ 5 ਵਜੇ ਤੋਂ 9 ਵਜੇ ਤੱਕ ਪੜ੍ਹਦੀ ਸੀ। ਰਾਤ 'ਚ ਕਈ ਵਾਰ ਤਾਂ 11 ਵੱਜ ਵੀ ਜਾਂਦੇ ਸਨ। ਮਨਪ੍ਰਰੀਤ ਕੌਰ ਨੇ ਦੱਸਿਆ ਕਿ ਉਹ ਭਵਿੱਖ 'ਚ ਜੱਜ ਬਣਨਾ ਚਾਹੁੰਦੀ ਹੈ। ਮਨਪ੍ਰਰੀਤ ਨੇ ਕਿਹਾ ਕਿ ਉਹ ਅੱਗੇ ਆਰਟਸ ਸਟਰੀਮ 'ਚ ਦਾਖ਼ਲਾ ਲਵੇਗੀ ਅਤੇ ਐੱਲਐੱਲਬੀ ਕਰਨ ਤੋਂ ਬਾਅਦ ਜੱਜ ਬਣੇਗੀ।

ਡੱਬੀ

ਅਧਿਆਪਕ ਨੇ ਦਿੱਤਾ ਪੂਰਾ ਸਹਿਯੋਗ

ਮਨਪ੍ਰਰੀਤ ਕੌਰ ਨੇ ਦੱਸਿਆ ਕਿ ਉਹ ਬਿਨਾਂ ਟਿਊਸ਼ਨ ਪੜ੍ਹ ਕੇ ਇੱਥੇ ਪਹੁੰਚੀ ਹੈ, ਜਿਸ ਦਾ ਸਿਹਰਾ ਉਹ ਆਪਣੇ ਸਕੂਲ ਦੇ ਅਧਿਆਪਕਾਂ ਅਤੇ ਮਾਪਿਆਂ ਨੂੰ ਦਿੰਦੀ ਹੈ। ਕਿਉਂਕਿ ਸਰਕਾਰੀ ਛੁੱਟੀਆਂ ਵਾਲੇ ਦਿਨ ਵੀ ਉਸ ਦੇ ਸਕੂਲ ਦੇ ਅਧਿਆਪਕ ਉਸ ਨੂੰ ਪੜ੍ਹਾਉਣ ਆਉਂਦੇ ਸਨ। ਪੇਪਰਾਂ ਦੌਰਾਨ ਅਧਿਆਪਕ ਐਤਵਾਰ ਵਾਲੇ ਦਿਨ ਵੀ ਉਨਾਂ੍ਹ ਨੂੰ ਪੜ੍ਹਾਉਣ ਲਈ ਸਕੂਲ ਆਉਂਦੇ ਸਨ ਅਤੇ ਸਕੂਲ 6 ਘੰਟੇ ਲੱਗਿਆ ਰਹਿੰਦਾ ਸੀ, ਜਿਸ ਕਾਰਨ ਇਹ ਮੁਕਾਮ ਹਾਸਲ ਕੀਤਾ ਜਾ ਸਕਿਆ ਹੈ। ਸਕੂਲ ਦੀ ਪਿੰ੍ਸੀਪਲ ਡੇਜੀ ਖਾਲਿਦ ਨੇ ਦੱਸਿਆ ਕਿ ਉਹ ਮਾਣ ਮਹਿਸੂਸ ਕਰ ਰਹੀ ਹੈ ਕਿ ਉਸ ਦੇ ਸਕੂਲ ਦੀ ਵਿਦਿਆਰਥਣ ਮਨਪ੍ਰਰੀਤ ਨੇ ਆਪਣੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ। ਉਸ ਨੇ ਦੱਸਿਆ ਕਿ ਛੁੱਟੀ ਵਾਲੇ ਦਿਨ ਵੀ ਉਨਾਂ੍ਹ ਦਾ ਸਟਾਫ਼ ਬੱਚਿਆਂ ਨੂੰ ਸਕੂਲ ਬੁਲਾ ਕੇ ਪੜ੍ਹਾਉਂਦਾ ਸੀ, ਜਿਸ ਦਾ ਨਤੀਜਾ ਅੱਜ ਸਾਹਮਣੇ ਆਇਆ ਹੈ। ਉਨਾਂ੍ਹ ਇਸ ਲਈ ਸਕੂਲ ਸਟਾਫ਼ ਨੂੰ ਵੀ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਦੇ ਨਾਲ-ਨਾਲ ਉਨਾਂ੍ਹ ਦੇ ਮਾਪਿਆਂ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ। ਇਸ ਦੌਰਾਨ ਮਨਪ੍ਰਰੀਤ ਕੌਰ ਨੇ ਸਕੂਲ ਦੀ ਪਿੰ੍ਸੀਪਲ ਡੇਜੀ ਖਾਲਿਦ, ਕਲਾਸ ਇੰਚਾਰਜ ਮੀਨਾਕਸ਼ੀ ਚੰਦਨਾ, ਮੈਥ ਟੀਚਰ ਸਾਰਦਾ ਰਾਣੀ, ਪਰਮਜੀਤ ਕੌਰ ਸਾਇੰਸ ਟੀਚਰ, ਭਵਨਦੀਪ ਕੌਰ ਐੱਸਐੱਸਟੀ ਟੀਚਰ, ਦੀਪਿਕਾ ਇੰਗਲਿਸ਼ ਟੀਚਰ ਅਤੇ ਨਵਨੀਤ ਕੌਰ ਪੰਜਾਬੀ ਟੀਚਰ ਦਾ ਛੁੱਟੀਆਂ 'ਚ ਵੀ ਪੜ੍ਹਾਈ ਕਰਵਾਉਣ ਲਈ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।