* 12 ਲੇਨ ਦੱਪਰ ਟੋਲ ਪਲਾਜ਼ਾ 'ਤੇ ਸਿਰਫ਼ ਦੋ ਲੇਨ ਹੋਣਗੀਆਂ ਨਕਦ ਭੁਗਤਾਨ ਲਈ

* ਹਾਲੇ ਵੀ ਫ਼ਾਸਟੈਗ ਤੇ ਨਕਦ ਭੁਗਤਾਨ ਧਾਰਕਾਂ 'ਚ ਵੱਡਾ ਅੰਤਰ, ਨਵੀਂ ਸੁਵਿਧਾ ਲਈ ਚੁਣੌਤੀ

ਸੁਰਜੀਤ ਸਿੰਘ ਕੋਹਾੜ, ਲਾਲੜੂ

ਦੇਸ਼ ਭਰ 'ਚ ਨੈਸ਼ਨਲ ਹਾਈਵੇਜ਼ ਦੇ ਸਾਰੇ ਟੋਲ ਪਲਾਜ਼ਿਆਂ 'ਤੇ 15 ਦਸੰਬਰ ਸਵੇਰੇ 8 ਵਜੇ ਤੋਂ ਪੂਰੀ ਤਰ੍ਹਾਂ ਫ਼ਾਸਟੈਗ ਸੁਵਿਧਾ ਲਾਗੂ ਹੋ ਰਹੀ ਹੈ, ਇਸ ਲਈ ਤਮਾਮ ਤਿਆਰੀਆਂ ਮੁਕੰਮਲ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। 12 ਲੇਨ ਦੱਪਰ ਟੋਲ ਪਲਾਜ਼ਾ 'ਤੇ ਫ਼ਾਸਟੈਗ ਦੀ ਬਜਾਏ ਨਕਦ ਟੋਲ ਚੁਕਾਉਣ ਵਾਲਿਆਂ ਨੂੰ ਆਉਣ-ਜਾਣ ਲਈ ਹੁਣ ਕੇਵਲ ਇਕ ਹੀ ਲੇਨ ਮੁਹੱਈਆ ਹੋਵੇਗੀ, ਜਦਕਿ 10 ਲੇਨ ਫ਼ਾਸਟਟੈਗ ਧਾਰਕਾਂ ਨੂੰ ਸਮਰਪਿਤ ਹੋਣਗੀਆਂ। ਨੈਸ਼ਨਲ ਹਾਈਵੇਜ਼ ਵੱਲੋਂ ਇਸ ਨਵੀਂ ਆਨਲਾਈਨ ਵਿਵਸਥਾ 'ਚ ਰਾਹਗੀਰਾਂ ਦਾ ਸਮਾਂ, ਖਰਚ ਤੇ ਪਰੇਸ਼ਾਨੀ 'ਚ ਕਟੌਤੀ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ ਇਹ ਨਵੀਂ ਆਨਲਾਈਨ ਵਿਵਸਥਾ 1 ਦਸੰਬਰ ਨੂੰ ਲਾਗੂ ਹੋਣੀ ਸੀ, ਜੋ ਦੋ ਦਿਨ ਪਹਿਲਾਂ ਹੀ 15 ਦਸੰਬਰ ਤਕ ਅੱਗੇ ਵਧਾ ਦਿੱਤੀ ਗਈ ਸੀ। ਫ਼ਾਸਟੈਗ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ 'ਤੇ ਦੱਪਰ ਟੋਲ ਪਲਾਜ਼ਾ 'ਤੇ ਬੀਤੇ 10 ਦਿਨਾਂ ਤੋਂ ਘੰਟੇ-ਘੰਟੇ ਦਾ ਟਰਾਇਲ ਲਿਆ ਜਾਂਦਾ ਰਿਹਾ ਹੈ, ਪਰ ਇਹ ਟਰਾਇਲ ਨਿਰਵਿਘਨ ਟ੍ਰੈਿਫ਼ਕ ਵਹਾਅ ਦੀਆਂ ਉਮੀਦਾਂ 'ਤੇ ਅੱਜ ਤਕ ਖਰਾ ਨਹੀਂ ਉਤਰ ਸਕਿਆ ਨਕਦ ਟੋਲ ਦੀ ਦੋ-ਦੋ ਲੇਨ ਦੇ ਬਾਵਜੂਦ ਟੋਲ ਪਲਾਜ਼ਾ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ-ਲੰਬੀਆਂ ਕਤਾਰਾਂ ਲੱਗਦੀਆਂ ਰਹੀਆਂ ਭਾਵੇਂ ਕਿ ਵਾਹਨ ਚਾਲਕਾਂ ਦੀ ਸੁਵਿਧਾ ਲਈ 10 ਵਾਧੂ ਮਾਰਸ਼ਲ ਵੀ ਤਾਇਨਾਤ ਕੀਤੇ ਗਏ, ਪਰ ਟਰਾਇਲ ਸਮਾਪਤ ਹੋਣ ਮਗਰੋਂ ਹੀ ਆਵਾਜਾਈ ਆਮ ਵਰਗੀ ਹੋ ਸਕੀ। ਅਜਿਹੇ 'ਚ ਐਤਵਾਰ ਤੋਂ ਵੀ ਨਕਦ ਲੇਨ 'ਚ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗਣ ਨਾਲ ਪ੍ਰਰੇਸ਼ਾਨੀ ਪੇਸ਼ ਆ ਸਕਦੀ ਹੈ।

ਫ਼ਾਸਟੈਗ ਤੇ ਨਕਦ ਧਾਰਕਾਂ ਦੀ ਗਿਣਤੀ 'ਚ ਵੱਡਾ ਫ਼ਰਕ

ਨਵੀਂ ਸੁਵਿਧਾ ਲਾਗੂ ਕਰਨ 'ਚ ਸਭ ਤੋਂ ਵੱਡੀ ਚੁਣੌਤੀ ਫ਼ਾਸਟੈਗ ਧਾਰਕਾਂ ਅਤੇ ਗੈਰ ਧਾਰਕਾਂ ਦੀ ਗਿਣਤੀ 'ਚ ਵੱਡਾ ਅੰਤਰ ਰਿਹਾ, ਭਾਵੇਂ ਕਿ ਟੋਲ ਪਲਾਜ਼ਾ 'ਤੇ 38 ਹਜ਼ਾਰ ਵਾਹਨਾਂ ਦੇ ਆਉਣ-ਜਾਣ ਦੀ ਅੌਸਤ ਹੈ, ਪਰ ਟੈਗ ਧਾਰਕਾਂ ਦੀ ਸੰਖਿਆ ਹਾਲੇ ਤਕ 35 ਫੀਸਦੀ ਦੇ ਨੇੜੇ-ਤੇੜੇ ਹੀ ਪੁੱਜੀ ਹੈ। ਅਜਿਹੇ 'ਚ ਨਕਦ ਲੇਨ 'ਚ ਲਾਈਨਾਂ ਲਗਣੀਆਂ ਲਾਜ਼ਮੀ ਹਨ। ਇਨ੍ਹਾਂ ਲਾਈਨਾਂ ਤੋਂ ਬਚਣਾ ਹੈ ਤਾਂ ਨਕਦ ਟੋਲ ਉਪਭੋਗਤਾਵਾਂ ਨੂੰ ਦੇਰ-ਸਵੇਰ ਫ਼ਾਸਟੈਗ ਲੈਣਾ ਹੀ ਪਵੇਗਾ, ਕਿਉਂਕਿ ਹਾਲੇ ਫ਼ਾਸਟੈਗ ਤੇ ਨਕਦ ਉਪਭੋਗਤਾ ਦਾ ਅਨੁਪਾਤ ਵੀ 35:65 ਹੀ ਪੁੱਜਾ ਹੈ ਇਹ ਅਨੁਪਾਤ 70:30 ਹੋਣ 'ਤੇ ਹੀ ਨਕਦ ਟੋਲ ਧਾਰਕ ਰਾਹਤ ਦੀ ਉਮੀਦ ਕਰ ਸਕਦੇ ਹਨ ਜੀਐੱਮਆਰ ਦੇ ਸੀਆਰਓ ਦੀਪਕ ਅਰੋੜਾ ਅਨੁਸਾਰ ਉਪਰੋਕਤ ਕਾਰਨ ਤੋਂ ਹੀ 15 ਦਸੰਬਰ ਤੋਂ ਬਾਅਦ ਵੀ ਨਗਦ ਲੇਨ ਵਿਚ ਵਾਹਨਾਂ ਦੀ 200 ਤੋਂ 300 ਮੀਟਰ ਤਕ ਲੰਬੀ ਲਾਈਨ ਲੱਗ ਸਕਦੀ ਹੈ।

ਕਮਰਸ਼ੀਅਲ ਵਾਹਨਾਂ 'ਚ 50 ਫੀਸਦੀ ਹੋਏ ਫਾਸਟੈਗ ਧਾਰਕ

ਨੈਸ਼ਨਲ ਹਾਈਵੇਜ਼ ਦੇ ਪ੍ਰਰੋਜੈਕਟ ਡਾਇਰੈਕਟਰ ਕੇਐੱਲ ਸਚਦੇਵਾ ਅਨੁਸਾਰ ਦੱਪਰ ਟੋਲ ਪਲਾਜਾ 'ਤੇ ਹਾਈਵੇਜ਼ ਦੇ ਜੀਐੱਮ, ਐੱਸਕੇ ਗੁਪਤਾ ਬਤੌਰ ਨੌਡਲ ਅਫ਼ਸਰ ਤੈਨਾਤ ਰਹਿਣਗੇ ਅਤੇ ਫ਼ਾਸਟਟੈਗ ਅਤੇ ਨਗਦ ਲੇਨ ਵਿਚ ਵਾਹਨਾਂ ਦੀ ਕਤਾਰਾਂ ਸਮੇਤ ਲੋਕਾਂ ਦੀਆਂ ਮੁਸ਼ਕਿਲਾਂ ਦਾ ਜਾਇਜ਼ਾ ਲੈ ਕੇ ਉਸ ਦੇ ਹੱਲ ਦਾ ਤੁਰੰਤ ਫ਼ੈਸਲਾ ਲੈਣਗੇ ਫ਼ਾਸਟਟੈਗ ਅਤੇ ਨਗਦ ਉਪਭੋਗਤਾਵਾਂ ਵਿਚ ਵੱਡੇ ਫ਼ਰਕ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਹਾਲੇ ਤਕ 36 ਫ਼ੀਸਦੀ ਹੀ ਫ਼ਾਸਟ ਟੈਗ ਧਾਰਕ ਬਣੇ ਹਨ, ਪ੍ਰੰਤੂ ਜਿਸ ਰਫ਼ਤਾਰ ਨਾਲ ਨਵੇਂ ਉਪਭੋਗਤਾ ਵੱਧ ਰਹੇ ਹਨ ਤਾਂ ਇਕ-ਦੋ ਮਹੀਨੇ ਵਿਚ ਇਹ ਫ਼ਰਕ ਬੇਹੱਦ ਘੱਟ ਹੋ ਜਾਵੇਗਾ

ਸਚਦੇਵਾ ਅਨੁਸਾਰ ਸਭ ਤੋਂ ਅਹਿਮ ਗੱਲ ਇਹ ਹੈ ਕਿ 50 ਫ਼ੀਸਦੀ ਕਮਰਸੀਅਲ ਵਾਹਨ ਫ਼ਾਸਟਟੈਗ ਸੁਵਿਧਾ ਨਾਲ ਲੈਸ਼ ਹੋ ਗਏ ਹਨ ਲੋਕਾਂ ਨੂੰ ਪ੍ਰਰੇਸ਼ਾਨੀ ਤੋਂ ਬਚਾਉਣ ਦੇ ਲਈ ਟੋਲ ਪਲਾਜਾ 'ਤੇ ਨਗਦ ਲੇਨ ਦੀ ਗਿਣਤੀ ਇਕ ਤੋਂ ਵੱਧ ਵੀ ਕੀਤੀ ਜਾ ਸਕਦੀ ਹੈ, ਗ਼ਲਤੀ ਨਾਲ ਫ਼ਾਸਟ ਟੈਗ ਲੇਨ ਵਿਚ ਵੜਨ ਵਾਲੇ ਨਗਦ ਟੋਲ ਉਪਭੋਗਤਾ ਤੋਂ ਿਫ਼ਲਹਾਲ ਕੁੱਝ ਦਿਨਾਂ ਦੇ ਲਈ ਜੁਰਮਾਨਾ ਨਹੀਂ ਲਿਆ ਜਾਵੇਗਾ ਨਗਦ ਲੇਨ ਲੰਮੀ ਹੋਣ 'ਤੇ ਇੱਕ ਤੋਂ ਦੋ ਜਾ ਤਿੰਨ ਲੇਨ ਵੀ ਖੋਲੀ ਜਾ ਸਕਦੀ ਹੈ ਇਸ ਦੇ ਪਿਛੇ ਉਦੇਸ਼ ਨਗਦ ਲੇਨ ਵਿਚ ਵੜਨ ਵਾਲੇ ਟੋਲ ਉਪਭੋਗਤਾ ਨੂੰ ਸੁਵਿਧਾ ਦੇਣਾ ਹੀ ਰਹੇਗਾ ਫ਼ਾਸਟ ਟੈਗ ਨੂੰ ਉਤਸ਼ਹਿਤ ਕਰਨ 'ਤੇ ਨਗਦ ਉਪਭੋਗਤਾ ਵੀ ਇਸ ਸੁਵਿਧਾ ਵੱਲ ਅਕਰਸ਼ਿਤ ਹੋਣਗੇ।