ਚੰਡੀਗੜ੍ਹ/ਮੁਹਾਲੀ, ਜੇਐਨਐਨ, Chandigarh Farmers Protest: ਪੰਜਾਬ ਦੇ ਕਿਸਾਨਾਂ ਨੇ ਚੰਡੀਗੜ੍ਹ-ਮੋਹਾਲੀ ਬਾਰਡਰ 'ਤੇ ਦਿੱਲੀ ਵਾਂਗ ਮੋਰਚਾ ਸ਼ੁਰੂ ਕਰ ਦਿੱਤਾ ਸੀ ਪਰ ਇਸ ਨੂੰ ਦੇਖਦੇ ਹੋਏ ਹੁਣ ਕਿਸਾਨਾਂ ਤੇ ਸੀਐਮ ਮਾਨ ਵਿਚਾਲੇ ਸਹਿਮਤਾ ਹੋ ਗਈ ਹੈ। ਜਿਸ ਨੂੰ ਦੇਖਦੇ ਹੋਏ ਲੱਗ ਰਿਹੈ ਕਿਸਾਨ ਚੰਡੀਗੜ੍ਹ-ਮੋਹਾਲੀ ਸਰਹੱਦ ’ਤੇ ਪੱਕਾ ਮੋਰਚਾ ਹਟਾ ਸਕਦੇ ਹਨ। ਇਸ ਨੂੰ ਲੈ ਕੇ ਸੀਐਮ ਭਗਵੰਤ ਮਾਨ ਨਾਲ ਕਿਸਾਨਾਂ ਦੇ ਵਫ਼ਦ ਦੀ ਮੀਟਿੰਗ 12 ਵਜੇ ਤੋਂ ਜਾਰੀ ਸੀ।

ਦੱਸ ਦੇੇਈਏ ਕਿ ਕੱਲ੍ਹ ਵੀ ਮੁੱਖ ਮੰਤਰੀ ਨੇ ਧਰਨਾ ਸ਼ੁਰੂ ਹੋਣ ਤੋਂ ਪਹਿਲਾਂ ਕਿਸਾਨਾਂ ਨੂੰ ਮੁਲਾਕਾਤ ਲਈ ਆਪਣੀ ਰਿਹਾਇਸ਼ ਆਉਣ ਦਾ ਸੱਦਾ ਦਿੱਤਾ ਸੀ ਪਰ ਕਿਸਾਨਾਂ ਨੇ ਇਸ ਮੁਲਾਕਾਤ ਲਈ ਮਨ੍ਹਾਂ ਕਰ ਦਿੱਤਾ ਤੇ ਚੰਡੀਗਡ਼੍ਹ ਮੋਹਾਲੀ ਬਾਰਡਰ ’ਤੇ ਧਰਨਾ ਲਾ ਗਿਆ।

Posted By: Tejinder Thind