ਜੇਐੱਸ ਕਲੇਰ, ਜ਼ੀਰਕਪੁਰ

ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਅੰਦੋਲਨ ਦਾ ਸ਼ੁਕਰਵਾਰ ਨੂੰ 93ਵਾਂ ਦਿਨ ਸੀ। ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਪ੍ਰਦਰਸ਼ਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਅੰਦੋਲਨ 'ਚ ਨੌਜਵਾਨਾਂ ਦੇ ਯੋਗਦਾਨ ਦਾ ਸਨਮਾਨ ਕਰਦਿਆਂ, 'ਨੌਜਵਾਨ ਕਿਸਾਨ ਦਿਵਸ' ਮਨਾਉਣ ਦਾ ਫੈਸਲਾ ਲਿੱਤਾ ਗਿਆ ਦੀ। ਇਸ ਦੇ ਨਾਲ ਹੀ ਅੱਜ ਅਜ਼ੀਜਪੁਰ ਟੋਲ ਪਲਾਜ਼ਾ 'ਤੇ ਮੰਚ ਦਾ ਸੰਚਾਲਨ ਨੌਜਵਾਨ ਵੱਲੋਂ ਕੀਤਾ ਗਿਆ। ਅਜ਼ੀਜਪੁਰ ਟੋਲ ਪਲਾਜ਼ਾ ਉੱਤੇ ਵੱਖ ਵੱਖ ਪਿੰਡਾਂ ਤੋਂ ਇਕੱਠਾ ਹੋਏ ਨੌਜਵਾਨ ਕਿਸਾਨਾਂ ਅਤੇ ਸਾਬਕਾ ਫੌਜੀ ਜਥੇਬੰਦੀਆਂ ਨੇ ਨੌਜਵਾਨ ਕਿਸਾਨ ਦਿਵਸ ਮਨਾਇਆ। ਇਸ ਮੌਕੇ ਇਕੱਠੇ ਹੋਏ ਲੋਕਾਂ ਨੇ ਤੇਲ ਦੀਆਂ ਕੀਮਤਾਂ ਕਾਰਨ ਵੱਧ ਰਹੀ ਮਹਿੰਗਾਈ ਦੇ ਖ਼ਿਲਾਫ਼ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਸਿਧੁਪੁਰ ਮੋਹਾਲੀ ਦੇ ਬਲਾਕ ਪ੍ਰਧਾਨ ਲਖਵਿੰਦਰ ਸਿੰਘ ਕਰਾਲਾ, ਸਿਧੁਪੁਰ ਮੋਹਾਲੀ ਦੇ ਸੀਨੀਅਰ ਮੀਤ ਪ੍ਰਧਾਨ ਕਿਰਪਾਲ ਸਿੰਘ ਸਿਆਊ, ਡਕੋਂਦਾ ਮੋਹਾਲੀ ਦੇ ਪ੍ਰਧਾਨ ਜਗਜੀਤ ਸਿੰਘ ਕਰਾਲਾ, ਕਾਮਰੇਡ ਸਤਪਾਲ ਸਿੰਘ ਰਾਜੋਮਾਜਰਾ, ਰੋਮੀ ਅਬਰਾਮਾ ਅਤੇ ਸੁਖੀ ਭੂਡਾ ਨੇ ਇੱਕਤਰ ਹੋਏ ਲੋਕਾਂ ਨੂੰ ਸੰਬੋਧਿਤ ਕੀਤਾ।

ਇਸ ਮੌਕੇ ਇੱਕਤਰ ਹੋਏ ਲੋਕਾਂ ਨੇ ਕੇਂਦਰ ਸਰਕਾਰ ਦੇ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਬੋਲਦੇ ਹੋਏ ਰੋਮੀ ਅਬਰਾਮਾ ਨੇ ਕੇਂਦਰ ਸਰਕਾਰ ਦੀ ਨਿੰਦਿਆ ਕਰਦੇ ਹੋਏ ਕਿਹਾ ਕਿ ਸਰਕਾਰ ਨੂੰ ਤਿੰਨਾਂ ਖੇਤੀ ਕਨੂੰਨਾਂ ਨੂੰ ਰੱਦ ਕਰਕੇ ਕਿਸਾਨਾਂ ਦਾ ਮਸਲਾ ਹੱਲ ਕਰਨਾ ਚਾਹੀਦਾ ਹੈ। ਉਨ੍ਹਾਂਨੇ ਕਿਹਾ ਕਿ ਦੇਸ਼ 'ਚ ਮਹਿੰਗਾਈ ਵੱਧਦੀ ਜਾ ਰਹੀ ਹੈ ਅਤੇ ਦੇਸ਼ ਦੇ ਪ੍ਰਧਾਨਮੰਤਰੀ ਦੇ ਕੋਲ ਉਸਦਾ ਕੋਈ ਹੱਲ ਨਹੀਂ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਸੋਸ਼ਲ ਮੀਡੀਆ 'ਤੇ ਆ ਰਹੀਆਂ ਖ਼ਬਰਾਂ ਨੂੰ ਬਿਨਾਂ ਪੜਤਾਲ ਕੀਤੇ ਅੱਗੇ ਭੇਜਣ ਤੋਂ ਗੁਰੇਜ ਕਰਨ ਨੂੰ ਕਿਹਾ। ਉਨ੍ਹਾਂ ਨੇ ਕਿਹਾ ਕਿ ਭਾਜਪਾ ਆਈਟੀ ਸੈਲ ਲੋਕਾਂ ਨੂੰ ਗੁੰਮਰਾਹ ਕਰਨ ਲਈ ਸੋਸ਼ਲ ਮੀਡੀਆ 'ਤੇ ਝੂਠੀਆਂ ਪੋਸਟਾਂ ਪਾਉਂਦਾ ਹੈ। ਇਸ ਲਈ ਅਜਿਹੀ ਪੋਸਟ ਨੂੰ ਸੋਚ ਸੱਮਝ ਕੇ ਅੱਗੇ ਭੇਜਣਾ ਚਾਹੀਦਾ ਹੈ। ਇਸ ਮੌਕੇ ਨੌਜਵਾਨ ਕਿਸਾਨ ਨੇਤਾ ਸੁਖੀ ਭੂਡਾ ਨੇ ਨੌਜਵਾਨਾਂ ਨੂੰ ਵੱਡੀ ਗਿਣਤੀ 'ਚ ਦਿੱਲੀ ਪੁੱਜਣ ਦੀ ਅਪੀਲ ਕੀਤੀ। ਇਸ ਮੌਕੇ ਕੁਲ ਹਿੰਦ ਮਜਦੂਰ ਸਭਾ ਦੇ ਪ੍ਰਧਾਨ ਸਰਪੰਚ ਸਤਪਾਲ ਸਿੰਘ ਰਾਜੋਮਜਰਾ ਨੇ ਕਿਹਾ ਅਜੋਕਾ ਇਹ ਦਿਨ ਨੌਜਵਾਨ ਕਿਸਾਨਾਂ ਨੂੰ ਸਮਰਪਿਤ ਹੈ। ਉਨ੍ਹਾਂਨੇ ਕਿਹਾ ਕਿ ਰਾਜਨੀਕ ਆਗੂ ਨੌਜਵਾਨਾਂ ਦੇ ਦਮ 'ਤੇ ਹੀ ਜਿੱਤਦੇ ਹੈ ਅਤੇ ਜਿੱਤਣ ਤੋਂ ਬਾਅਦ ਉਨ੍ਹਾਂ ਨੌਜਵਾਨਾਂ ਨੂੰ ਨਜਰਅੰਦਾਜ ਕਰ ਦਿੰਦੇ ਹਨ। ਕਿਸਾਨ ਅੰਦੋਲਨ 'ਚ ਵੀ ਨੌਜਵਾਨਾਂ ਦਾ ਜੋਸ਼ ਅਤੇ ਬਜ਼ੁਰਗਾਂ ਦਾ ਹੋਸ਼ ਦੇਖਣ ਨੂੰ ਮਿਲਿਆ ਹੈ। ਇਸ ਮੌਕੇ ਨਾਅਰੇਬਾਜ਼ੀ ਕਰਦੇ ਹੋਏ ਲੋਕਾਂ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ। ਇਸ ਮੌਕੇ ਵੱਡੀ ਗਿਣਤੀ 'ਚ ਪਿੰਡਾਂ ਤੋਂ ਪੁੱਜੇ ਸ਼ਾਮਲ ਸਨ।