ਮਹਿਰਾ, ਖਰੜ

ਕਿਸਾਨ ਜਥੇਬੰਦੀਆਂ, ਕਿਸਾਨਾਂ, ਮਜ਼ਦੂਰਾਂ ਵੱਲੋਂ ਆਰੰਭ ਸੰਘਰਸ਼ ਤਹਿਤ ਅੱਜ ਭਾਗੋਮਾਜਰਾ ਟੋਲ ਪਲਾਜ਼ੇ ਤੋਂ ਕਿਸਾਨ ਅਰਦਾਸ ਕਰਨ ਉਪਰੰਤ ਵੱਡੇ ਕਾਫਲੇ ਦੇ ਰੂਪ ਵਿਚ ਦਿੱਲੀ ਲਈ ਰਵਾਨਾ ਹੋਏ। ਕਿਸਾਨਾਂ ਦੇ ਟਰੈਕਟਰ ਟਰਾਲੀਆਂ ਅਤੇ ਗੱਡੀਆਂ ਦੇ ਕਾਫਲੇ ਰਵਾਨਾ ਹੋਣ ਤੋਂ ਪਹਿਲਾਂ ਗੁਰਦੁਆਰਾ ਬੋਹੜ ਸਾਹਿਬ ਜੰਡਪੁਰ ਦੇ ਪ੍ਰਧਾਨ ਪ੍ਰਰੀਤਮ ਸਿੰਘ ਨੇ ਕਿਸਾਨਾਂ ਦੇ ਸੰਘਰਸ਼ ਦੀ ਚੜ੍ਹਦੀਕਲਾਂ ਲਈ ਅਰਦਾਸ ਕੀਤੀ ਅਤੇ ਗੁਰਦੁਆਰਾ ਸਾਹਿਬ ਸ੍ਰੀ ਅਕਾਲਗੜ੍ਹ ਸਾਹਿਬ ਘੜੂੰਆਂ ਦੇ ਸੇਵਾਦਾਰ ਭਾਈ ਕੁਲਦੀਪ ਸਿੰਘ ਗੋਗੀ ਵੱਲੋਂ ਕਿਸਾਨਾਂ ਲਈ ਲੰਗਰਾਂ ਦੀ ਸੇਵਾ ਕੀਤੀ। ਇਸ ਤੋਂ ਇਲਾਵਾ ਸੁਚੇਤਕ ਰੰਗਮੰਚ ਦੇ ਕਲਾਕਾਰਾਂ ਨੇ ਕਿਸਾਂਨਾਂ ਦੇ ਹੱਕ ਵਿਚ ਨਾਟਕ ਖੇਡਿਆ ਅਤੇ ਕੇਦਰ ਦੀ ਮੋਦੀ ਸਰਕਾਰ ਨੂੰ ਕੋਸਿਆ। ਇਸ ਮੌਕੇ ਕਿਸਾਨ ਆਗੂ ਮੇਹਰ ਸਿੰਘ ਥੇੜੀ, ਜਸਪਾਲ ਸਿੰਘ ਨਿਆਮੀਆਂ, ਗੁਰਮੀਤ ਸਿੰਘ, ਗੁਰਿੰਦਰਜੀਤ ਸਿੰਘ ਬਡਾਲਾ, ਰਣਜੀਤ ਸਿੰਘ ਜੀਤੀ ਪਡਿਆਲਾ ਨੇ ਕਿਹਾ ਕਿ 26,27 ਨਵੰਬਰ ਨੂੰ ਕਿਸਾਨਾਂ ਦੇ ਸੰਘਰਸ਼ ਨੇ ਦਿੱਲੀ ਪੁੱਜਣਾ ਸੀ ਪਰ ਹਰਿਆਣਾ ਦੀ ਭਾਜਪਾ ਸਰਕਾਰ ਨੇ ਸਰਹੱਦਾਂ ਸੀਲ ਕਰ ਕੇ ਕਿਸਾਨਾਂ ਨੂੰ 1947 ਦੀ ਵੰਡ ਦੇ ਹਲਾਤਾਂ ਤਾਜ਼ਾ ਕਰਵਾ ਦਿੱਤੇ। ਕਿਸਾਨ ਝੁਕਣ ਵਾਲੇ ਨਹੀਂ ਬਲਕਿ ਦਿੱਲੀ ਨੂੰ ਝੁਕਾਅ ਕੇ ਹੀ ਪਿਛੇ ਮੁੜਨਗੇ ਅਤੇ ਇਹ ਸਰਹੱਦਾਂ ਸਭ ਪਾਰ ਕਰ ਜਾਣਗੇ। ਕਿਸਾਨਾਂ ਨੇ ਦੱਸਿਆ ਕਿ ਭਾਗੋਮਾਜਰਾ ਟੋਲ ਪਲਾਜ਼ੇ 'ਤੇ ਕਿਸਾਨਾਂ ਦਾ ਸੰਘਰਸ਼ ਅਤੇ ਧਰਨਾ ਜਾਰੀ ਰਹੇਗਾ, ਜਿਸ ਵਿਚ ਪਿੰਡ ਰੁੜਕੀ ਪੁਖਤਾ ਅਤੇ ਪਿੰਡ ਭਾਗੋਮਾਜਰਾ ਦੇ ਕਿਸਾਨ ਅਤੇ ਵਸਨੀਕ ਸ਼ਾਮਲ ਹੋਣਗੇ ਅਤੇ ਬਾਕੀ ਪਿੰਡਾਂ ਦੇ ਕਿਸਾਨਾਂ ਦੀਆਂ ਡਿਊਟੀਆਂ ਲਗਾਈਆਂ ਹੋਈਆਂ ਹਨ। ਇਸ ਦੇ ਨਾਲ ਹੀ ਜਦੋਂ ਕਾਫਲਾ ਰਵਾਨਾ ਹੋਇਆ ਉਦੋਂ ਕਿਸਾਨਾਂ ਦੇ ਟਰੈਕਟਰਾਂ ਤੇ ਪੰਜਾਬੀ ਗਾਇਕ ਕੰਵਰ ਗਰੇਵਾਲ ਦਾ ਪੰਜਾਬੀ ਗੀਤ 'ਵੇਲਾ ਆ ਗਿਆ ਜਾਗ ਕਿਸਾਨਾਂ, ਦੇ ਸਿਸਟਮ ਦੇ ਹਲਕ ਵਿਚ ਦੇ ਫਾਨਾ.. ਪੇਚਾ ਪੈ ਗਿਆ ਸੈਂਟਰ ਨਾਲ' ਕਿਸਾਨਾਂ ਦੇ ਟਰੈਕਟਰਾਂ ਤੇ ਖੂਬ ਵੱਜਿਆ ਅਤੇ ਬੋਲੋ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਨਾਅਰੇ ਗੂੰਜ ਰਹੇ ਸਨ।

ਇਸ ਮੌਕੇ ਨਰਿੰਦਰ ਸਿੰਘ ਪਡਿਆਲਾ, ਅਮਰਜੀਤ ਸਿੰਘ ਰੁੜਕੀ, ਗੁਰਦੇਵ ਸਿੰਘ ਗਿੱਲ, ਦਿਲਬਾਗ ਸਿੰਘ ਮਾਨ, ਰਣਜੀਤ ਸਿੰਘ ਹੰਸ, ਗੁਰਚਰਨ ਸਿੰਘ, ਨੈਬ ਸਿੰਘ, ਮਲਕੀਅਤ ਸਿੰਘ ਖੱਟੜਾ, ਦਵਿਦਰ ਸਿੰਘ, ਸਨਪ੍ਰਰੀਤ ਸਿੰਘ, ਗੁਰਜੰਟ ਸਿੰਘ, ਅਵਤਾਰ ਸਿੰਘ, ਗੁਰਪ੍ਰਰੀਤ ਸਿੰਘ, ਜਸਵੀਰ ਸਿੰਘ ਘੋਗਾ, ਗੋਬਿੰਦਰ ਸਿੰਘ ਚੀਮਾ, ਗੁਰਨਾਮ ਸਿੰਘ ਦਾਊ, ਗੁਰਮੀਤ ਸਿੰਘ ਖੂਨੀਮਾਜਰਾ, ਸੰਦੀਪ ਰਾਣਾ, ਗੁਰਿੰਦਰ ਸਿੰਘ, ਬੰਤ ਸਿੰਘ, ਦਿਵਾਨ ਸਿੰਘ, ਕੁਲਵੰਤ ਸਿੰਘ ਤਿਰਪੜੀ, ਕਿਰਨਦੀਪ ਸਿੰਘ, ਹਰਸਪ੍ਰਰੀਤ ਸਿੰਘ, ਗੁਰੀ ਤੋਲੇਮਾਜਰਾ, ਸੋਨੀ ਰਸਨਹੇੜੀ,ਸਰਬਜੀਤ ਸਿੰਘ ਲਹਿਰਾ, ਸੋਹਨ ਸਿੰਘ, ਮਨਪ੍ਰਰੀਤ ਸਿੰਘ ਰੋੜਾ ਸਮੇਤ ਭਾਰੀ ਗਿਣਤੀ ਵਿਚ ਇਲਾਕੇ ਦੇ ਕਿਸਾਨ ਹਾਜ਼ਰ ਸਨ।

ਡੀਐੱਸਪੀ ਖਰੜ ਰੁਪਿੰਦਰਦੀਪ ਕੌਰ ਸੋਹੀ, ਥਾਣਾ ਘੜੂੰਆਂ ਦੇ ਐੱਸਐੱਚਓ ਕੈਲਾਸ਼ ਬਹਾਦਰ ਟੋਲ ਪਲਾਜ਼ੇ 'ਤੇ ਮੌਜੂਦ ਸਨ।