ਜੈ ਸਿੰਘ ਛਿੱਬਰ/ਸਤਵਿੰਦਰ ਧੜਾਕ, ਚੰਡੀਗਡ਼੍ਹ/ਮੋਹਾਲੀ : ਪੰਜਾਬ ਦੇ ਕਿਸਾਨ ਪਹਿਲਾਂ ਕੇਂਦਰ ਸਰਕਾਰ ਨਾਲ ਖਫ਼ਾ ਸਨ ਤੇ ਹੁਣ ਪੰਜਾਬ ਸਰਕਾਰ ਨਾਲ ਉਨ੍ਹਾਂ ਦੀ ਮੰਗਾਂ ਪੂਰੀਆਂ ਨਾ ਹੋਣ ਨੂੰ ਲੈ ਕੇ ਨਾਰਾਜ਼ਗੀ ਹੈ। 15 ਕਿਸਾਨ ਜਥੇਬੰਦੀਆਂ ਅੱਜ ਤੋਂ ਮੋਹਾਲੀ ਵਿਖੇ ਪੱਕਾ ਮੋਰਚਾ ਲਾ ਰਹੇ ਹਨ। ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਦੇ ਵਫ਼ਦ ਨੂੰ 11 ਵਜੇ ਸੀਐਮ ਰਿਹਾਇਸ਼ ਵਿਖੇ ਮੁਲਾਕਾਤ ਲਈ ਚੰਡੀਗਡ਼੍ਹ ਬੁਲਾਇਆ ਸੀ।

ਇਸ ਨੂੰ ਲੈ ਕੇ ਕਿਸਾਨਾਂ ਨੇ ਮੁਹਾਲੀ ਵਿਖੇ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਅਜੇ ਮੁੱਖ ਮੰਤਰੀ ਨਾਲ ਮੁਲਾਕਾਤ ਨਾ ਕੀਤੀ ਜਾਵੇ।

ਦੱਸ ਦੇਈਏ ਕਿ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਤੋਂ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨ ਆਗੂਆਂ ਦੀ ਬੈਠਕ ਸੱਦ ਲਈ ਹੈ। ਦੱਸਣਾ ਬਣਦਾ ਹੈ ਕਿ ਗੁਰਦੁਆਰਾ ਅੰਬ ਸਾਹਿਬ ਦੇ ਸਾਮ੍ਹਣੇ ਮੈਦਾਨ ’ਚ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਦੀ ਵੱਡੀ ਇਕੱਤਰਤਾ ਹੋਈ ਸੀ ਜਿਸ ਨੇ ਚੰਡੀਗੜ੍ਹ ਵੱਲ ਮੰਗ ਪੱਤਰ ਦੇਣ ਲਈ ਮਾਰਚ ਕਰਨਾ ਸੀ ਤੇ ਦਿੱਲੀ ਵਾਂਗ ਇਥੇ 13 ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਜਾਣਾ ਸੀ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ, ਕਿਸਾਨ ਇਸ ਵੇਲੇ ਪੂਰੀ ਤਰ੍ਹਾਂ ਅਸਮੰਜਸ਼ ਵਿਚ ਹੈ ਕਿ ਸਰਕਾਰ ਮੰਗਾਂ ਮੰਨੇਗੀ ਜਾਂ ਨਹੀਂ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਮੰਗ ਬਾਸਮਤੀ ’ਤੇ ਐੱਮਐੱਸਪੀ ਦੇਣ ਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਤੋਂ ਸਰਸਕਾਰ ਨੇ ਬਾਸਮਤੀ ਦੀ ਖੇਤੀ ਕਰਵਾਉਣੀ ਹੈ ਤਾਂ ਸਰਕਾਰ ਕਿਸਾਨਾਂ ਨੂੰ ਉਸ ਦੇ ਲਾਭ ਬਾਰੇ ਵੀ ਦੱਸੇ ਤਾਂ ਜੋ ਉਸ ਦੀ ਖੇਤੀ ਕੀਤੀ ਜਾ ਸਕੇ।ਉਨ੍ਹਾਂ ਕਿਹਾ ਕਿ ਅੱਜ ਪਨੀਰੀ ਬੀਜਣ ਦਾ ਸਮਾਂ ਹੈ ਸਰਕਾਰ ਇਸ ਤੋਂ ਪਹਿਲਾਂ ਐੱਮਐੱਸਪੀ ਬਾਰੇ ਅਸਮੰਜਸ਼ ਦੂਰ ਕਰੇ ਤਾਂ ਨਹੀਂ ਤਾਂ ਕਿਸਾਨ ਆਪਣੀ ਦੂਜੀਆਂ ਫ਼ਸਲਾਂ ਦੀ ਪਨੀਰੀ ਬੀਜ ਲਵੇ। ਉਨ੍ਹਾਂ ਕਿਹਾ ਕਿ ਭਾਰਤ ਮਾਲਾ ਸਕੀਮ ਤੋਂ ਇਲਾਵਾ ਪਿੰਡਾਂ ਨੂੰ ਸੜਕਾਂ ਨੂੰ ਜੋੜਨ ਦਾ ਹੀਆ ਤਾਂ ਕਰ ਰਹੀ ਹੈ ਪਰ ਜਿਹੜੇ ਕਿਸਾਨਾਂ ਨੂੰ ਉਜਾੜ ਕੇ ਸੜਕਾਂ ਬਣਾਈਆਂ ਜਾ ਰਹੀਆਂ ਹਨ, ਉਨ੍ਹਾਂ ਦੇ ਵਸੇਬੇ ਦਾ ਕੋਈ ਪ੍ਰਬੰਧ ਕੀਤਾ ਜਾਵੇਗਾ ਜਾਂ ਨਹੀਂ ਇਸ ਬਾਰੇ ਅਸਪੱਸ਼ਟਤਾ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ 23 ਜਥੇਬੰਦੀਆਂ ਇਸ ਮੋਰਚੇ ਦਾ ਹਿੱਸਾ ਬਣ ਰਹੀਆਂ ਹਨ ਸਾਰੇ ਕਿਸਾਨ ਆਪਣੀਆਂ ਟਰੈਕਟਰ-ਟਰਾਲੀਆਂ ਲੈਕੇ ਆ ਰਹੇ ਹਨ ਇਹ ਸਰਕਾਰ ਤੈਅ ਕਰੇ ਕਿ ਮਸਲੇ ਦਾ ਹੱਲ ਕਰਨਾ ਹੈ ਜਾਂ ਕਿਸਾਨਾਂ ਨੂੰ ਸੜਕਾਂ ’ਤੇ ਬਿਠਾਉਣਾ ਹੈ।

ਇਹ ਹਨ ਮੰਗਾਂ

Posted By: Tejinder Thind