ਚੰਡੀਗੜ੍ਹ : ਕਾਰ ਅੱਗੇ ਕੁੱਤਾ ਆ ਜਾਣ ਕਾਰਨ ਹੋਏ ਹਾਦਸੇ 'ਚ ਮੌਤ ਦੇ ਮਾਮਲੇ 'ਚ ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਨੇ ਮ੍ਰਿਤਕ ਦੇ ਪਰਿਵਾਰ ਨੂੰ 16,42,800 ਰੁਪਏ ਸਾਢੇ ਸੱਤ ਫ਼ੀਸਦੀ ਵਿਆਜ ਸਮੇਤ ਦੇਣ ਦਾ ਹੁਕਮ ਦਿੱਤਾ ਹੈ। ਟ੍ਰਿਬਿਊਨਲ ਨੇ ਇਹ ਰਾਸ਼ੀ ਕਾਰ ਡਰਾਈਵਰ, ਮਾਲਕ ਤੇ ਦਿ ਨਿਊ ਇੰਡੀਆ ਇੰਸ਼ੋਰੈਂਸ ਕੰਪਨੀ ਲਿਮਟਿਡ ਨੂੰ ਮਿਲ ਕੇ ਦੇਣ ਨੂੰ ਕਿਹਾ ਹੈ।

ਮੋਹਾਲੀ ਫੇਜ਼-11 ਦੇ ਨਾਰਾਇਣ ਧੀਮਾਨ ਦੀ ਜਾਨਵਰੀ 2017 'ਚ ਸੜਕ ਹਾਦਸੇ 'ਚ ਮੌਤ ਹੋ ਗਈ ਸੀ। ਨਾਰਾਇਣ ਦੇ ਪਰਿਵਾਰ ਨੇ ਟ੍ਰਿਬਿਊਨਲ 'ਚ ਪਟੀਸ਼ਨ ਦਾਇਰ ਕਰ ਕੇ 35 ਲੱਖ ਮੁਆਵਜ਼ੇ ਦੀ ਮੰਗ ਕੀਤੀ ਸੀ। ਉਨ੍ਹਾਂ ਦਾ ਦੋਸ਼ ਸੀ ਕਿ ਹਾਦਸਾ ਡਰਾਈਵਰ ਦੀ ਲਾਪਰਵਾਹੀ ਕਾਰਨ ਹੋਇਆ। ਪਰਿਵਾਰ ਨੇ ਦੱਸਿਆ ਸੀ ਕਿ ਨਾਰਾਇਣ ਦੀ ਕਰਿਆਨੇ ਦੀ ਦੁਕਾਨ ਸੀ ਜਿਸ ਕਾਰਨ ਉਹ 15 ਹਜ਼ਾਰ ਰੁਪਏ ਮਹੀਨਾ ਕਮਾਉਂਦੇ ਸਨ।

8 ਜਨਵਰੀ 2017 ਨੂੰ ਨਾਰਾਇਣ ਧੀਮਾਨ ਅੰਮ੍ਰਿਤਸਰ ਤੋਂ ਚੰਡੀਗੜ੍ਹ ਵਲ ਆ ਰਹੇ ਸਨ। ਕਾਰ ਨੂੰ ਡਰਾਈਵਰ ਆਨੰਦ ਕੌਸ਼ਲ ਚਲਾ ਰਿਹਾ ਸੀ। ਨਾਰਾਇਣ ਪਿਛਲੀ ਸੀਟ 'ਤੇ ਬੈਠੇ ਸਨ। ਦੁਪਹਿਰ ਕਰੀਬ ਡੇਢ ਵਜੇ ਜਦੋਂ ਉਹ ਲੁਧਿਆਣਾ-ਚੰਡੀਗੜ੍ਹ ਹਾਈਵਏ ਸਥਿਤ ਕਤਾਨੀ ਕਲਾਂ ਜਗ੍ਹਾ 'ਤੇ ਪਹੁੰਚੇ ਤਾਂ ਅਚਾਨਕ ਕਾਰ ਅੱਗੇ ਇਕ ਕੁੱਤਾ ਆ ਗਿਆ।

ਅਫੀਮ ਦੀ ਖੇਪ ਸਮੇਤ ਦੋ ਨੌਜਵਾਨ ਪੁਲਿਸ ਅੜਿੱਕੇ, ਬੈਲਟ ਤੇ ਕਾਰ ਦੇ ਦਰਵਾਜ਼ੇ 'ਚ ਇਸ ਤਰ੍ਹਾਂ ਲੁਕੋਈ ਸੀ ਡਰੱਗ

ਡਰਾਈਵਰ ਨੇ ਉਸ ਕੁੱਤੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਕਾਰ ਦੀ ਬ੍ਰੇਕ ਨਹੀਂ ਲੱਗੀ। ਇਸ ਕਾਰਨ ਗੱਡੀ ਬੇਕਾਬੂ ਹੋ ਕੇ ਸਾਈਡ 'ਚ ਇਕ ਦਰੱਖਤ ਨਾਲ ਜਾ ਟਕਰਾਈ। ਹਾਦਸੇ 'ਚ ਸਾਰਿਆਂ ਨੂੰ ਸੱਟਾਂ ਲੱਗੀਆਂ ਅਤੇ ਨਾਰਾਇਣ ਦੀ ਮੌਤ ਹੋ ਗਈ। ਪਰਿਵਾਰ ਦਾ ਦੋਸ਼ ਹੈ ਕਿ ਡਰਾਈਵਰ ਲਾਪਰਵਾਹੀ ਨਾਲ ਗੱਡੀ ਚਲਾ ਰਿਹਾ ਸੀ। ਕਾਰ ਦੀ ਰਫ਼ਤਾਰ ਤੇਜ਼ ਹੋਣ ਕਾਰਨ ਉਹ ਉਸ 'ਤੇ ਕੰਟਰੋਲ ਨਹੀਂ ਕਰ ਸਕਿਆ ਸੀ।

Posted By: Seema Anand