-ਨਿਮਾਣਾ ਗਰੁੱਪ ਨੇ ਲਾਇਆ ਕੈਂਪ
ਸੁਨੀਲ ਕੁਮਾਰ ਭੱਟੀ, ਡੇਰਾਬੱਸੀ : ਨਿਮਾਣਾ ਗਰੁੱਪ ਡੇਰਾਬੱਸੀ ਵੱਲੋਂ ਅੱਜ ਗਰੁੱਪ ਦੇ ਦੱਸ ਸਾਲ ਪੂਰੇ ਹੋਣ 'ਤੇ ਪਿੰਡ ਬਰੋਲੀ ਵਿਖੇ ਪੰਜ ਗਰਾਮੀ ਦੇ ਲੋਕਾਂ ਲਈ ਅੱਖਾਂ ਦੇ ਚੈਕਅਪ ਅਤੇ ਮੈਡੀਕਲ ਕੈਂਪ ਲਾਇਆ ਗਿਆ। ਨਿਮਾਣਾ ਗਰੁੱਪ ਵੱਲੋਂ ਤਿੰਨ ਦਿਨਾਂ ਤੋ ਪੰਜ ਗਰਾਮੀ 'ਚ ਲਾਊਂਡ ਸਪੀਕਰ ਨਾਲ ਮੁਨੀਆਦੀ ਵੀ ਕਰਵਾਈ ਗਈ ਸੀ। ਇਸ ਕੈਂਪ 'ਚ ਅੱਖਾਂ ਦੇ ਡਾਕਟਰ ਮਨਜੀਤ ਸਿੰਘ ਸੈਕਟਰ 20-ਏ ਚੰਡੀਗੜ੍ਹ ਤੇ ਉਨ੍ਹਾਂ ਦੇ ਨਾਲ ਡਾਕਟਰ ਰਣਜੀਵ ਵਰਮਾ ਡੇਰਾਬੱਸੀ ਅਤੇ ਅਗਰਵਾਲ ਹਸਪਤਾਲ ਸੈਕਟਰ-22 ਚੰਡੀਗੜ੍ਹ ਤੋਂ ਡਾਕਟਰ ਮੋਨੀਕਾ ਜੈਨ ਅਤੇ ਉਨਾਂ ਦੀ ਟੀਮ ਵੱਲੋਂ 200 ਮਰੀਜ਼ਾਂ ਦੇ ਅੱਖਾਂ ਦਾ ਚੈਕਅਪ ਕੰਪਿਊਟਰਾਇਜ ਮਸ਼ੀਨਾਂ ਨਾਲ ਕੀਤਾ ਗਿਆ। ਇਸ ਕੈਂਪ 'ਚ ਮਰੀਜ਼ਾਂ ਨੂੰ ਦਵਾਈਆਂ ਅਤੇ ਚਸ਼ਮੇ ਨਿਮਾਣਾ ਗਰੁੱਪ ਵੱਲੋਂ ਮੁਫ਼ਤ ਦਿੱਤੇ ਗਏ।
ਮੈਡੀਕਲ ਚੈੱਕਅਪ 'ਚ 100 ਮਰੀਜ਼ਾਂ ਦੀ ਜਾਂਚ ਡਾਕਟਰ ਪਾਰਸ ਸ਼ੁਰੀ ਜੀਵਨ ਜੋਤੀ ਹਸਪਤਾਲ ਮੁਬਾਰਕਪੁਰ ਵੱਲੋਂ ਕੀਤੀ ਗਈ ਤੇ ਉਨ੍ਹਾਂ ਵੱਲੋਂ ਸ਼ੂਗਰ ਦੇ ਟੈਸਟ ਅਤੇ ਦਵਾਈਆਂ ਵੀ ਦਿੱਤੀਆਂ ਗਈਆਂ।
ਇਸ ਮੌਕੇ ਹਲਕਾ ਵਿਧਾਇਕ ਦੇ ਛੋਟੇ ਭਰਾ ਪਰਮਜੀਤ ਸਿੰਘ ਰੰਧਾਵਾ ਅਤੇ ਨਿਮਾਣਾ ਗਰੁੱਪ ਦੇ ਫਾਊਂਡਰ ਮੈਂਬਰ ਮਨਪ੍ਰਰੀਤ ਸਿੰਘ ਬੰਨੀ ਸੰਧੂ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਅਪਣੇ ਗਰੂਪ ਮੈਂਬਰਾਂ ਦੀ ਪ੍ਰਸ਼ੰਸਾ ਅਤੇ ਹੌਸਲਾ ਅਫ਼ਜਾਈ ਵੀ ਕੀਤੀ। ਇਸ ਮੌਕੇ ਐੱਸਐੱਮਓ ਡੇਰਾਬੱਸੀ ਧਰਮਿੰਦਰ ਸਿੰਘ, ਡੇਰਾਬੱਸੀ ਨਗਰ ਕੌਂਸਲ ਪ੍ਰਧਾਨ ਦੇ ਪਤੀ ਨਰੇਸ਼ ਉਪਨੇਜਾ, ਦਵਿੰਦਰ ਸਿੰਘ ਕੌਂਸਲਰ ਵੀ ਮੌਜੂਦ ਸਨ।
ਨਿਮਾਣਾ ਗਰੁੱਪਪ ਵੱਲੋਂ ਸਾਰੀਆਂ ਲਈ ਲੰਗਰ ਦਾ ਇੰਤਜ਼ਾਮ ਵੀ ਕੀਤਾ ਗਿਆ ਸੀ। ਨਿਮਾਣਾ ਗਰੁੱਪ ਵੱਲੋਂ ਆਏ ਸਾਰੇ ਡਾਕਟਰਾਂ ਅਤੇ ਉਨ੍ਹਾਂ ਦੀ ਟੀਮ ਦਾ ਸਨਮਾਨ ਕਰਦੇ ਹੋਏ ਸਾਰੇ ਸਹਿਯੋਗੀ ਸੱਜਣਾਂ ਦਾ ਧੰਨਵਾਦ ਕੀਤਾ ਗਿਆ।