ਪੰਜਾਬੀ ਜਾਗਰਣ ਬਿਊਰੋ, ਚੰਡੀਗੜ : ਸਿੱਖਿਆ 'ਚ ਸੂਚਨਾ ਤੇ ਸੰਚਾਰ ਤਕਨਾਲੋਜੀ (ਆਈ.ਸੀ.ਟੀ.) ਦੀ ਵਰਤੋਂ ਸਬੰਧੀ ਅਧਿਆਪਕਾਂ ਨੂੰ ਰਾਸ਼ਟਰੀ ਐਵਾਰਡ ਦੇਣ ਲਈ ਅਰਜ਼ੀਆਂ ਪ੍ਰਾਪਤ ਕਰਨ ਆਖਰੀ ਤਰੀਕ 31 ਅਕਤੂਬਰ 2020 ਕਰ ਦਿੱਤੀ ਹੈ।

ਇਸ ਦੀ ਜਾਣਕਾਰੀ ਦਿੰਦੇ ਹੋਏ ਅੱਜ ਏਥੇ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪਹਿਲਾਂ ਅਰਜ਼ੀਆਂ ਪ੍ਰਾਪਤ ਕਰਨ ਦੀ ਆਖਰੀ ਤਰੀਕ 15 ਅਕਤੂਬਰ ਸੀ। ਇਹ ਵਾਧਾ ਇਸ ਕਰਕੇ ਕੀਤਾ ਗਿਆ ਹੈ ਤਾਂ ਜੋ ਅਰਜ਼ੀਆਂ ਦੇਣ ਤੋਂ ਖੁੰਝ ਚੁੱਕੇ ਅਧਿਆਪਕ ਵੀ ਇਸ ਐਵਾਰਡ ਲਈ ਅਪਲਾਈ ਕਰ ਸਕਣ। ਇਹ ਰਾਸ਼ਟਰੀ ਐਵਾਰਡ ਸਾਲ 2018 ਤੇ 2019 ਲਈ ਦਿੱਤੇ ਜਾਣੇ ਹਨ ਤੇ ਇਸ ਵਾਸਤੇ ਅਧਿਆਪਕ ਆਨਲਾਈਨ ਅਪਲਾਈ ਕਰ ਸਕਦੇ ਹਨ। ਬੁਲਾਰੇ ਅਨੁਸਾਰ ਸਕੂਲਾਂ ਵਿੱਚ ਸਿੱਖਿਆ ਵਾਸਤੇ ਆਈਸੀਟੀ ਦੀ ਵਰਤੋਂ ਲਈ ਅਧਿਆਪਕਾਂ ਨੂੰ ਪ੍ਰੇਰਿਤ ਕਰਨ ਲਈ ਭਾਰਤ ਸਰਕਾਰ ਵੱਲੋਂ ਆਈਸੀਟੀ ਸਕੂਲ ਸਕੀਮ ਹੇਠ ਇਹ ਐਵਾਰਡ ਦਿੱਤੇ ਜਾਂਦੇ ਹਨ।

Posted By: Amita Verma