ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਮਿਤੀ 29 ਜੁਲਾਈ 2022 ਨੂੰ ਪੰਜਾਬ ਨਰਸਿੰਗ ਰਜਿਸਟਰੇਸ਼ਨ ਕੌਂਸਲ ਵੱਲੋਂ ਜੀਐੱਨਐੱਮ ਭਾਗ ਪਹਿਲਾ ਦਾ ਨਤੀਜਾ ਐਲਾਨਿਆ ਗਿਆ ਸੀ। ਜਿਸ 'ਚ ਮਾਤਾ ਸਾਹਿਬ ਕੌਰ ਕਾਲਜ ਆਫ਼ ਨਰਸਿੰਗ ਮੁਹਾਲੀ ਦੀ ਵਿਦਿਆਰਥਣ ਕੁਮਾਰੀ ਅੰਕਿਤਾ ਸਪੁੱਤਰੀ ਸ਼੍ਰੀਮਾਨ ਅਜੇ ਨਾਹਰ ਅਤੇ ਜਪਨੀਤ ਕੌਰ ਸਪੁੱਤਰੀ ਸ਼੍ਰੀਮਾਨ ਸੁਖਵਿੰਦਰ ਸਿੰਘ ਨੇ ਪੰਜਾਬ ਭਰ ਦੀਆਂ ਸਾਰੀਆਂ ਵਿਦਿਆਰਥਣਾਂ ਨੂੰ ਪਛਾੜ ਕੇ ਪਹਿਲੇ ਸਥਾਨ 'ਤੇ ਕਬਜ਼ਾ ਕੀਤਾ। ਅੰਕਿਤਾ ਅਤੇ ਜਪਨੀਤ ਕੌਰ ਨੇ 500 'ਚੋਂ 431 ਅੰਕ ਪ੍ਰਰਾਪਤ ਕਰਕੇ ਅਤੀ ਪ੍ਰਭਾਵਸ਼ਾਲੀ ਵਿਦਿਆਰਥਣ ਹੋਣ ਦਾ ਸਬੂਤ ਦਿੱਤਾ।

ਇਸ ਤੋਂ ਇਲਾਵਾ ਜਸਵੀਰ ਕੌਰ ਸਪੁੱਤਰੀ ਸ਼੍ਰੀਮਾਨ ਹਰਮਿੰਦਰ ਸਿੰਘ, ਮਾਨਸੀ ਸਪੁੱਤਰੀ ਸ਼੍ਰੀਮਾਨ ਮਨਜੀਤ ਸਿੰਘ, ਜਸਲੀਨ ਕੌਰ ਸਪੁੱਤਰੀ ਸ਼੍ਰੀਮਾਨ ਜਗਤਾਰ ਸਿੰਘ ਅਤੇ ਜਸਲੀਨ ਕੌਰ ਸਪੁੱਤਰੀ ਸ਼੍ਰੀਮਾਨ ਅਜੀਤ ਸਿੰਘ ਨੇ ਕ੍ਰਮਵਾਰ ਤੀਜਾ, ਪੰਜਵਾਂ, ਸੱਤਵਾਂ ਅਤੇ ਅੱਠਵਾਂ ਸਥਾਨ ਹਾਸਿਲ ਕਰਕੇ ਕਾਲਜ ਦਾ ਨਾਂ ਰੌਸ਼ਨ ਕੀਤਾ। ਇਹ ਗੱਲ ਵਰਣਨਯੋਗ ਹੈ ਕਿ ਪੂਰੇ ਪੰਜਾਬ 'ਚ ਕੁੱਲ 7737 ਵਿਦਿਆਰਥਣਾਂ ਨੇ ਜੀਐੱਨਐੱਮ ਭਾਗ ਪਹਿਲਾ ਦਾ ਇਮਤਿਹਾਨ ਦਿੱਤਾ ਸੀ।

ਅੰਕਿਤਾ ਅਤੇ ਜਪਨੀਤ ਨੇ ਕਿਹਾ ਕਿ ਉਹ ਇਸ ਨਤੀਜੇ ਤੋਂ ਬੇਹੱਦ ਪੰ੍ਸਨ ਹਨ ਅਤੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਕਾਮਯਾਬੀ ਉਨ੍ਹਾਂ ਦੇ ਮਾਤਾ ਪਿਤਾ ਦੇ ਆਸ਼ੀਰਵਾਦ ਅਤੇ ਅਧਿਆਪਕਾਵਾਂ ਦੀ ਪੇ੍ਰਣਾ ਸਦਕਾ ਹੀ ਸੰਭਵ ਹੋਈ ਹੈ। ਵਿਦਿਆਰਥਣਾਂ ਨੇ ਖਾਸ ਤੌਰ 'ਤੇ ਜ਼ਿਕਰ ਕੀਤਾ ਕਿ ਕਾਲਜ ਦਾ ਮਾਹੌਲ ਕੁੱਲ ਮਿਲਾ ਕੇ ਬਹੁਤ ਹੀ ਪੇ੍ਰਰਣਾ ਭਰਪੂਰ ਹੈ ਅਤੇ ਜਿਸਦਾ ਸਿਹਰਾ ਕਾਲਜ ਦੇ ਚੇਅਰਮੈਨ ਤੇਗਬੀਰ ਸਿੰਘ ਵਾਲੀਆ ਅਤੇ ਮੈਨੇਜਿੰਗ ਡਾਇਰੈਕਟਰ ਜਸਵਿੰਦਰ ਕੌਰ ਵਾਲੀਆ ਨੂੰ ਜਾਂਦਾ ਹੈ। ਡਾਇਰੈਕਟਰ ਫਾਇਨੈਂਸ ਜਪਨੀਤ ਕੌਰ ਵਾਲੀਆਂ ਨੇ ਵੀ ਇਹਨਾਂ ਸਾਰੀਆਂ ਵਿਦਿਆਰਥਣਾਂ ਨੂੰ ਉਹਨਾਂ ਦੀ ਇਸ ਕਾਮਯਾਬੀ ਲਈ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਵਿਦਿਆਰਥਣਾਂ ਦਾ ਕਹਿਣਾ ਹੈ ਕਿ ਕਾਲਜ ਦੇ ਹੋਸਟਲ 'ਚ ਸਾਨੂੰ ਘਰ ਵਰਗਾ ਮਾਹੌਲ ਹੀ ਲਗਦਾ ਹੈ ਤੇ ਹੋਸਟਲ ਮੈਸ 'ਚ ਖਾਣਾ ਬਹੁਤ ਹੀ ਸਾਫ਼ ਸੁਥਰਾ ਅਤੇ ਸਵਾਦਿਸ਼ਟ ਮਿਲਦਾ ਹੈ। ਇਸ ਦੇ ਨਾਲ ਹੀ ਹੋਸਟਲ 'ਚ ਵਿਦਿਆਰਥੀਆਂ ਦੀ ਪੜ੍ਹਾਈ ਦਾ ਵੀ ਖਾਸ ਧਿਆਨ ਰੱਖਿਆ ਜਾਂਦਾ ਹੈ, ਹੋਸਟਲ 'ਚ ਵੀ ਹਰ ਰੋਜ਼ ਸਟੱਡੀ ਪੀਰੀਅਡ ਲਗਾਏ ਜਾਂਦੇ ਹਨ ਅਤੇ ਹੋਸਟਲ 'ਚ ਰਹਿਣ ਵਾਲੇ ਅਧਿਆਪਕ ਵਿਦਿਆਰਥਣਾਂ ਦੀ ਮਦਦ ਕਰਦੇ ਹਨ। ਕਾਲਜ ਦੇ ਚੇਅਰਮੈਨ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਕਾਲਜ ਦੀ ਲਾਇਬ੍ਰੇਰੀ ਹੋਸਟਲ ਵਾਲੇ ਵਿਦਿਆਰਥੀਆਂ ਲਈ ਦੇਰ ਸ਼ਾਮ ਤਕ ਖੋਲ ਕੇ ਰੱਖੀ ਜਾਂਦੀ ਹੈ। ਹੋਸਟਲ 'ਚ ਬੱਚਿਆਂ ਦੇ ਲਈ ਜਿੰਮ ਦਾ ਪ੍ਰਬੰਧ ਵੀ ਹੈ। ਜਿਸ 'ਚ ਬੱਚੇ ਕਸਰਤ ਕਰਕੇ ਆਪਣੀ ਸਿਹਤ ਦਾ ਧਿਆਨ ਰੱਖਦੇ ਹਨ। ਇਸ ਦੇ ਨਾਲ ਹੋਸਟਲ 'ਚ ਫਿਜ਼ੀਕਲ ਐਜੂਕੇਸ਼ਨ ਟੀਚਰ ਵੀ ਹਨ। ਪੜ੍ਹਾਈ ਅਤੇ ਸਿਹਤ ਦੇ ਨਾਲ-ਨਾਲ ਬੱਚਿਆਂ ਦੀ ਧਾਰਮਿਕ ਅਤੇ ਮਨੋਵਿਗਿਆਨਕ ਤੰਦਰੁਸਤੀ ਲਈ ਮਿਊਜ਼ਿਕ ਟੀਚਰ ਵੀ ਆਯੋਜਿਤ ਕੀਤਾ ਹੋਇਆ ਹੈ ਅਤੇ ਹੋਸਟਲ ਦੇ 'ਚ ਗੁਰਦੁਆਰਾ ਸਾਹਿਬ ਵੀ ਸ਼ੁਸ਼ੋਭਿਤ ਹਨ।

ਪਿੰ੍ਸੀਪਲ ਡਾ. ਰਜਿੰਦਰ ਕੌਰ ਢੱਡਾ ਅਤੇ ਵਾਇਸ ਪਿੰ੍ਸੀਪਲ ਸ਼ਿਵਾਨੀ ਸ਼ਰਮਾ ਨੇ ਬੱਚਿਆਂ ਨੂੰ ਵਧਾਈ ਦਿੰਦਿਆਂ ਉਹਨਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ ਅਤੇ ਇਸ ਪ੍ਰਰਾਪਤੀ ਨੂੰ ਕਾਲਜ ਦੇ ਅਧਿਆਪਕਾਵਾਂ ਤੇ ਬੱਚਿਆਂ ਵੱਲੋਂ ਕੀਤੀ ਮਿਹਨਤ ਦੱਸਿਆ। ਵਿਦਿਆਰਥਣਾਂ ਨੇ ਇਹ ਵੀ ਕਿਹਾ ਕਿ ਮਾਤਾ ਸਾਹਿਬ ਕੌਰ ਕਾਲਜ ਆਫ਼ ਨਰਸਿੰਗ ਮੁਹਾਲੀ ਵਿਖੇ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥਣਾਂ ਦੇ ਸਰਵਪੱਖੀ ਵਿਕਾਸ ਵੱਲ ਵੀ ਖਾਸ ਧਿਆਨ ਦਿੱਤਾ ਜਾਂਦਾ ਹੈ।