ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਨਾਰਦਰਨ ਇੰਡੀਆ ਇੰਸਟੀਚਿਊਟ ਆਫ਼ ਫੈਸ਼ਨ ਟੈਕਨਾਲੋਜੀ (ਨਿਫ਼ਟ) ਮੁਹਾਲੀ ਦੇ ਮਾਸਟਰ ਆਫ਼ ਡਿਜ਼ਾਈਨ (ਫੈਸ਼ਨ ਅਤੇ ਟੈਕਸਟਾਈਲ), ਐੱਮਐੱਸਸੀ ਫੈਸ਼ਨ ਮਾਰਕੀਟਿੰਗ ਅਤੇ ਮੈਨੇਜਮੈਂਟ (ਐੱਮਐੱਸਸੀ-ਐੱਫ਼ਐੱਫਐੱਮ) ਅਤੇ ਐੱਮਐੱਸਸੀ ਗਾਰਮੈਂਟ ਮੈਨੂਫੈਕਚਰਿੰਗ ਐਂਡ ਟੈਕਨਾਲੋਜੀ (ਐੱਮਐੱਸਸੀ-ਜੀਐੱਮਟੀ) ਦੇ ਵਿਦਿਆਰਥੀਆਂ ਨੇ ਨਿਫ਼ਟ ਦੇ ਮੁਹਾਲੀ ਕੈਂਪਸ ਵਿਖੇ ਆਪਣੇ ਫ਼ਾਈਨਲ ਡਿਗਰੀ ਪ੍ਰਰਾਜੈਕਟਾਂ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ।

ਇਸ ਮੌਕੇ ਨਿਫ਼ਟ ਦੇ ਮੁਹਾਲੀ ਕੈਂਪਸ ਦੇ ਡਾਇਰੈਕਟਰ ਚਰਨਦੀਪ ਸਿੰਘ ਪੀਸੀਐੱਸ ਨੇ ਆਖਿਆ ਕਿ ਵਿਦਿਆਰਥੀਆਂ ਦੁਆਰਾ ਪੇਸ਼ ਕੀਤੀਆਂ ਗਈਆਂ ਪੇਸ਼ਕਾਰੀਆਂ ਨੇ ਮਾਰਕੀਟ ਦੀਆਂ ਸਥਿਤੀਆਂ ਅਤੇ ਨਿਰਮਾਣ ਪ੍ਰਤੀਯੋਗਤਾ ਦਾ ਡੂੰਘਾ ਵਿਸ਼ਲੇਸ਼ਣ ਕੀਤਾ ਅਤੇ ਇਹ ਬਹੁਤ ਉੱਚ ਪੱਧਰੀ ਹਨ।

ਨਿਫ਼ਟ ਦੇ ਰਜਿਸਟਰਾਰ ਰਵਿੰਦਰ ਗਰਗ ਨੇ ਕਿਹਾ ਕਿ ਵਿਦਿਆਰਥੀਆਂ ਦੁਆਰਾ ਪੇਸ਼ ਕੀਤੇ ਗਏ ਪੋ੍ਜੈਕਟ ਲੋੜ ਅਧਾਰਤ ਉਦਯੋਗਿਕ ਪੋ੍ਜੈਕਟ ਹਨ। ਐੱਮਐੱਸਸੀ ਅਤੇ ਮਾਸਟਰ ਆਫ਼ ਡਿਜ਼ਾਈਨ ਦੇ ਪੋ੍ਗਰਾਮ ਕੱਪੜੇ ਉਦਯੋਗ ਲਈ ਸਹਾਇਤਾ ਪ੍ਰਣਾਲੀਆਂ ਹਨ, ਜਿੱਥੇ ਵਿਦਿਆਰਥੀ ਖੋਜ ਪ੍ਰਰਾਜੈਕਟ ਕਰਦੇ ਹੋਏ ਉਦਯੋਗ ਅਤੇ ਉਨ੍ਹਾਂ ਦੇ ਫੈਕਲਟੀ ਮੈਂਬਰਾਂ ਦੀ ਸਿੱਧੀ ਨਿਗਰਾਨੀ ਹੇਠ ਕੰਮ ਕਰਦੇ ਹਨ।

ਨਿਫ਼ਟ ਦੀ ਪਿੰ੍ਸੀਪਲ ਡਾ: ਪੂਨਮ ਅਗਰਵਾਲ ਠਾਕੁਰ ਨੇ ਪਾਸ ਹੋਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਮੌਕੇ, ਮੈਂ ਪੰਜਾਬ ਦੇ ਨੌਜਵਾਨਾਂ ਨੂੰ ਕਿੱਤਾ ਮੁਖੀ ਪੋ੍ਗਰਾਮਾਂ ਲਈ ਨਿਫ਼ਟ ਮੁਹਾਲੀ ਵਿਚ ਸ਼ਾਮਲ ਹੋਣ ਦਾ ਸੱਦਾ ਦਿੰਦੀ ਹਾਂ। ਸਾਡੇ ਕੇਂਦਰਾਂ 'ਤੇ ਜੋ ਕੋਰਸ ਅਸੀਂ ਪੇਸ਼ ਕਰਦੇ ਹਾਂ ਉਨ੍ਹਾਂ 'ਚ ਐੱਮਐੱਸਸੀ ਫੈਸ਼ਨ ਡਿਜ਼ਾਈਨ, ਬੀਐੱਸਸੀ ਟੈਕਸਟਾਈਲ ਡਿਜ਼ਾਈਨ, ਬੀਐੱਸਸੀ ਨਿਟਵੀਅਰ ਡਿਜ਼ਾਈਨ ਅਤੇ ਟੈਕਨਾਲੋਜੀ, ਬੈਚੁਲਰ ਆਫ਼ ਵੋਕੇਸ਼ਨਲ ਫੈਸ਼ਨ ਡਿਜ਼ਾਈਨ ਐਂਡ ਗਾਰਮੈਂਟ ਟੈਕਨਾਲੋਜੀ, ਐਮਐਸਸੀ ਫੈਸ਼ਨ ਮਾਰਕੀਟਿੰਗ ਅਤੇ ਮੈਨੇਜਮੈਂਟ, ਐਮਐਸਸੀ ਗਾਰਮੈਂਟ ਮੈਨੂਫੈਕਚਰਿੰਗ ਐਂਡ ਟੈਕਨਾਲੋਜੀ ਅਤੇ ਮਾਸਟਰ ਆਫ਼ ਡਿਜ਼ਾਈਨ (ਫੈਸ਼ਨ ਅਤੇ ਟੈਕਸਟਾਈਲ) ਸ਼ਾਮਿਲ ਹਨ। ਪਿੰ੍ਸੀਪਲ ਨੇ ਦੱਸਿਆ ਕਿ ਦਾਖ਼ਲੇ ਹੁਣ ਖੁੱਲ੍ਹੇ ਹਨ ਅਤੇ ਅਰਜ਼ੀਆਂ ਜਮ੍ਹਾਂ ਕਰਨ ਦੀ ਆਖਰੀ ਮਿਤੀ 04 ਜੂਨ 2023 ਹੈ, ਜਿਸ ਦੇ ਵੇਰਵਿਆਂ ਲਈ ਨਿਫ਼ਟ ਦੀ ਵੈਬਸਾਈਟ ਤੋਂ ਸਮੁੱਚੀ ਜਾਣਕਾਰੀ ਹਾਸਿਲ ਕੀਤੀ ਜਾ ਸਕਦੀ ਹੈ।

ਇਹ ਸੰਸਥਾ ਆਈ ਕੇ ਗੁਜਰਾਲ (ਆਈਕੇਜੀ) ਪੰਜਾਬ ਟੈਕਨੀਕਲ ਯੂਨੀਵਰਸਿਟੀ (ਪੀਟੀਯੂ) ਨਾਲ ਮਾਨਤਾ ਪ੍ਰਰਾਪਤ ਹੈ ਅਤੇ ਅਕਾਦਮਿਕ ਸੈਸ਼ਨ 2023 ਲਈ ਆਪਣੇ ਕੇਂਦਰਾਂ 'ਤੇ ਪੋ੍ਗਰਾਮਾਂ ਦੀ ਪੇਸ਼ਕਸ਼ ਕਰ ਰਹੀ ਹੈ।

ਮਾਸਟਰ ਆਫ਼ ਡਿਜ਼ਾਈਨ(ਫ਼ੈਸ਼ਨ ਅਤੇ ਟੈਕਸਟਾਈਲ), ਐੱਮਐੱਸਸੀ ਫੈਸ਼ਨ ਮਾਰਕੀਟਿੰਗ ਐਂਡ ਮੈਨੇਜਮੈਂਟ ਅਤੇ ਐੱਮਐੱਸਸੀ ਗਾਰਮੈਂਟ ਮੈਨੂਫੈਕਚਰਿੰਗ ਐਂਡ ਟੈਕਨਾਲੋਜੀ ਦੇ ਵਿਦਿਆਰਥੀਆਂ ਵੱਲੋਂ ਫਾਈਨਲ ਡਿਗਰੀ ਪ੍ਰਰਾਜੈਕਟਾਂ ਦੀਆਂ ਪੇਸ਼ਕਾਰੀਆਂ ਦੀ ਜਿਊਰੀ, ਜਿਸ ਨੇ ਪ੍ਰਰਾਜੈਕਟਾਂ ਦਾ ਮੁਲਾਂਕਣ ਕੀਤਾ, 'ਚ ਉੱਘੀਆਂ ਸ਼ਖਸੀਅਤਾਂ ਸ਼ਾਮਲ ਸਨ। ਇਨ੍ਹਾਂ 'ਚ ਵਿਨੈ ਮਿੱਢਾ, ਪੋ੍ਫੈਸਰ, ਟੈਕਸਟਾਈਲ ਟੈਕਨਾਲੋਜੀ ਨਿਫ਼ਟ ਜਲੰਧਰ, ਸ਼ਿਪਰਾ ਕੇ. ਗੁਲਾਟੀ, ਈ-ਕਾਮਰਸ ਉਦਯੋਗਪਤੀ, ਰਵਿਤਾ ਗਾਰਮੈਂਟ ਇੰਜੀਨੀਅਰ, ਵਰਧਮਾਨ, ਡਾ: ਮੀਤਾ ਗਾਵਰੀ (ਸੀਸੀ-ਐੱਫਐੱਮਐੱਮ), ਕਮਲਜੀਤ ਸਿੰਘ ਰਾਣਾ (ਸੀਸੀ-ਜੀਐੱਮਟੀ), ਡਾ: ਪੂਨਮ ਅਗਰਵਾਲ ਠਾਕੁਰ (ਸੀਸੀ-ਐੱਮ.ਡਿਜ਼ਾਈਨ)। ਕਮ ਪਿੰ੍ਸੀਪਲ ਨਿਫ਼ਟ ਮੁਹਾਲੀ ਅਤੇ ਲੁਧਿਆਣਾ, ਮਦਨ ਲਾਲ, ਉੱਘੇ ਅੰਤਰਰਾਸ਼ਟਰੀ ਕਲਾਕਾਰ, ਡਾ. ਰਾਧਾ ਕੰਵਲ ਸ਼ਰਮਾ, ਖੋਜ ਵਿਸ਼ਲੇਸ਼ਕ, ਸ਼੍ਰੀਮਤੀ ਸ਼ਵੇਤਾਂਬਰੀ, ਅਕਾਦਮੀਸ਼ੀਅਨ ਅਤੇ ਡਾ. ਅਗਿਆਪ੍ਰਰੀਤ, ਟੈਕਸਟਾਈਲ ਟੈਕਨਾਲੋਜਿਸਟ ਸ਼ਾਮਿਲ ਸਨ।

ਦੱਸਣਯੋਗ ਹੈ ਕਿ ਮਾਸਟਰ ਆਫ਼ ਡਿਜ਼ਾਈਨ (ਫੈਸ਼ਨ ਅਤੇ ਟੈਕਸਟਾਇਲ) ਇਕ ਦੋ-ਸਾਲਾ ਡਿਗਰੀ ਪੋ੍ਗਰਾਮ ਹੈ, ਜੋ ਸੇਵਾਵਾਂ ਅਤੇ ਸਮਾਜਿਕ ਨਵੀਨਤਾ ਦੇ ਸੰਦਰਭ 'ਚ ਡਿਜ਼ਾਈਨ ਕਰਨ ਲਈ ਇਕ ਖੋਜ-ਅਧਾਰਿਤ ਪਹੁੰਚ 'ਚ ਪਰਪੱਕ ਬਣਾਉਂਦਾ ਹੈ। ਚੌਥੇ ਸਮੈਸਟਰ 'ਚ, ਵਿਦਿਆਰਥੀਆਂ ਨੂੰ ਇਕ ਡਿਗਰੀ ਪੋ੍ਜੈਕਟ 'ਤੇ ਕੰਮ ਕਰਨਾ ਪੈਂਦਾ ਹੈ ਜੋ ਇਕ ਚੁਣੌਤੀਪੂਰਨ ਪਲੇਟਫਾਰਮ ਹੈ। ਐੱਮਐੱਸਸੀ ਐੱਫ਼ਐੱਮਐੱਮ 'ਚ ਵਿਦਿਆਰਥੀ ਉਦਯੋਗ ਦੇ ਜਾਣੇ-ਪਛਾਣੇ ਨਾਵਾਂ ਦੇ ਨਾਲ ਤਿੰਨ ਮਹੀਨਿਆਂ ਦੀ ਮਿਆਦ ਲਈ ਕੰਮ ਕਰਦੇ ਹਨ। ਐਮਐਸਸੀ ਜੀਐਮਟੀ ਇਕ ਦੋ ਸਾਲਾਂ ਦਾ ਕੋਰਸ ਹੈ ਜੋ ਵਿਦਿਆਰਥੀਆਂ 'ਚ ਸੂਝ-ਬੂਝ ਨਾਲ ਵਪਾਰਕ ਫੈਸਲੇ ਲੈਣ ਦੀ ਸਮਰੱਥਾ ਵਿਕਸਿਤ ਕਰਦਾ ਹੈ। ਨਿਫ਼ਟ ਦੇਸ਼ ਦਾ ਇਕਲੌਤਾ ਇੰਸਟੀਚਿਊਟ ਹੈ ਜਿਸ ਦੇ ਪਾਠਕ੍ਰਮ 'ਚ ਇਹ ਕੋਰਸ ਹੈ।

ਵਿਦਿਆਰਥੀਆਂ ਨੂੰ ਉਨ੍ਹਾਂ ਦੇ ਪ੍ਰਰਾਜੈਕਟਾਂ ਲਈ ਇਨਾਮ ਵੀ ਦਿੱਤੇ ਗਏ। ਇਸ ਸਾਲ ਦੀਆਂ ਸਾਰੀਆਂ ਡਿਗਰੀ ਪੋ੍ਜੈਕਟ ਪੇਸ਼ਕਾਰੀਆਂ ਲਈ ਐਵਾਰਡ ਸ਼ੇ੍ਣੀਆਂ ਸਭ ਤੋਂ ਵਧੀਆ ਡਿਗਰੀ ਪ੍ਰਰਾਜੈਕਟ, ਸਭ ਤੋਂ ਨਵੀਨਤਾਕਾਰੀ ਪੋ੍ਜੈਕਟ ਅਤੇ ਸਭ ਤੋਂ ਵੱਧ ਉਦਯੋਗ ਨਾਲ ਸੰਬੰਧਿਤ ਪ੍ਰਰਾਜੈਕਟ ਸਨ। ਇਹ ਇਨਾਮ ਸੰਸਥਾ ਦੇ ਡਾਇਰੈਕਟਰ, ਰਜਿਸਟਰਾਰ, ਪਿੰ੍ਸੀਪਲ ਅਤੇ ਉੱਘੇ ਜਿਊਰੀ ਮੈਂਬਰਾਂ ਵੱਲੋਂ ਪ੍ਰਦਾਨ ਕੀਤੇ ਗਏ।

ਮਾਸਟਰ ਆਫ਼ ਡਿਜ਼ਾਈਨ (ਫੈਸ਼ਨ ਅਤੇ ਟੈਕਸਟਾਇਲ) 'ਚ ਸਰਬੋਤਮ ਡਿਗਰੀ ਪੋ੍ਜੈਕਟ ਦਾ ਐਵਾਰਡ ਕੁਲਜੀਤ ਕੌਰ ਨੂੰ ਦਿੱਤਾ ਗਿਆ। ਇਸੇ ਕੈਟਾਗਰੀ 'ਚ ਸਭ ਤੋਂ ਵੱਧ ਉਦਯੋਗ ਨਾਲ ਸਬੰਧਿਤ ਐਵਾਰਡ ਸੰਜਨਾ ਸ਼ੁਕਲਾ ਅਤੇ ਸਭ ਤੋਂ ਵੱਧ ਨਵੀਨਤਾਕਾਰੀ ਪ੍ਰਰਾਜੈਕਟ ਐਵਾਰਡ ਸ਼ਕਤੀ ਨੂੰ ਦਿੱਤਾ ਗਿਆ। ਐੱਮਐੱਸਸੀ (ਐੱਫ਼ਐੱਮਐੱਮ) 'ਚ ਸਰਵੋਤਮ ਡਿਗਰੀ ਪੋ੍ਜੈਕਟ ਐਵਾਰਡ ਨਿਕਿਤਾ ਨੂੰ ਅਤੇ ਸਰਬੋਤਮ ਉਦਯੋਗ ਨਾਲ ਸਬੰਧਿਤ ਪ੍ਰਰਾਜੈਕਟ ਦਾ ਪੁਰਸਕਾਰ ਅਗਾਥਾ ਜੋਸੇਫ਼ ਨੂੰ ਦਿੱਤਾ ਗਿਆ ਅਤੇ ਸਭ ਤੋਂ ਨਵੀਨਤਾਕਾਰੀ ਪ੍ਰਰਾਜੈਕਟ ਦਾ ਪੁਰਸਕਾਰ ਕਾਜਲ ਨੂੰ ਦਿੱਤਾ ਗਿਆ। ਐੱਮਐੱਸਸੀ (ਜੀਐੱਮਟੀ) ਦਾ ਸਰਵੋਤਮ ਡਿਗਰੀ ਪ੍ਰਰਾਜੈਕਟ ਐਵਾਰਡ ਪ੍ਰਰਾਚੀ ਵਰਮਾ ਨੂੰ ਦਿੱਤਾ ਗਿਆ, ਸਭ ਤੋਂ ਵੱਧ ਉਦਯੋਗ ਨਾਲ ਸਬੰਧਿਤ ਪ੍ਰਰਾਜੈਕਟ ਦਾ ਪੁਰਸਕਾਰ ਹਿਮਾਨੀ ਬੀਰ ਨੂੰ ਅਤੇ ਸਭ ਤੋਂ ਨਵੀਨਤਾਕਾਰੀ ਪੋ੍ਜੈਕਟ ਐਵਾਰਡ ਸ਼ਿਵਾਨੀ ਅਤੇ ਗੌਰਵੀ ਸ਼ਰਮਾ ਨੂੰ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ ਨਿਫ਼ਟ ਦੇ ਵਿਦਿਆਰਥੀਆਂ ਦੀ ਜ਼ਾਰਾ, ਲਾਈਫ਼ਸਟਾਈਲ, ਮਾਰਕਸ ਐਂਡ ਸਪੈਂਸਰ, ਕੈਪਸਨਜ਼, ਸਪੋਰਟਕਿੰਗ, ਟਰਾਈਡੈਂਟ, ਵਰਧਮਾਨ, ਓਰੀਐਂਟ ਕ੍ਰਾਫਟ, ਟਾਇਨਰ, ਕੈਸਕੇਡ, ਓਕਟੇਵ, ਤੋਂ ਇਲਾਵਾ ਹੋਰ ਬਹੁਤ ਸਾਰੇ ਅਤੇ ਤਰੁਣ ਤਾਹਿਲਿਆਨੀ, ਸਤਿਆਪਾਲ, ਰਿਤੂ ਕੁਮਾਰ, ਜੇਜੇ ਵਲਾਇਆ ਵਰਗੇ ਡਿਜ਼ਾਈਨਰਾਂ ਵਰਗੇ ਪ੍ਰਮੁੱਖ ਬ੍ਾਂਡਾਂ ਅਤੇ ਕੰਪਨੀਆਂ 'ਚ ਪਲੇਸਮੈਂਟ ਹੁੰਦੀ ਹੈ।