ਪੰਜਾਬੀ ਜਾਗਰਣ ਟੀਮ, ਮੁੱਲਾਂਪੁਰ ਗਰੀਬਦਾਸ : ਕੋਵਿਡ ਪਾਜ਼ੇਟਿਵ ਕੇਸਾਂ 'ਚ ਵਾਧੇ ਨੂੰ ਵੇਖਦਿਆਂ ਪ੍ਰਰਾਇਮਰੀ ਹੈਲਥ ਸੈਂਟਰ (ਪੀਐੱਚਸੀ) ਬੂਥਗੜ੍ਹ ਅਧੀਨ ਪੈਂਦੇ ਵੱਖ-ਵੱਖ ਪਿੰਡਾਂ 'ਚ ਵਿਸ਼ੇਸ਼ ਕੋਵਿਡ ਟੀਕਾਕਰਨ ਕੈਂਪ ਲਗਾਏ ਜਾ ਰਹੇ ਹਨ। ਸੀਨੀਅਰ ਮੈਡੀਕਲ ਅਫ਼ਸਰ ਡਾ. ਅਲਕਜੋਤ ਕੌਰ ਅਤੇ ਨੋਡਲ ਅਫ਼ਸਰ ਡਾ. ਵਿਕਾਸ ਰਣਦੇਵ ਨੇ ਦੱਸਿਆ ਕਿ 24 ਤੋਂ 30 ਜੂਨ ਤਕ ਲੱਗ ਰਹੇ ਇਨ੍ਹਾਂ ਮੈਗਾ ਕੈਂਪਾਂ 'ਚ ਹਰ ਲਾਭਪਾਤਰੀ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ ਜਿਸ 'ਚ ਪ੍ਰਮੁੱਖ ਤੌਰ 'ਤੇ 12 ਤੋਂ 14 ਸਾਲ ਦੇ ਬੱਚੇ ਸ਼ਾਮਲ ਹਨ। ਇਸ ਤੋਂ ਇਲਾਵਾ 14 ਸਾਲ ਤੋਂ ਉਪਰਲੇ ਹਰ ਵਿਅਕਤੀ ਦਾ ਵੀ ਟੀਕਾਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਇਹ ਟੀਕਾਕਰਨ ਬਿਲਕੁਲ ਮੁਫ਼ਤ ਕੀਤਾ ਜਾ ਰਿਹਾ ਹੈ।

ਐੱਸਐੱਮਓ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ ਜਿਹੀ ਜਾਨਲੇਵਾ ਬਿਮਾਰੀ ਤੋਂ ਅਪਣਾ ਬਚਾਅ ਕਰਨ ਲਈ ਮੁਕੰਮਲ ਕੋਵਿਡ ਟੀਕਾਕਰਨ ਜ਼ਰੂਰ ਕਰਵਾਉਣ। ਉਨ੍ਹਾਂ ਕਿਹਾ ਕਿ ਜਿਹੜੇ ਲਾਭਪਾਤਰੀਆਂ ਨੇ ਹਾਲੇ ਤਕ ਪਹਿਲਾ, ਦੂਜਾ ਜਾਂ ਤੀਜਾ ਟੀਕਾ ਨਹੀਂ ਲਗਵਾਇਆ, ਉਨ੍ਹਾਂ ਨੂੰ ਬਿਨਾ ਕਿਸੇ ਦੇਰ ਟੀਕਾਕਰਨ ਕਰਵਾਉਣਾ ਚਾਹੀਦਾ ਹੈ। ਚੋਟੀ ਦੇ ਸਿਹਤ ਮਾਹਰਾਂ ਦੀ ਰਾਏ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਟੀਕਾ ਲਗਵਾਉਣ ਨਾਲ ਸਰੀਰ ਅੰਦਰ ਕੋਰੋਨਾ ਮਹਾਂਮਾਰੀ ਨਾਲ ਲੜਨ ਦੀ ਤਾਕਤ ਪੈਦਾ ਹੁੰਦੀ ਹੈ। ਜੇ ਟੀਕਾ ਲਗਵਾਉਣ ਤੋਂ ਬਾਅਦ ਵੀ ਕੋਈ ਵਿਅਕਤੀ ਇਸ ਬਿਮਾਰੀ ਦੀ ਲਪੇਟ 'ਚ ਆ ਜਾਂਦਾ ਹੈ ਤਾਂ ਇਹ ਬਿਮਾਰੀ ਭਿਆਨਕ ਰੂਪ ਅਖ਼ਤਿਆਰ ਨਹੀਂ ਕਰਦੀ ਤੇ ਮਰੀਜ਼ ਨੂੰ ਹਸਪਤਾਲ ਦਾਖ਼ਲ ਹੋਣ ਦੀ ਲੋੜ ਨਹੀਂ ਪੈਂਦੀ। ਐੱਸਐੱਮਓ ਨੇ ਕਿਹਾ ਕਿ ਇਹ ਟੀਕਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਤੇ ਹਰ ਵਿਅਕਤੀ ਬਿਨਾਂ ਕਿਸੇ ਡਰ-ਭੈਅ ਇਹ ਟੀਕਾ ਲਗਵਾਏ।

ਕੈਂਪਾਂ ਦੇ ਸਥਾਨਾਂ ਦਾ ਵੇਰਵਾ : 25 ਜੂਨ ਨੂੰ ਪੀਐੱਚਸੀ ਬੂਥਗੜ੍ਹ, ਨਗਰ ਖੇੜਾ ਪਿੰਡ ਕਾਲੇਵਾਲ, ਸਿਹਤ ਅਤੇ ਤੰਦਰੁਸਤੀ ਕੇਂਦਰ ਪਿੰਡ ਸੁਹਾਲੀ, ਗੁਰਦਵਾਰਾ ਪਿੰਡ ਤਿਊੜ, ਸਿਹਤ ਕੇਂਦਰ ਪਿੰਡ ਬਹਿਲੋਲਪੁਰ, ਗੁਰਦੁਆਰਾ ਪਿੰਡ ਹੁਸ਼ਿਆਰਪੁਰ, ਸਿਹਤ ਕੇਂਦਰ ਪਿੰਡ ਤੋਗਾਂ। 27 ਜੂਨ ਨੂੰ ਪੀਐੱਚਸੀ ਬੂਥਗੜ੍ਹ, ਸਿਹਤ ਕੇਂਦਰ ਪਿੰਡ ਕੁੱਬਾਹੇੜੀ, ਗੁਰਦਵਾਰਾ ਪਿੰਡ ਸਿੰਘਪੁਰਾ, ਸਿਹਤ ਕੇਂਦਰ ਪਿੰਡ ਬੜੌਦੀ, ਡਿਸਪੈਂਸਰੀ ਪਿੰਡ ਫ਼ਹਿਤਪੁਰ ਸਿਆਲਬਾ, ਸਿਹਤ ਅਤੇ ਤੰਦਰੁਸਤੀ ਕੇਂਦਰ ਪਿੰਡ ਮੁੱਲਾਂਪੁਰ ਸੋਢੀਆਂ, ਸਿਹਤ ਅਤੇ ਤੰਦਰੁਸਤੀ ਕੇਂਦਰ ਪਿੰਡ ਭੜੌਂਜੀਆਂ। 28 ਜੂਨ ਨੂੰ ਪੀਐੱਚਸੀ ਬੂਥਗੜ੍ਹ, ਗੁਰਦੁਆਰਾ ਸੈਣੀਆਂ ਪਿੰਡ ਤੀੜਾ, ਤਕੀਆ ਮੁਹੱਲਾ ਪਿੰਡ ਖ਼ਿਜ਼ਰਾਬਾਦ, ਗੁਰਦੁਆਰਾ ਪਿੰਡ ਸੈਣੀ ਮਾਜਰਾ, ਗੁਰਦੁਆਰਾ ਪਿੰਡ ਨਿਹੋਲਕਾ। 29 ਜੂਨ ਨੂੰ ਪੀਐੱਚਸੀ ਬੂਥਗੜ੍ਹ, ਡਿਸਪੈਂਸਰੀ ਪਿੰਡ ਪਡਿਆਲਾ, ਗੁਰਦੁਆਰਾ ਪਿੰਡ ਿਝੰਗੜਾਂ ਕਲਾਂ, ਗੁਰਦੁਆਰਾ ਪਿੰਡ ਰੁੜਕੀ ਖ਼ਾਮ, ਗੁਰਦੁਆਰਾ ਪਿੰਡ ਜੁਝਾਰ ਨਗਰ, ਗੁਰਦੁਆਰਾ ਪਿੰਡ ਮਾਜਰਾ, ਮੰਦਰ ਪਿੰਡ ਜੈਂਤੀ ਮਾਜਰੀ। 30 ਜੂਨ ਨੂੰ ਪੀਐੱਚਸੀ ਬੂਥਗੜ੍ਹ, ਡਿਸਪੈਂਸਰੀ ਪਿੰਡ ਮਾਣਕਪੁਰ ਸ਼ਰੀਫ਼, ਸਿਹਤ ਕੇਂਦਰ ਪਿੰਡ ਸਿੰਘਪੁਰਾ, ਗੁਰਦੁਆਰਾ ਪਿੰਡ ਝੰਡੇਮਾਜਰਾ, ਨੇੜੇ ਵੈਟਰਨਰੀ ਡਿਸਪੈਂਸਰੀ ਪਿੰਡ ਮਾਜਰੀ, ਗੁਰਦੁਆਰਾ ਪਿੰਡ ਮੁੰਦੋ ਸੰਗਤੀਆਂ।