Punjab news ਚੰਡੀਗੜ੍ਹ, ਜੇਐੱਨਐੱਨ : ਅਪਲਾਈ ਪ੍ਰੋਵੀਡੈਂਟ ਫੰਡ ਆਰਗੇਨਾਈਜੇਸ਼ਨ (ਈਪੀਐੱਫਓ) ਦੇ ਇਨਫੋਰਸਮੈਂਟ ਅਫ਼ਸਰ ਮਨਮੋਹਨ ਗਲਹੋਤਰਾ ਨੂੰ ਸੋਮਵਾਰ ਨੂੰ ਜ਼ਿਲ੍ਹਾ ਅਦਾਲਤ ਨੇ ਬੀਤੇ ਸ਼ੁੱਕਰਵਾਰ ਨੂੰ ਦੋਸ਼ੀ ਐਲਾਨ ਕੀਤਾ, ਜਿਸ ਤੋਂ ਬਾਅਦ ਸਜ਼ਾ ਦਾ ਫੈਸਲਾ ਸੋਮਵਾਰ ਤਕ ਟਾਲ ਦਿੱਤਾ ਗਿਆ ਸੀ। ਸੋਮਵਾਰ ਨੂੰ ਦੋਸ਼ੀ ਮਨਮੋਹਨ ਨੂੰ ਰਿਸ਼ਵਤ ਕਾਂਡ ’ਚ ਚਾਰ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਸੀਬੀਆਈ ਦੀ ਸਪੈਸ਼ਲ ਕੋਰਟ ਨੇ ਸਜ਼ਾ ’ਤੇ ਫੈਸਲਾ ਸੁਣਦੇ ਹੋਏ ਮਨਮੋਹਨ ਨੂੰ 50 ਹਜ਼ਾਰ ਰੁਪਏ ਜੁਰਮਾਨਾ ਵੀ ਲਾਇਆ। ਕੋਰਟ ਨੇ ਦੋਸ਼ੀ ਮਨਮੋਹਨ ਨੂੰ ਸਜ਼ਾ ਦੇਣ ’ਚ ਜ਼ਿਆਦਾ ਦੇਰ ਨਹੀਂ ਲਾਈ। ਕੋਰਟ ਖੁੱਲ੍ਹਣ ਤੋਂ ਸਿਰਫ ਦੋ ਮਿੰਟ ਬਾਅਦ ਮਨਮੋਹਨ ਨੂੰ ਰਿਸ਼ਵਤ ਲੈਣ ਦੇ ਮਾਮਲੇ ’ਚ 4 ਸਾਲ ਦੀ ਸਜ਼ਾ ਸੁਣਾਈ ਗਈ। ਦੋਸ਼ੀ ਨੂੰ 6 ਸਾਲ ਪਹਿਲਾਂ ਸੀਬੀਆਈ ਨੇ 15000 ਰੁਪਏ ਦੀ ਰਿਸ਼ਵਤ ਲੈਂਦੇ ਗ੍ਰਿਫ਼ਤਾਰ ਕੀਤਾ ਸੀ।


ਇਹ ਸੀ ਮਾਮਲਾ

ਸੀਬੀਆਈ ਨੇ 5 ਸਾਲ ਪਹਿਲਾ ਇਕ ਪ੍ਰਾਈਵੇਟ ਕੰਪਨੀ ਦੇ ਚੀਫ਼ ਐਕਜ਼ੀਕਿਊਟਿਵ ਅਫ਼ਸਰ ਦੀ ਸ਼ਿਕਾਇਤ ’ਤੇ ਇਹ ਕੇਸ ਦਰਜ ਕੀਤਾ ਸੀ। ਸ਼ਿਕਾਇਤ ’ਚ ਉਨ੍ਹਾਂ ਨੇ ਦੱਸਿਆ ਸੀ ਕਿ ਮਨਮੋਹਨ ਉਨ੍ਹਾਂ ਦੀ ਕੰਪਨੀ ’ਤੇ ਈਪੀਐੱਫਓ ਦੀ ਗੜਬੜੀ ਦੀ ਸ਼ਿਕਾਇਤ ’ਤੇ ਰੇਡ ਕਰਨ ਦੀਆਂ ਧਮਕੀਆਂ ਦੇ ਰਿਹਾ ਸੀ। ਮਨਮੋਹਨ ਨੇ ਕੁਝ ਡਾਕੂਮੈਂਟ ਦੇ ਮਾਲ ਉਨ੍ਹਾਂ ਨੂੰ ਆਫਿਸ ’ਚ ਬੁਲਾਇਆ ਸੀ ਤੇ ਉਹ ਮਾਮਲਾ ਸੈਟਲ ਕਰਨ ਲਈ 15000 ਰੁਪਏ ਦੀ ਰਿਸ਼ਵਤ ਮੰਗ ਰਿਹਾ ਸੀ। ਜਿਸ ਤੋਂ ਬਾਅਦ ਕੰਪਨੀ ਦੇ ਸੀਈਓ ਨੇ ਮਨਮੋਹਨ ਖ਼ਿਲਾਫ਼ ਸੀਬੀਆਈ ਨੂੰ ਸ਼ਿਕਾਇਤ ਦਿੱਤੀ। ਸੀਬੀਆਈ ਨੇ ਮਨਮੋਹਨ ਨੂੰ ਫੜਨ ਲਈ ਟ੍ਰੈਪ ਲਗਾਇਆ ਸੀ।

Posted By: Sarabjeet Kaur