ਤਰਲੋਚਨ ਸਿੰਘ ਸੋਢੀ, ਕੁਰਾਲੀ : ਸਥਾਨਕ ਉਪ ਮੰਡਲ ਦਫ਼ਤਰ ਅੱਗ ਜੁਆਇੰਟ ਫੋਰਮ ਪੰਜਾਬ ਤੇ ਬਿਜਲੀ ਏਕਤਾ ਮੰਚ ਪੰਜਾਬ ਦੇ ਸਾਝੇ ਸੱਦੇ 'ਤੇ ਰਣਜੋਧ ਸਿੰਘ ਅਤੇ ਰਣਜੀਤ ਸਿੰਘ ਪ੍ਰਧਾਨਾਂ ਦੀ ਪ੍ਰਧਾਨਗੀ ਹੇਠ ਭਰਵੀਂ ਗੇਟ ਰੈਲੀ ਕੀਤੀ ਗਈ। ਇਸ ਗੇਟ ਰੈਲੀ ਨੂੰ ਕਈ ਆਗੂਆਂ ਸੁਰਿੰਦਰ ਕੁਮਾਰ ਸ਼ਰਮਾ ਜੇਈ, ਨਿਰਮੈਲ ਸਿੰਘ ਜੇਈ, ਮਦਨ ਲਾਲ ਜੇਈ, ਆਗੂ ਨਿਰਮਲ ਸਿੰਘ ਸਕੱਤਰ ਅਤੇ ਰਿਸ਼ਭ ਚਿਗਲ ਮੀਤ ਪ੍ਰਧਾਨ ਆਦਿ ਆਗੂਆਂ ਨੇ ਸੰਬੋਧਨ ਕੀਤਾ। ਸੁਰਿੰਦਰ ਕੁਮਾਰ ਸ਼ਰਮਾ, ਨਿਰਮੈਲ ਸਿੰਘ ਆਦਿ ਆਗੂਆਂ ਨੇ ਕਿਹਾ ਕਿ ਬਿਜਲੀ ਮੁਲਾਜ਼ਮਾਂ ਦਾ ਪੇ ਬੈਂਡ ਬੇਰਡ ਪਾਵਰਕਾਮ ਦੀ ਮੈਨੇਜਮੈਂਟ ਦਸੰਬਰ 2011 ਤੋਂ ਦੱਬ ਕੇ ਬੈਠੀ ਹੋਈ ਸੀ। ਜਥੇਬੰਦੀਆਂ ਜਿਸਦਾ ਲੰਮੇਂ ਸਮੇਂ ਤੋਂ ਵਿਰੋਧ ਕਰਦੀਆਂ ਆ ਰਹੀਆਂ ਹਨ।

ਆਗੂਆਂ ਨੇ ਸਬੰਧਨ ਦੌਰਾਨ ਕਿਹਾ ਕਿ ਹੁਣ ਪਾਵਰਕਾਮ ਦੀ ਮੈਨੇਜ਼ਮੈਂਟ ਇਹ ਪੇ ਬੈਂਡ ਦੇਣ ਤੋਂ ਆਨਾਕਾਨੀ ਕਰ ਰਹੀ ਸੀ ਤਾਂ ਪਾਵਰਕਾਮ ਦੀਆਂ ਸਮੂਹ ਜਥੇਬੰਦੀਆਂ ਵੱਲੋਂ ਲਗਾਤਾਰ 15 ਨਵੰਬਰ 2021 ਤੋਂ ਸਮੂਹਿਕ ਛੁੱਟੀ ਤੇ ਜਾਣ ਦਾ ਪੋ੍ਗਰਾਮ ਲਾਗੂ ਕਰ ਦਿੱਤਾ ਗਿਆ ਹੈ। ਇਸੇ ਦੌਰਾਨ ਸਾਰਾ ਕੰਮਕਾਜ ਬਿਲਕੁੱਲ ਠੱਪ ਰੱਖਿਆ ਗਿਆ ਸੀ ਤਾਂ ਮੁਲਾਜ਼ਮਾਂ ਦੇ ਤਿੱਖੇ ਸੰਘਰਸ਼ ਅੱਗੇ ਝੁਕਦੀ ਹੋਈ ਪਾਵਰਕਾਮ ਦੀ ਮੈਨੇਜਮੈਂਟ ਨੇ ਜਥੇਬੰਦੀਆਂ ਨੂੰ ਇਹ ਅਧੂਰਾ ਪੇ ਬੈਂਡ ਦੇਣ ਦਾ ਵਾਅਦਾ ਕੀਤਾ ਸੀ। ਵਿਭਾਗ ਦੀ ਮੈਨੇਜਮੈਂਟ ਵੱਲੋਂ ਇਸ ਸਬੰਧੀ 30 ਨਵੰਬਰ 2021 ਤੋਂ ਪਹਿਲਾਂ ਪਹਿਲਾਂ ਸਰਕੂਲਰ ਜਾਰੀ ਕਰਨ ਦਾ ਜਥੇਬੰਦੀਆਂ ਨੂੰ ਪੂਰਨ ਤੌਰ 'ਤੇ ਵਿਸ਼ਵਾਸ ਦਿਵਾਇਆ ਗਿਆ ਸੀ ਪੰ੍ਤੂ ਫੇਰ ਦੁਬਾਰਾ ਮੈਨੇਜਮੈਂਟ ਨੇ ਉਸੇ ਤਰਾਂ੍ਹ ਆਨਾਕਾਨੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸੇ ਦੌਰਾਨ ਸਕੱਤਰ ਨਿਰਮਲ ਸਿੰਘ ਅਤੇ ਰਿਸ਼ਭ ਚਿਗਲ ਮੀਤ ਪ੍ਰਧਾਨ ਤੇ ਹੋਰਨਾਂ ਆਗੂਆਂ ਨੇ ਇਸ ਕਰ ਕੇ ਇਸ ਦਾ ਵਿਰੋਧ ਕਰਦੇ ਹੋਏ ਮੈਨੇਜਮੈਂਟ ਨੂੰ ਤਿੱਖੇ ਸੰਘਰਸ਼ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ। ਉਨਾਂ੍ਹ ਕਿਹਾ ਕਿ ਜੇ ਜਥੇਬੰਦੀ ਦੀਆਂ ਪਾਰਵਕਾਮ ਦੀ ਮੈਨੇਜ਼ਮੈਂਟ ਵੱਲੋਂ ਮੰਨੀਆਂ ਮੰਗਾਂ ਨੂੰ ਜਲਦੀ ਲਾਗੂ ਨਹੀਂ ਕੀਤਾ ਗਿਆ ਤਾਂ ਅਗਲੇ ਕਿਸੇ ਵੀ ਤਿੱਖੇ ਸੰਘਰਸ਼ਾਂ 'ਚ ਸਥਾਨਕ ੳੱੁਪ ਮੰਡਲ ਦੇ ਕਾਮੇ ਵਧ ਚੜ ਕੇ ਹਿੱਸਾ ਲੈਣ ਲਈ ਮਜਬੂਰ ਹੋਣਗੇ।