* ਪੰਜਾਬ ਯੂਥ ਕਾਂਗਰਸ ਜਨਰਲ ਸਕੱਤਰ ਦੀ ਚੋਣ ਲਈ ਡੇਰਾਬੱਸੀ ਦੇ ਦੋ ਉਮੀਦਵਾਰਾਂ ਮੈਦਾਨ 'ਚ ਉਤਰੇ

5ਸੀਐਚਡੀ900ਪੀ

ਊਦੇਵੀਰ ਸਿੰਘ ਿਢਲੋਂ ਦੀ ਤਸਵੀਰ

5ਸੀਐਚਡੀ901ਪੀ

ਅਮਿਤ ਬਾਵਾ ਦੀ ਤਸਵੀਰ।

ਰਣਬੀਰ ਸਿੰਘ ਪੜ੍ਹੀ, ਡੇਰਾਬੱਸੀ

ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਦੀ ਚੋਣ ਲਈ ਡੇਰਾਬੱਸੀ ਹਲਕੇ ਤੋਂ ਦੋ ਉਮੀਦਵਾਰ ਮੈਦਾਨ ਵਿਚ ਨਿੱਤਰੇ ਹੋਏ ਹਨ। ਜਿਨ੍ਹਾਂ ਲਈ ਪੰਜਾਬ ਦੇ ਥੂਥ ਕਾਂਗਰਸੀ ਵਰਕਰਾਂ ਵੱਲੋਂ ਵੋਟਾਂ ਪਾਈਆ ਜਾਣੀਆ ਹਨ। ਡੇਰਾਬੱਸੀ ਸੈਣੀ ਭਵਨ 'ਚ ਸ਼ੁਕਰਵਾਰ ਨੂੰ ਹਲਕੇ ਦੇ ਸਮੂਹ ਕਾਂਗਰਸੀ ਆਪਣੀ ਵੋਟ ਦਾ ਇਸਤੇਮਾਲ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 3 ਵਜੇ ਤਕ ਕਰ ਸਕਣਗੇ। ਇਸ ਚੋਣ ਲਈ ਹਲਕਾ ਪ੍ਰਧਾਨ ਅਤੇ ਜ਼ਿਲ੍ਹਾ ਪ੍ਰਧਾਨ ਸਮੇਤ ਸੂਬਾ ਪੱਧਰ ਦੇ ਹੋਰਨਾਂ ਅਹੁਦੇਦਾਰਾਂ ਦੀ ਵੋਟਿੰਗ ਮੁਕੰਮਲ ਕੀਤੀ ਜਾਵੇਗੀ। ਸ਼ਨਿੱਚਰਵਾਰ ਨੂੰ ਵੋਟਾਂ ਦੀ ਗਿਣਤੀ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਕੀਤੀ ਜਾਣੀ ਹੈ।

ਜਾਣਕਾਰੀ ਮੁਤਾਬਕ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਦੀ ਚੋਣ ਲਈ ਆਈਵੀਸੀ ਇੰਡੀਅਨ ਯੂਥ ਕਾਂਗਰਸ ਵੱਲੋਂ ਪਿਛਲੀ ਕਾਰਗੁਜ਼ਾਰੀ ਦੇ ਅਧਾਰ 'ਤੇ ਸਮੁੱਚੇ ਪੰਜਾਬ ਤੋਂ ਚੋਣ ਲੜਨ ਦੇ ਸਮਰੱਥ 44 ਆਗੂਆਂ ਦੀ ਸੂਚੀ ਜਾਰੀ ਕੀਤੀ ਗਈ ਸੀ। ਜਿਸ ਵਿਚ ਪੰਜਾਬ ਯੂਥ ਕਾਂਗਰਸ ਦੇ 11 ਜਨਰਲ ਸਕੱਤਰਾਂ ਨੂੰ ਯੂਥ ਕਾਂਗਰਸ ਦੇ ਵਰਕਰਾਂ ਵੱਲੋਂ ਵੋਟਿੰਗ ਰਾਹੀਂ ਚੁਣੇ ਜਾਣੇ ਹਨ। ਜਿਸ ਤਹਿਤ ਸਮੁੱਚੇ ਪੰਜਾਬ ਲਈ 5 ਪੁਰਸ਼ ਜਨਰਲ ਕੈਟਾਗਿਰੀ ਅਤੇ 1 ਮਹਿਲਾ ਜਨਰਲ ਕੈਟਾਗਿਰੀ, 1 ਅਨੁਸੂਚਿਤ ਜਾਤੀ ਪੁਰਸ਼ ਅਤੇ 1 ਅਨੁਸੂਚਿਤ ਜਾਤੀ ਮਹਿਲਾ, 1 ਪਛੜੀਆ ਸੇ੍ਣੀਆਂ, 1 ਘੱਟ ਗਿਣਤੀ ਲਈ ਅਤੇ 1 ਅੰਗਹੀਣ ਲਈ ਰਾਖਵਾਂ ਰੱਖਿਆ ਹੋਇਆ ਹੈ। ਡੇਰਾਬੱਸੀ ਹਲਕੇ ਤੋਂ ਜਨਰਲ ਕੈਟਾਗਿਰੀ ਲਈ ਜ਼ਿਲ੍ਹਾ ਕਾਂਗਰਸ ਪ੍ਰਧਾਨ ਦੀਪਇੰਦਰ ਸਿੰਘ ਿਢਲੋਂ ਦੇ ਸੁਪੱਤਰ ਯੂਥ ਆਗੂ ਉਦੈਵੀਰ ਸਿੰਘ ਿਢਲੋਂ ਉਮੀਦਵਾਰ ਹਨ। ਜਦੋਂ ਕਿ ਪਛੜੀਆ ਸ਼੍ਰੇਣੀਆ ਤੋਂ ਕਾਂਗਰਸ ਦੇ ਸਾਬਕਾ ਸਕੱਤਰ ਅਮਿਤ ਬਾਵਾ ਉਮੀਦਵਾਰ ਹਨ।

ਬਾਕਸ)----ਉਦੇਵੀਰ ਦੇ ਪਿਤਾ ਨੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ

ਜਨਰਲ ਕੈਟਾਗਿਰੀ ਦੇ ਉਮੀਦਵਾਰ ਊਦੇਵੀਰ ਸਿੰਘ ਿਢਲੋਂ ਦੇ ਪਿਤਾ ਜ਼ਿਲ੍ਹਾ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਹਨ, ਜੋ ਡੇਰਾਬੱਸੀ ਹਲਕੇ ਤੋਂ ਕਾਂਗਰਸ ਪਾਰਟੀ ਤੋਂ ਦੋ ਵਾਰ ਅਤੇ ਇੱਕ ਵਾਰ ਅਜ਼ਾਦ ਚੋਣ ਲੜ੍ਹ ਚੁੱਕੇ ਹਨ। ਊਦੇਵੀਰ ਸਿੰਘ ਿਢਲੋਂ ਪੰਜਾਬ ਯੂਥ ਕਾਂਗਰਸ ਦੇ ਮੁੱਖ ਬੁਲਾਰੇ ਦੇ ਅਹੁਦੇ 'ਤੇ ਰਹੇ ਹਨ ਅਤੇ ਛੱਤ ਕੋਆਰੇਟਿਵ ਬੈਂਕ ਦੇ ਮੌਜੂਦਾ ਮੈਂਬਰ ਦੇ ਅਹੁਦੇ ਲਈ ਚੁਣੇ ਗਏ ਹਨ।

ਬਾਕਸ)----ਸਾਬਕਾ ਕੌਂਸਲਰ ਨੇ ਅਮਿਤ ਬਾਵਾ ਦੇ ਪਿਤਾ

ਪਛੜੀਆ ਸ਼੍ਰੇਣੀਆਂ ਤੋਂ ਉਮੀਦਵਾਰ ਅਮਿਤ ਬਾਵਾ ਦੇ ਪਿਤਾ ਜਸਵੰਤ ਰਾਏ ਬਾਵਾ ਸਾਬਕਾ ਕੌਂਸਲਰ ਹਨ। ਅਮਿਤ ਬਾਵਾ ਪਿਛਲੀ ਵਿਧਾਨ ਸਭਾ ਚੋਣ 'ਚ ਯੂਥ ਕਾਂਗਰਸ ਪਾਰਟੀ ਤੋਂ ਟਿਕਟ ਦੇ ਦਆਵੇਦਾਰ ਅਤੇ ਸਾਬਕਾ ਪੰਜਾਬ ਕਾਂਗਰਸ ਦੇ ਸਕੱਤਰ ਹਨ। ਉਹ ਕੌਂਮੀ ਯੂਥ ਕਾਂਗਰਸ ਦੀ ਟੀਮ ਨਾਲ ਵੱਖ-ਵੱਖ ਸੂਬਿਆਂ 'ਚ ਚੋਣਾਂ ਦੌਰਾਨ ਪਾਰਟੀ ਵੱਲੋਂ ਦਿੱਤੀਆ ਡਿਊਟੀਆਂ ਨਿਭਾਉਂਦੇ ਆ ਰਹੇ ਹਨ।