6ਸੀਐਚਡੀ1ਪੀ,

ਕੈਪਸ਼ਨ : ਸਿਖ਼ਲਾਈ ਵਰਕਸ਼ਾਪ 'ਚ ਨਵ-ਨਿਯੁਕਤ ਸਕੂਲ ਮੁਖੀ ਅਹਿਮ ਨੁਕਤਿਆਂ ਦੀ ਸਿਖ਼ਲਾਈ ਲੈਂਦੇ ਹੋਏ।

* ਸਕੂਲ ਮੁਖੀ ਦਾ ਦਿ੍ੜ ਇਰਾਦਾ ਸਕੂਲੀ ਸਿੱਖਿਆ ਨੂੰ ਬੁਲੰਦੀਆਂ 'ਤੇ ਲੈ ਕੇ ਜਾਂਦਾ ਹੈ : ਸਿੱਖਿਆ ਸਕੱਤਰ

* ਜ਼ਿਲਿ੍ਹਆਂ ਦੇ ਨਵ-ਨਿਯੁਕਤ 38 ਸੀਐੱਚਟੀ ਤੇ 128 ਐੱਚਟੀ ਹਿੱਸਾ ਲੈ ਰਹੇ ਨੇ

ਸੀਨੀਅਰ ਰਿਪੋਰਟਰ, ਐੱਸਏਐੱਸ ਨਗਰ : ਸਿੱਖਿਆ ਵਿਭਾਗ ਗੁਣਾਤਮਿਕ ਸਿੱਖਿਆ ਦੇ ਉਦੇਸ਼ਾਂ ਦੀ ਪ੍ਰਰਾਪਤੀ ਲਈ ਲਗਾਤਾਰ ਯਤਨਸ਼ੀਲ ਹੈ। ਇਨ੍ਹਾਂ ਪ੍ਰਗਤੀਸ਼ੀਲ ਸੁਧਾਰਾਂ ਦੀ ਲਗਾਤਾਰਤਾ 'ਚ ਸਿੱਧੀ ਭਰਤੀ ਰਾਹੀਂ ਨਵ-ਨਿਯੁਕਤ ਸੀਐੱਚਟੀ ਤੇ ਐੱਚਟੀ ਅਧਿਆਪਕਾਂ ਦੀ ਤਿੰਨ ਦਿਨਾਂ ਸਿਖ਼ਲਾਈ ਵਰਕਸ਼ਾਪਾਂ ਤਹਿਤ ਸਿਖ਼ਲਾਈ ਵਰਕਸ਼ਾਪ ਖੇਤਰੀ ਸਹਿਕਾਰੀ ਪ੍ਰਬੰਧਨ ਸੰਸਥਾ ਸੈਕਟਰ-32 ਵਿਖੇ ਲਗਾਈ ਜਾ ਰਹੀ ਹੈ। ਇਸ ਸਿਖ਼ਲਾਈ 'ਚ ਵੱਖ-ਵੱਖ ਜ਼ਿਲਿ੍ਹਆਂ ਦੇ ਨਵ-ਨਿਯੁਕਤ 38 ਸੀਐੱਚਟੀ ਤੇ 128 ਐੱਚਟੀ ਹਿੱਸਾ ਲੈ ਰਹੇ ਹਨ।

ਸਿੱਖਿਆ ਸਕੱਤਰ ਕਿ੍ਸ਼ਨ ਕੁਮਾਰ ਨੇ ਸਿਖ਼ਲਾਈ ਵਰਕਸ਼ਾਪ ਵਿਚ ਨਵ-ਨਿਯੁਕਤ ਸਕੂਲ ਮੁਖ਼ੀਆਂ ਨੂੰ ਆਪਣੇ-ਆਪਣੇ ਸਕੂਲਾਂ ਦੇ ਸਰਵਪੱਖੀ ਵਿਕਾਸ ਲਈ ਮਿਹਨਤ, ਲਗਨ, ਦਿ੍ੜਤਾ ਅਤੇ ਤਨਦੇਹੀ ਨਾਲ਼ ਆਪਣੀਆਂ ਸੇਵਾਵਾਂ ਨਿਭਾਉਣ ਲਈ ਪ੍ਰਰੇਰਿਆ। ਉਹਨਾਂ ਕਿਹਾ ਕਿ ਸਕੂਲ ਮੁਖ਼ੀ ਪ੍ਰਰੀ ਪ੍ਰਰਾਇਮਰੀ ਦਾਖ਼ਲਾ ਮੁਹਿੰਮ ਅਤੇ ਸਮਾਰਟ ਸਕੂਲ ਮੁਹਿੰਮ ਵਿਚ ਵੱਧ ਚੜ੍ਹ ਕੇ ਯੋਗਦਾਨ ਪਾਉਣ।

ਡਾ. ਦਵਿੰਦਰ ਬੋਹਾ ਸਟੇਟ ਪ੍ਰਰੋਜੈਕਟ ਕੋਆਰਡੀਨੇਟਰ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਨਵ-ਨਿਯੁਕਤ ਸਕੂਲ ਮੁਖ਼ੀਆਂ ਦੀ ਇਹ ਸਿਖ਼ਲਾਈ ਵਰਕਸ਼ਾਪ ਪ੍ਰਰਾਇਮਰੀ ਸਿੱਖਿਆ ਦੀ ਗੁਣਵੱਤਾ ਵਿਚ ਵਾਧਾ ਕਰਨ ਦੇ ਉਦੇਸ਼ ਨਾਲ਼ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰਰੋਜੈਕਟ ਤਹਿਤ ਲਗਾਈ ਜਾ ਰਹੀ ਹੈ। ਉਹਨਾਂ ਦੱਸਿਆ ਕਿ ਇਹ ਸਿਖ਼ਲਾਈ ਵਰਕਸ਼ਾਪ ਦੋ ਗੇੜਾਂ ਵਿਚ ਲਗਾਈ ਜਾਵੇਗੀ।

ਇਸ ਮੌਕੇ ਨਵ-ਨਿਯੁਕਤ ਸਕੂਲ ਮੁਖ਼ੀਆਂ ਨੇ ਵਿਭਾਗ ਦੁਆਰਾ ਸਿੱਧੀ ਭਰਤੀ ਰਾਹੀਂ ਸਕੂਲ ਮੁਖ਼ੀ ਨਿਯੁਕਤ ਕਰਨ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਵਿਭਾਗ ਦੀ ਇਸ ਪਹਿਲਕਦਮੀ ਨਾਲ ਸਰਕਾਰੀ ਸਕੂਲਾਂ ਨੂੰ ਸਕੂਲ ਮੁਖ਼ੀ ਮਿਲੇ ਹਨ, ਜਿਸ ਨਾਲ ਸਰਕਾਰੀ ਸਕੂਲਾਂ ਦਾ ਪ੍ਰਬੰਧ ਸੁਚੱਜੇ ਢੰਗ ਨਾਲ ਚੱਲੇਗਾ।

ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਟੀਮ ਦੇ ਵੱਖ-ਵੱਖ ਰਿਸੋਰਸ ਪਰਸਨਜ਼ ਨੇ ਨਵ-ਨਿਯੁਕਤ ਸਕੂਲ ਮੁਖ਼ੀਆਂ ਨੂੰ ਸਕੂਲ ਪ੍ਰਬੰਧ, ਪ੍ਰਰਾਇਮਰੀ ਅਤੇ ਪ੍ਰਰੀ ਪ੍ਰਰਾਇਮਰੀ ਜਮਾਤਾਂ ਦੇ ਪਾਠਕ੍ਮ, ਸੁੰਦਰ ਲਿਖ਼ਾਈ, ਖੇਡੋ ਪੰਜਾਬ, ਈ-ਕੰਟੈਂਟ ਅਤੇ ਸਮਾਰਟ ਸਕੂਲ ਮੁਹਿੰਮ ਸਬੰਧੀ ਅਹਿਮ ਨੁਕਤਿਆਂ ਸਬੰਧੀ ਸਿਖ਼ਲਾਈ ਦਿੱਤੀ।