ਪੱਤਰ ਪ੍ਰੇਰਕ, ਚੰਡੀਗੜ੍ਹ : ਹਰਿਆਣਾ ਦੇ ਉੱਚੇਰੀ ਸਿੱਖਿਆ ਵਿਭਾਗ ਨੇ ਡਿਜ਼ੀਟਲ ਇੰਡੀਆ ਮੁਹਿੰਮ ਵਿਚ ਕਦਮ ਵਧਾਉਂਦੇ ਹੋਏ 'ਸਿੱਖਿਆ ਸੇਤੂ' ਮੋੋਬਾਈਲ ਐਪ ਸ਼ੁਰੂ ਕਰ ਦਿੱਤੀ ਹੈ, ਜਿਸ ਰਾਹੀਂ ਸੂਬੇ ਦੇ ਸਰਕਾਰੀ ਕਾਲਜਾਂ ਵਿਚ ਵਿਦਿਆਰਥੀਆਂ ਦੀ ਹਾਜ਼ਰੀ, ਫ਼ੀਸ, ਆਨਲਾਈਨ ਐਡਮਿਸ਼ਨ ਦੇ ਇਲਾਵਾ ਲੈਕਚਰਾਰਾਂ ਅਤੇ ਡਾਇਰੈਕਟੋੋਰੇਟ ਦੇ ਅਧਿਕਾਰੀਆਂ ਦਾ ਵੇਰਵਾ ਮੁਹੱਈਆ ਹੋਵੇਗਾ। ਉੱਚੇਰੀ ਸਿੱਖਿਆ ਵਿਭਾਗ ਦੇ ਡਾਇਰੈਕਟਰ ਏ. ਸ਼੫ੀਨਿਵਾਸ ਨੇ ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋੋਏ ਦੱਸਿਆ ਕਿ 'ਸਿੱਖਿਆ ਸੇਤੂ' ਮੋੋਬਾਈਲ ਐਪ ਸ਼ੁਰੂ ਕਰਨ ਨਾਲ ਜਿੱਥੇ ਵਿਭਾਗ ਤੇ ਕਾਲਜ ਪ੍ਰਸ਼ਾਸਨ ਵਿਚ ਪਾਰਦਰਸ਼ਿਤਾ ਆਵੇਗੀ ਉੱਥੇ ਹੀ ਵਿਦਿਆਰਥੀਆਂ, ਮਾਪਿਆਂ, ਅਧਿਆਪਕਾਂ ਅਤੇ ਪ੍ਰਸ਼ਾਸਨ ਦੇ ਵਿਚ ਬਿਹਤਰ ਸੰਪਰਕ ਬਣੇਗਾ। ਉਨ੍ਹਾਂ ਦੱਸਿਆ ਕਿ ਹੁਣ ਵਿਦਿਆਰਥੀਆਂ ਤੇ ਗਾਰਡੀਅਨ ਦੀ ਹਜ਼ਾਰੀ ਵੀ ਆਨ-ਲਾਈਨ ਲੱਗੇਗੀ, ਇਸ ਵਿਚ 15 ਦਿਨ ਦੇ ਅੰਦਰ-ਅੰਦਰ ਅੱਪਡੇਟ ਸੰਭਵ ਹੈ, ਉਸ ਦੇ ਬਾਅਦ ਨਹੀਂ। ਵਿਦਿਆਰਥੀ ਦੇ ਮਾਪੇ ਘਰ ਬੈਠੇ-ਬੈਠੇ ਇਹ ਵੇਖ ਸਕਦੇ ਹਨ ਕਿ ਉਨ੍ਹਾਂ ਦਾ ਬੱਚਾ ਕਾਲਜ ਰੈਗੂਲਰ ਜਾ ਰਿਹਾ ਹੈ ਜਾਂ ਨਹੀਂ? ਉਨ੍ਹਾਂ ਦੱਸਿਆ ਕਿ ਇਸ ਐਪ ਰਾਹੀਂ ਹੁਣ ਵਿਦਿਆਰਥੀਆਂ, ਅਧਿਆਪਕਾਂ ਨੂੰ ਉਚੇਰੀ ਸਿੱਖਿਆ ਵਿਭਾਗ ਦੇ ਜ਼ਰੂਰੀ ਨੋੋਟਿਸ, ਸਰਕੂਲਰ ਅਤੇ ਹੋਰ ਪੋ੍ਰਗਰਾਮਾਂ ਦੀ ਜਾਣਕਾਰੀ ਜਲਦੀ ਮਿਲ ਸਕੇਗੀ। ਇਸ ਨਾਲ ਡਾਕ ਤੇ ਸੰਦੇਸ਼ਵਾਹਕ ਰਾਹੀਂ ਲਗਣ ਵਾਲੇ ਸਮੇਂ ਦੀ ਬੱਚਤ ਹੋਵੇਗੀ। ਵਿਭਾਗ ਦੀ ਇਸ ਨਵੀਂ ਸ਼ੁਰੂਆਤ ਨਾਲ ਜਿੱਥੇ ਆਨ-ਲਾਈਨ ਫ਼ੀਸ ਭਰ ਸਕਦਾ ਹੈ ਉੱਥੇ ਇਕ ਕਲਿਕ ਨਾਲ ਕਾਲਜ ਪ੫ਸਾਸ਼ਨ ਇਹ ਪਤਾ ਕਰ ਸਕੇਗਾ ਕਿ ਕਿਸ ਵਿਦਿਆਰਥੀ ਦੀ ਫ਼ੀਸ ਬਕਾਇਆ ਹੈ ਅਤੇ ਹੁਣ ਤਕ ਕੁੱਲ ਕਿੰਨੀ ਫ਼ੀਸ ਇਕੱਠਾ ਹੋੋ ਚੁੱਕੀ ਹੈ।

ਏ.ਸ਼੫ੀਨਿਵਾਸ ਨੇ ਇਹ ਵੀ ਦੱਸਿਆ ਕਿ ਐਪ ਵੱਲੋੋਂ ਐਡਮਿਸ਼ਨ ਦੇ ਸਮੇਂ ਵਿਦਿਆਰਥੀ ਇਹ ਪਤਾ ਕਰ ਸਕਣਗੇ ਕਿ ਕਿਸ ਕਾਲਜ ਵਿਚ ਕਿਹੜੇ ਵਿਸ਼ੇ ਜਾਂ ਕੋੋਰਸ ਦੀ ਕਿੰਨੀਆਂ ਸੀਟਾਂ ਹਨ। ਪਹਿਲਾਂ ਜੋੋ ਵਿਦਿਆਰਥੀ ਜਾਣਕਾਰੀ ਦੀ ਕਮੀ ਕਾਰਣ ਵਜੀਫਾ ਪ੫ਾਪਤ ਕਰਨ ਤੋੋਂ ਵਾਂਝੇ ਰਹਿ ਜਾਂਦੇ ਸਨ, ਹੁਣ 'ਸਿੱਖਿਆ ਸੇਤੂ' ਮੋਬਾਈਲ ਐੱਪ 'ਤੇ ਵਿਭਾਗ ਜਾਂ ਕਾਲਜ ਵੱਲੋੋਂ ਦਿੱਤੇ ਜਾਣ ਵਾਲੇ ਸਾਰੀ ਵਜੀਫਿਆਂ ਦਾ ਵੇਰਵਾ, ਯੋਗਤਾ ਦੀਆਂ ਸ਼ਰਤਾਂ, ਬਿਨੈ ਕਰਨ ਵਾਲੇ ਵਿਦਿਆਰਥੀਆਂ ਦੀ ਡਿਟੇਲਸ ਵੀ ਘਰ ਬੈਠੇ ਮਿਲ ਸਕੇਗੀ। ਉਨ੍ਹਾਂ ਦੱਸਿਆ ਕਿ ਇਸ ਐਪ 'ਤੇ ਉਚੇਰੀ ਸਿੱਖਿਆ ਡਾਇਰੈਕਟੋੋਰੇਟ ਦੇ ਅਧਿਕਾਰੀਆਂ ਦੇ ਸੰਪਰਕ ਨੰਬਰ ਸਮੇਤ ਹੋੋਰ ਜਾਣਕਾਰੀ ਅਤੇ ਸਰਕਾਰੀ ਕਾਲਜਾਂ ਦੇ ਲੈਕਚਰਰ ਦੀ ਪ੫ੋੋਫ਼ਾਇਲ ਵੀ ਉਪਲੱਬਧ ਹੋੋਵੇਗੀ। ਇਸ ਤੋੋਂ ਇਲਾਵਾ, ਐਪ ਰਾਹੀਂ ਅਸਾਇਨਮੈਂਟਸ ਅਤੇ ਨੋੋਟੀਿਫ਼ਕੇਸ਼ਨ ਦੀ ਜਾਣਕਾਰੀ ਵੀ ਤੁਰੰਤ ਮਿਲ ਸਕੇਗੀ।

ਉਚੇਰੀ ਸਿਖਿਆ ਵਿਭਾਗ ਦੇ ਡਾਇਰੈਟਰ ਨੇ ਰਾਜ ਦੇ ਸਾਰੇ ਸਰਕਾਰੀ ਕਾਲਜਾਂ ਦੇ ਪਿ੫ੰਸੀਪਲਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਆਪਣੇ-ਆਪਣੇ ਕਾਲਜਾਂ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਇਹ 'ਸਿੱਖਿਆ ਸੇਤੂ' ਮੋੋਬਾਈਲ ਐਪ ਡਾਊਨਲੋੋਡ ਕਰ ਕੇ ਵਰਤੋਂ ਕਰਨ ਲਈ ਪੇ੫ਰਿਤ ਕਰਨ। ਯਾਦ ਰਹੇ ਕਿ ਹਰਿਆਣਾਂ ਦੇ ਸਿੱਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਨੇ 10 ਅਪ੫ੈਲ, 2018 ਨੂੰ ਇਸ ਐਪ ਨੂੰ ਅਧਿਕਾਰਿਕ ਤੌਰ 'ਤੇ ਲਾਂਚ ਕੀਤਾ ਸੀ।

-----------------------------------