ਜੇਐੱਨਐੱਨ, ਚੰਡੀਗੜ੍ਹ : ਤ੍ਰਿਣਮੂਲ ਕਾਂਗਰਸ ਦੇ ਸਾਬਕਾ ਰਾਜਸਭਾ ਦੇ ਮੈਂਬਰ ਕੇਡੀ ਸਿੰਘ ਦੀ ਚੰਡੀਗੜ੍ਹ ਸਥਿਤ ਕੋਠੀ 'ਚ ਦਿੱਲੀ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਟੀਮ ਨੇ ਦੂਜੀ ਵਾਰ ਦਬਿਸ਼ ਦਿੱਤੀ। ਪਹਿਲੇ ਛਾਪੇ ਦੀ ਤਰ੍ਹਾਂ ਚੰਡੀਗੜ੍ਹ ਈਡੀ ਦੇ ਅਧਿਕਾਰੀ ਵੀ ਮੌਜੂਦ ਸਨ। ਹਾਲਾਂਕਿ, ਇਸ ਦੌਰਾਨ ਸੈਕਟਰ-9 ਸਥਿਤ ਕੋਠੀ 'ਚ ਤਾਲਾ ਲੱਗੇ ਹੋਣ ਕਾਰਨ ਈਡੀ ਟੀਮ ਨੂੰ ਵੀਰਵਾਰ ਸਵੇਰੇ ਖਾਲੀ ਹੱਥ ਵਾਪਸ ਆਉਣਾ ਪਿਆ।

ਦਿੱਲੀ ਈਡੀ ਦੇ ਹੱਥੇ ਚੜ੍ਹਨ ਤੋਂ ਬਾਅਦ ਕੇਡੀ ਸਿੰਘ ਦੀ ਕੋਠੀ 'ਚ ਈਡੀ ਨੇ ਦੂਜੀ ਵਾਰ ਛਾਪਾ ਮਾਰਿਆ ਹੈ। ਇਸ ਤੋਂ ਪਹਿਲਾਂ ਦੇ ਛਾਪੇ ਤੋਂ ਬਾਅਦ ਮੌਜੂਦ ਚੌਕੀਦਾਰ ਨੇ ਦੱਸਿਆ ਸੀ ਕਿ ਕੇਡੀ ਸਿੰਘ ਦੀ ਕੋਠੀ ਬੰਦ ਰਹਿੰਦੀ ਹੈ। ਇੱਥੇ ਕੋਈ ਨਹੀਂ ਆਇਆ ਸੀ। ਈਡੀ ਨੇ ਤ੍ਰਿਣਮੂਲ ਕਾਂਗਰਸ ਦੇ ਸਾਬਕਾ ਰਾਜਸਭਾ ਮੈਂਬਰ ਕੇਡੀ ਸਿੰਘ ਦੇ ਚਿਟਫੰਡ ਘੁਟਾਲੇ ਤੇ ਮਨੀ ਲਾਂਡਰਿੰਗ ਦੇ ਮਾਮਲੇ 'ਚ ਲੰਬੀ ਪੁੱਛਗਿੱਛ ਕੀਤੀ ਗਈ ਸੀ।

ਕੇਡੀ ਸਿੰਘ ਦੇ ਜਵਾਬਾਂ ਤੋਂ ਸੰਤੁਸ਼ਟ ਨਾ ਹੋਣ ਤੋਂ ਬਾਅਦ ਈਡੀ ਨੇ ਕੇਡੀ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਇਸ ਤੋਂ ਬਾਅਦ ਹੀ ਕੇਡੀ ਸਿੰਘ ਚੰਡੀਗੜ੍ਹ ਸਮੇਤ ਹੋਰ ਸਥਾਨਾਂ 'ਤੇ ਛਾਪਾ ਮਾਰਿਆ ਗਿਆ ਸੀ। ਤ੍ਰਿਣਮੂਲ ਦੇ ਸਾਬਕਾ ਰਾਜਸਭਾ ਮੈਂਬਰ ਕੇਡੀ ਸਿੰਘ ਇਕ ਚਿਟਫੰਡ ਕੰਪਨੀ ਨੂੰ ਚਲਾਉਂਦੇ ਸਨ। ਇਸ ਰਾਹੀਂ ਨਿਵੇਸ਼ਕਾਂ ਨੂੰ ਕਰੋੜਾਂ ਰੁਪਏ ਦਾ ਚੂਨਾ ਲਾਉਣ ਦਾ ਦੋਸ਼ ਹੈ। ਸੀਬੀਆਈ ਵੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

Posted By: Amita Verma