ਜੇਐੱਨਐੱਨ, ਨਵੀਂ ਦਿੱਲੀ/ਚੰਡੀਗਡ਼੍ਹ : ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ RanInder Singh ਨੂੰ ਨਾਜਾਇਜ਼ ਵਿਦੇਸ਼ੀ ਫੰਡ ਦੇ ਮਾਮਲੇ 'ਚ ਮੰਗਲਵਾਰ ਨੂੰ ਤਲਬ ਕੀਤਾ ਹੈ। ਉਨ੍ਹਾਂ ਨੂੰ ਇਸ ਤੋਂ ਪਹਿਲਾਂ 2016 'ਚ ਵੀ ਵਿਦੇਸ਼ੀ ਐਕਸਚੇਂਜ ਮੈਨੇਜਮੈਂਟ ਐਕਟ (ਫੇਮਾ) ਦੀ ਉਲੰਘਣਾ ਦੇ ਮਾਮਲੇ 'ਚ ਤਲਬ ਕੀਤਾ ਗਿਆ ਸੀ। ਉਨ੍ਹਾਂ ਨੂੰ ਉਦੋਂ ਫੰਡ ਦੀ ਸਵਿਟਜ਼ਰਲੈਂਡ 'ਚ ਟਰਾਂਸਫਰ ਲਈ ਤਲਬ ਕੀਤਾ ਗਿਆ ਸੀ। ਇਸ ਕਥਿਤ ਉਲੰਘਣਾ ਦੀ ਜਾਂਚ ਆਮਦਨ ਕਰ ਵਿਭਾਗ ਵੱਲੋਂ ਕੀਤੀ ਗਈ ਸੀ।

ਕੈਪਟਨ ਪੰਜਾਬ ਤੇ ਕਿਸਾਨਾਂ ਦੀ ਆਵਾਜ਼ : ਹਰੀਸ਼ ਰਾਵਤ

Harish Rawat ਨੇ ਟਵੀਟ ਕਰ ਕੇ ਕਿਹਾ ਕਿ Captain Amarinder Singh ਦੀ ਆਵਾਜ਼ ਨੂੰ ਕੋਈ ਦਬਾ ਨਹੀਂ ਸਕਦਾ। ਕੈਪਟਨ ਪੰਜਾਬ ਦੀ ਆਵਾਜ਼ ਹਨ, ਦੇਸ਼ ਭਰ ਦੇ ਕਿਸਾਨਾਂ ਦੀ ਆਵਾਜ਼ ਹਨ, ਜ਼ਰਾ ED ਦੀ ਸਮਨ ਭੇਜਣ ਦੀ ਟਾਈਮਿੰਗ ਦੇਖੋ। ਆਵਾਜ਼ ਚੁੱਕੋਗੇ ਤਾਂ ED, Income Tax, CBI, ਸਭ ਤੁਹਾਡੇ ਪਿੱਛੇ ਖਡ਼੍ਹੇ ਕਰ ਦਿੱਤੇ ਜਾਣਗੇ, ਇਹੀ ਮੈਸੇਜ ਹੈ ਨਾ, ਇਹੀ ਸੰਦੇਸ਼ ਹੈ?

Posted By: Seema Anand