20ਸੀਐਚਡੀ7ਪੀ)----ਸਹਾਇਕ ਕਮਿਸ਼ਨਰ ਜਨਰਲ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦੇ ਹੋਏ।

* ਈ-ਆਿਫ਼ਸ ਪ੍ਰਣਾਲੀ ਲਾਗੂ ਕਰਨ ਵੱਲ ਪਹਿਲਾ ਕਦਮ ਪੁੱਟਣ ਦੀ ਹਦਾਇਤ

* ਮੁਲਾਜ਼ਮਾਂ ਦੇ ਨਾਵਾਂ ਦਾ ਵੇਰਵਾ ਈ-ਗਵਰਨੈਂਸ ਵਿਭਾਗ ਨੂੰ ਸੌਂਪਣ ਦੀ ਹਦਾਇਤ

ਗੁਰਮੀਤ ਸਿੰਘ ਸ਼ਾਹੀ, ਐੱਸਏਐੱਸ ਨਗਰ

ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਦੀ ਅਗਵਾਈ ਹੇਠ ਜ਼ਿਲ੍ਹ•ਾ ਐੱਸਏਐੱਸ ਨਗਰ ਦੇ ਪ੍ਰਸ਼ਾਸਨ ਨੇ ਸਮੂਹ ਜ਼ਿਲ੍ਹਾ ਦਫ਼ਤਰਾਂ 'ਚ ਈ-ਆਿਫ਼ਸ਼ ਪ੍ਰਣਾਲੀ ਲਾਗੂ ਕਰਕੇ ਦਫ਼ਤਰਾਂ ਨੂੰ ਕਾਗ਼ਜ਼-ਮੁਕਤ ਕਰਨ ਲਈ ਕਮਰਕੱਸੇ ਕਰ ਲਏ ਹਨ। ਪੰਜਾਬ ਸਰਕਾਰ ਦੇ ਈ-ਗਵਰਨੈਂਸ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਜ਼ਿਲ੍ਹੇ ਦੇ ਸਮੂਹ ਦਫ਼ਤਰਾਂ, ਜਿਸ ਵਿੱਚ ਡਿਪਟੀ ਕਮਿਸ਼ਨਰ ਦਫ਼ਤਰ, ਐਸ.ਡੀ.ਐਮ. ਦਫ਼ਤਰ ਅਤੇ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਦਫ਼ਤਰ ਸ਼ਾਮਲ ਹੋਣਗੇ, ਨੂੰ 1 ਜਨਵਰੀ 2020 ਤਕ ਬਿਨਾਂ ਕਿਸੇ ਿਢੱਲ-ਮੱਠ ਦੇ ਕਾਗ਼ਜ਼-ਮੁਕਤ ਕੀਤਾ ਜਾਵੇਗਾ।

ਇਸ ਟੀਚੇ ਦੀ ਪ੍ਰਾਪਤੀ ਲਈ ਅੱਜ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ 'ਤੇ ਸਹਾਇਕ ਕਮਿਸ਼ਨਰ (ਜਨਰਲ) ਯਸ਼ਪਾਲ ਸ਼ਰਮਾ ਵੱਲੋਂ ਸਮੂਹ ਵਿਭਾਗ ਮੁਖੀਆਂ ਨਾਲ ਮੀਟਿੰਗ ਕੀਤੀ ਗਈ ਜਿਸ 'ਚ ਉਨ੍ਹਾਂ ਵਿਭਾਗ ਮੁਖੀਆਂ ਨੂੰ ਹਦਾਇਤ ਕੀਤੀ ਕਿ ਇਸ ਪ੍ਰਣਾਲੀ ਨੂੰ ਲਾਗੂ ਕਰਨ ਲਈ 21 ਨਵੰਬਰ ਤਕ ਹਰ ਹਾਲ ਵਿੱਚ ਹਰ ਦਫ਼ਤਰ ਵਿਚੋਂ ਇਕ ਨੋਡਲ ਅਫ਼ਸਰ ਨਾਮਜ਼ਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਿÎੲਸ ਉਪਰੰਤ ਨੋਡਲ ਅਫ਼ਸਰ ਨੂੰ ਈ-ਗਵਰਨੈਂਸ ਵਿਭਾਗ ਅਤੇ ਨੈਸ਼ਨਲ ਇਨਫ਼ਾਰਮੈਟਿਕ ਸੈਂਟਰ (ਐਨ.ਆਈ.ਸੀ.) ਐੱਸਏਐੱਸ ਨਗਰ ਵੱਲੋਂ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ। ਵਿਭਾਗ ਦੇ ਸਮੂਹ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਸਰਕਾਰੀ ਈ-ਮੇਲ ਪਤੇ ਬਣਾਉਣ ਲਈ ਨੋਡਲ ਅਫ਼ਸਰ ਨੂੰ 27 ਨਵੰਬਰ ਤੱਕ ਮੁਲਾਜ਼ਮਾਂ ਦੇ ਨਾਵਾਂ ਦਾ ਵੇਰਵਾ ਭੇਜਣਾ ਹੋਵੇਗਾ ਜਦਕਿ 5 ਦਸੰਬਰ ਤੱਕ ਮੁਲਾਜ਼ਮਾਂ ਦਾ ਮੁਕੰਮਲ ਬਿਉਰਾ ਜਿਵੇਂ ਆਸਾਮੀ, ਜੁਆਇੰਨ ਕਰਨ ਦੀ ਮਿਤੀ, ਸੇਵਾ-ਮੁਕਤੀ ਦੀ ਮਿਤੀ ਅਤੇ ਵਿਭਾਗੀ ਦਰਜਾਬੰਦੀ ਦੱਸਣੀ ਹੋਵੇਗੀ ਤਾਂ ਜੋ ਈ-ਆਿਫ਼ਸ ਪ੍ਰਣਾਲੀ ਤਹਿਤ ਫ਼ਾਈਲਾਂ ਨੂੰ ਅੱਗੇ ਭੇਜਣ ਸਮੇਂ ਕੋਈ ਅੌਖ ਨਾ ਆਵੇ।

ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਖ਼ਤ ਹਦਾਇਤਾਂ ਹਨ ਕਿ ਈ-ਆਿਫ਼ਸ ਪ੍ਰਣਾਲੀ ਨੂੰ 1 ਜਨਵਰੀ 2020 ਤੱਕ ਹਰ ਹਾਲ ਵਿੱਚ ਸਖ਼ਤੀ ਨਾਲ ਲਾਗੂ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਹਾਲਾਂਕਿ ਡਿਪਟੀ ਕਮਿਸ਼ਨਰ ਦਫ਼ਤਰ ਵਿੱਚ ਈ-ਆਿਫ਼ਸ ਪ੍ਰਣਾਲੀ 1 ਨਵੰਬਰ ਤੋਂ ਸ਼ੁਰੂ ਕੀਤੀ ਜਾ ਚੁੱਕੀ ਹੈ ਪਰ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਹੁਣ ਇਹ ਪ੍ਰਣਾਲੀ ਸਮੂਹ ਜ਼ਿਲ੍ਹਾ ਵਿਭਾਗਾਂ ਤੱਕ ਪਹੁੰਚਾਈ ਜਾਣੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤ ਦਫ਼ਤਰਾਂ ਲਈ ਸਰਕਾਰੀ ਇੰਟਰਨੈਟ ਪ੍ਰਣਾਲੀ ਮਜ਼ਬੂਤ ਕੀਤੀ ਜਾ ਚੁੱਕੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਈ-ਆਿਫ਼ਸ਼ ਪ੍ਰਣਾਲੀ ਲਾਗੂ ਕਰਨ ਲਈ ਸਮੂਹ ਵਿਭਾਗ ਨਿਸ਼ਚਿਤ ਮਿਤੀ ਤੋਂ ਪਹਿਲਾਂ ਲੋੜੀਂਦੇ ਬੁਨਿਆਦੀ ਢਾਂਚੇ ਦੀ ਸਥਾਪਤੀ ਕਰ ਲੈਣ ਕਿਉਂ ਜੋ ਇਸ ਉਪਰੰਤ ਕੋਈ ਿਢੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਸਹਾਇਕ ਕਮਿਸ਼ਨਰ ਨੇ ਉਚੇਚੇ ਤੌਰ 'ਤੇ ਕਿਹਾ ਕਿ ਈ-ਆਿਫ਼ਸ ਪ੍ਰਣਾਲੀ ਦੀ ਸਮੀਖਿਆ ਕਰਨ ਲਈ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਹਫ਼ਤਾਵਾਰੀ ਮੀਟਿੰਗਾਂ ਕੀਤੀਆਂ ਜਾਣਗੀਆਂ, ਜਿਨ੍ਹਾਂ ਵਿੱਚ ਮੁਸ਼ਕਲਾਂ ਦਾ ਨਿਪਟਾਰਾ ਕਰਨ ਸਣੇ ਅਣਗਹਿਲੀ ਵਰਤਣ ਵਾਲੇ ਅਧਿਕਾਰੀਆਂ ਨੂੰ ਤਾੜਨਾ ਵੀ ਕੀਤੀ ਜਾਵੇਗੀ।