ਜੇ ਐੱਸ ਕਲੇਰ, ਜ਼ੀਰਕਪੁਰ

ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਾਉਣ ਦੀ ਸ਼ੁਰੂਆਤ ਡੀਸੀ ਮੋਹਾਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਥਾਨਕ ਨਗਰ ਕੌਂਸਲ ਦਫ਼ਤਰ ਵਿਖੇ ਕਾਰਜਸਾਧਕ ਅਫ਼ਸਰ ਸੰਦੀਪ ਤਿਵਾੜੀ ਵੱਲੋਂ ਇਹ ਕਾਰਡ ਬਣਾਉਣ ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਨੀਲੇ ਰਾਸ਼ਨ ਕਾਰਡ ਧਾਰਕ ਪਰਿਵਾਰਾਂ ਦੀ ਸਿਹਤ ਸੁਰੱਖਿਆ ਲਈ ਸਰਕਾਰ ਵੱਲੋਂ ਇਹ ਸਰਬੱਤ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ 26 ਫ਼ਰਵਰੀ ਤੋਂ ਕੀਤੀ ਗਈ ਹੈ ਜੋ ਐਤਵਾਰ 28 ਫ਼ਰਵਰੀ ਤੱਕ ਚਲੇਗੀ। ਇਸ ਬੀਮਾ ਯੋਜਨਾ ਦੇ ਤਹਿਤ ਪਰਿਵਾਰ ਦੇ ਸਾਰੇ ਹੀ ਸੀ ਮੈਂਬਰਾਂ ਦਾ ਇੱਕ ਸਾਲ 'ਚ ਕੁੱਲ ਪੰਜ ਲੱਖ ਤੱਕ ਦਾ ਮੁਫ਼ਤ ਇਲਾਜ ਸਾਰੇ ਹੀ ਸਰਕਾਰੀ ਹਸਪਤਾਲਾਂ ਅਤੇ ਸਰਕਾਰ ਵੱਲੋਂ ਇੰਪੈਨਲਡ ਕੀਤੇ ਗਏ ਪ੍ਰਰਾਈਵੇਟ ਹਸਪਤਾਲਾਂ ਵਿਖੇ ਮੁਫ਼ਤ ਕੀਤਾ ਜਾਵੇਗਾ। ਕਾਰਡ ਬਣਾਉਣ ਲਈ ਨਗਰ ਕੌਂਸਲ ਦਫ਼ਤਰ ਵਿੱਖੇ ਕੌਮਨ ਸਰਵਿਸ ਸੈਂਟਰ ਖੋਲ੍ਹੇ ਗਏ ਹਨ। ਜਿੱਥੇ 30 ਰੁਪਏ ਦੇ ਕੇ ਜਿਹੜੇ ਪਰਿਵਾਰ ਦਾ ਨਾਮ ਲਿਸਟ 'ਚ ਹੋਵੇਗਾ ਉਨ੍ਹਾਂ ਦੇ ਮੈਂਬਰ ਇਹ ਕਾਰਡ ਬਣਵਾ ਸਕਦੇ ਹਨ। ਪ੍ਰਰਾਈਵੇਟ ਹਸਪਤਾਲਾਂ 'ਚ ਜਦੋਂ ਕੋਈ ਮਰੀਜ਼ ਆਏਗਾ ਉਨ੍ਹਾਂ ਦਾ ਮੌਕੇ 'ਤੇ ਲਿਸਟ 'ਚ ਨਾਮ ਚੈੱਕ ਕਰਕੇ ਕਾਰਡ ਬਣਾਇਆ ਜਾਵੇਗਾ ਅਤੇ ਉਸ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ।

ਕਿਹੜੀਆਂ ਬਿਮਾਰੀਆਂ ਦਾ ਹੁੰਦਾ ਇਲਾਜ-

ਆਯੂਸਮਾਨ ਸਕੀਮ ਤਹਿਤ ਕੈਂਸਰ, ਦਿਲ ਦੀ ਬਿਮਾਰੀ, ਕਿਡਨੀ, ਲੀਵਰ, ਡਾਇਬਟੀਜ ਸਮੇਤ 1300 ਤੋਂ ਵੱਧ ਬਿਮਾਰੀਆਂ ਦਾ ਇਲਾਜ ਆਯੂਸ਼ਮਾਨ ਭਾਰਤ ਸਕੀਮ ਹੇਠ ਆਉਣਗੇ। ਨਾਲ ਹੀ ਇਹ ਇਲਾਜ ਸਰਕਾਰੀ ਸਮੇਤ ਪ੍ਰਰਾਈਵੇਟ ਹਸਪਤਾਲਾਂ 'ਚ ਵੀ ਕਰਵਾਇਆ ਜਾ ਸਕੇਗਾ। ਇਸ ਵਿਚ ਜਾਂਚ, ਦਵਾਈ, ਇਲਾਜ, ਭਰਤੀ ਅਤੇ ਉਸਦੇ ਬਾਅਦ ਦਾ ਖਰਚ ਵੀ ਭੁਗਤਾਇਆ ਜਾਵੇਗਾ। ਇਸ ਤੋਂ ਇਲਾਵਾ ਪਹਿਲਾਂ ਤੋਂ ਮੌਜੂਦ ਬਿਮਾਰੀ ਵੀ ਇਸੇ ਯੋਜਨਾ ਹੇਠ ਇਲਾਜ ਵਿਚ ਆਵੇਗੀ।