ਜੇ ਐੱਸ ਕਲੇਰ, ਜ਼ੀਰਕਪੁਰ

ਸੁਖਨਾ ਕਾਲੋਨੀ 'ਚ ਇਕ ਨਾਬਾਲਿਗਾ ਨੇ ਮਾਨਸਿਕ ਪਰੇਸ਼ਾਨੀ ਕਾਰਨ ਫਾਹਾ ਲਗਾ ਕੇ ਆਤਮ ਹੱਤਿਆ ਕਰ ਲਈ। ਮਿ੍ਤਕਾ ਦੀ ਪਛਾਣ ਆਸ਼ੂ ਕੁਮਾਰ ਪੁੱਤਰੀ ਰਾਜੂ ਵਾਸੀ ਪਿੰਡ ਫੋਠੀਆਂ ਥਾਣਾ ਹਲਕਾ ਆਚਲ ਜ਼ਿਲ੍ਹਾ ਕਠੀਹਾਰ ਹਾਲ ਵਾਸੀ ਮਕਾਨ ਨੰਬਰ 448 ਸੁਖਨਾ ਕਲੋਨੀ ਦੇ ਰੂਪ ਵਿੱਚ ਹੋਈ ਹੈ। ਮਿ੍ਤਕਾ ਕੋਲੋਂ ਕੋਈ ਵੀ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ। ਮਿ੍ਤਕਾ ਦੀ ਮਾਂ ਦੀ ਸਾਲ 2015 ਵਿਚ ਮੌਤ ਹੋ ਚੁੱਕੀ ਹੈ। ਅੱਜ ਮਿ੍ਤਕਾ ਦੇ ਪਿਤਾ ਕੰਮ 'ਤੇ ਗਿਆ ਸੀ, ਜਿਸ ਦੌਰਾਨ ਪਿੱਛੋਂ ਉਸਨੇ ਪੱਖੇ ਨਾਲ ਚੁੰਨੀ ਦੀ ਮਦਦ ਨਾਲ ਗਲ ਫਾਹਾ ਲੈ ਕੇ ਖ਼ਦਕੁਸ਼ੀ ਕਰ ਲਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਇੰਸਪੈਕਟਰ ਦੀਪਇੰਦਰ ਸਿੰਘ ਨੇ ਦੱਸਿਆ ਕਿ ਮਿ੍ਤਕਾ ਮਾਂ ਦੀ ਮੌਤ ਮਗਰੋਂ ਮਾਨਸਿਕ ਤੌਰ 'ਤੇ ਪੇ੍ਸ਼ਾਨ ਰਹਿੰਦੀ ਸੀ। ਪੁਲਿਸ ਨੇ ਮਿ੍ਤਕਾ ਦੇ ਪਿਤਾ ਰਾਜੂ ਦੇ ਬਿਆਨ 'ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ।