ਜੇਐੱਨਐੱਨ, ਚੰਡੀਗੜ੍ਹ : ਸੈਂਟਰਲ ਐਡਮਨਿਸਟ੍ਰੈਟਿਵ ਟਿ੍ਬਿਊਨਲ (ਕੈਟ) ਨੇ ਡੀਐੱਸਪੀ ਰਾਮਗੋਪਾਲ ਦੀ ਐੱਸਪੀ ਪ੍ਰਮੋਸ਼ਨ ਦਿੱਤੇ ਜਾਣ ਦੀ ਅਰਜ਼ੀ 'ਤੇ ਫੈਸਲਾ ਸੁਣਾਉਂਦੇ ਹੋਏ ਮਨਿਸਟਰੀ ਆਫ ਹੋਮ ਅਫੇਅਰਸ ਦੇ ਨਾਲ ਚੰਡੀਗੜ੍ਹ ਪ੍ਰਸ਼ਾਸਨ ਨੂੰ ਐੱਸਪੀ ਪ੍ਰਮੋਟ ਕਰਨ ਦੇ ਆਦੇਸ਼ ਦਿੱਤੇ ਹਨ। ਕੈਟ ਨੇ ਆਪਣੇ ਆਦੇਸ਼ 'ਚ ਰਾਮਗੋਪਾਲ ਨੂੰ ਬੈਕ ਡੇਟ ਤੋਂ ਸਾਰੇ ਬੈਨੇਫਿਟ ਦੇਣ ਲਈ ਵੀ ਕਿਹਾ ਹੈ। ਕੈਟ ਨੇ ਇਹ ਆਦੇਸ਼ ਅਗਲੇ ਦੋ ਮਹੀਨੇ ਦੇ ਅੰਦਰ ਪੂਰਾ ਕਰਨ ਦੇ ਆਦੇਸ਼ ਦਿੱਤੇ ਹਨ। ਮੰਗਲਵਾਰ ਨੂੰ ਦੋਵੇਂ ਧਿਰਾਂ ਵਿਚਕਾਰ ਬਹਿਸ ਦੇ ਖਤਮ ਹੋਣ ਤੋਂ ਬਾਅਦ ਕੈਟ ਨੇ ਮਾਮਲੇ 'ਚ ਆਪਣਾ ਫੈਸਲਾ ਸੁਣਾਇਆ। ਐੱਸਪੀ ਪ੍ਰਮੋਸ਼ਨ ਨਹੀਂ ਮਿਲਣ ਤੋਂ ਨਾਖੁਸ਼ ਡੀਐੱਸਪੀ ਰਾਮਗੋਪਾਲ ਨੇ ਕੈਟ ਮਨਿਸਟਰੀ ਆਫ ਹੋਮ ਅਫੇਅਰਸ, ਚੰਡੀਗੜ੍ਹ ਪ੍ਰਸ਼ਾਸਨ, ਪ੍ਰਸ਼ਾਸਕ ਦੇ ਸਲਾਹਕਾਰ, ਚੰਡੀਗੜ੍ਹ ਹੋਮ ਸੈਕਟਰੀ ਤੇ ਡਾਇਰੈਕਟਰ ਜਨਰਲ ਆਫ ਪੁਲਿਸ ਖ਼ਿਲਾਫ਼ ਕੇਸ ਦਾਖਲ ਕੀਤਾ ਸੀ।

ਸਾਲ 2017 'ਚ ਡੀਐੱਸਪੀ ਰਾਮਗੋਪਾਲ ਨੇ ਕੈਟ 'ਚ ਕੇਸ ਦਰਜ ਕਰ ਕੇ ਦਲੀਲ ਦਿੱਤੀ ਸੀ ਕਿ ਪੂਰੇ ਦੇਸ਼ 'ਚ ਡੀਐੱਸਪੀ ਦੇ ਅਹੁਦੇ ਤੋਂ ਪ੍ਰਮੋਸ਼ਨ ਦੇਣ ਦੀ ਸਿਫਾਰਿਸ਼ ਹੈ, ਚਾਹੇ ਕੋਈ ਵੀ ਸੂਬਾ ਹੋਵੇ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਇਹ ਸਾਰਿਆਂ 'ਤੇ ਲਾਗੂ ਹੁੰਦਾ ਹੈ। ਚੰਡੀਗੜ੍ਹ 'ਚ ਪੰਜਾਬ ਦੇ ਨਿਯਮਾਂ ਨੂੰ ਫਾਲੋ ਕੀਤਾ ਜਾਂਦਾ ਹੈ ਤੇ ਪੰਜਾਬ ਪੁਲਿਸ ਸਰਵਿਸ ਰੂਲ 1959 ਅਨੁਸਾਰ ਕਿਸੇ ਵੀ ਡੀਐੱਸਪੀ ਅਹੁਦੇ 'ਤੇ ਤਾਇਨਾਤ ਅਧਿਕਾਰੀ ਦਾ ਜੇਕਰ ਛੇ ਸਾਲ ਕੰਮ ਦਾ ਤਜ਼ੁਰਬਾ ਹੋਵੇ ਤਾਂ ਉਹ ਐੱਸਪੀ ਰੈਂਕ 'ਤੇ ਪ੍ਰਮੋਟ ਕੀਤਾ ਜਾ ਸਕਦਾ ਹੈ। ਰਾਮਗੋਪਾਲ ਡੀਐੱਸਪੀ ਦੇ ਅਹੁਦੇ 'ਤੇ ਜੂਨ 2009 ਤੋਂ ਤਾਇਨਾਤ ਹੈ ਤੇ ਸਾਰੇ ਨਿਯਮਾਂ ਨੂੰ ਪੂਰਾ ਕੀਤਾ ਹੈ। ਪਰ ਬਾਵਜੂਦ ਇਸ ਦੇ ਉਸ ਨੂੰ ਐੱਸਪੀ ਦੀ ਪ੍ਰਮੋਸ਼ਨ ਨਹੀਂ ਦਿੱਤੀ ਗਈ। ਉਥੇ ਯੂਟੀ ਪੁਲਿਸ ਨੇ 16 ਸਤੰਬਰ 2017 ਨੂੰ ਹੋਮ ਸੈਕਟਰੀ ਨੂੰ ਲੈਟਰ ਲਿਖੇ ਕੇ ਇਹ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਕੋਲ ਡੀਐੱਸਪੀ ਤੋਂ ਐੱਸਪੀ ਪ੍ਰਮੋਟ ਕਰਨ ਲਈ ਕੋਈ ਵੈਕੰਸੀ ਨਹੀਂ ਹੈ। ਇਸ ਤੋਂ ਇਲਾਵਾ ਕੈਟ 'ਚ ਜਵਾਬ ਦਾਖਲ ਕਰਦੇ ਹੋਏ ਕਿਹਾ ਕਿ ਚੰਡੀਗੜ੍ਹ 'ਚ ਸਿਰਫ ਚਾਰ ਐੱਸਪੀ ਅਹੁਦੇ ਹੀ ਹਨ ਤੇ ਉਹ ਵੀ ਆਈਪੀਐੱਸ ਪੋਸਟ ਹੈ। ਉਨ੍ਹਾਂ ਕੋਲੋ ਕੋਈ ਅਜਿਹੀ ਪੋਸਟ ਨਹੀਂ ਹੈ ਜਿਸ 'ਚ ਨਾਨ ਆਈਪੀਐੱਸ ਨੂੰ ਐੱਸਪੀ ਪੋਸਟ 'ਤੇ ਪ੍ਰਮੋਟ ਕੀਤਾ ਜਾ ਸਕੇ।

ਦੱਸਣਯੋਗ ਹੈ ਕਿ ਡੀਐੱਸਪੀ ਰਾਮਗੋਪਾਲ ਚੰਡੀਗੜ੍ਹ ਪੁਲਿਸ 'ਚ ਬਤੌਰ ਏਐੱਸਆਈ ਅਹੁਦੇ 'ਤੇ ਸਾਲ 1991 'ਚ ਭਰਤੀ ਹੋਏ ਸਨ। ਇਸ ਤੋਂ ਬਾਅਦ ਸਾਲ 1996 'ਚ ਐੱਸਆਈ ਅਹੁਦੇ 'ਤੇ ਪ੍ਰਮੋਟ ਹੋਏ ਤੇ ਫਿਰ ਇੰਸਪੈਕਟਰ ਤੋਂ ਬਾਅਦ ਡੀਐੱਸਪੀ ਅਹੁਦੇ 'ਤੇ ਜੂਨ 2009 'ਚ ਪ੍ਰਮੋਟ ਹੋਏ ਸਨ।