ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ: ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਤੇ ਨੈਸ਼ਨਲ ਕਾਨਫਰੰਸ ਦੇ ਉਘੇ ਆਗੂ ਡਾ. ਫਾਰੂਕ ਅਬਦੁੱਲਾ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਸਾਨਾਂ ਤੇ ਜੰਮੂ ਕਸ਼ਮੀਰ ਵਿਚ ਪੰਜਾਬੀ ਬਾਰੇ ਲਏ ਸਟੈਂਡ ਦੀ ਸ਼ਲਾਘਾ ਕੀਤੀ ਹੈ।

ਡਾ. ਅਬਦੁੱਲਾ ਨੇ ਅੱਜ ਅਕਾਲੀ ਦਲ ਦੇ ਮੁਖੀ ਸਰਦਾਰ ਸੁਖਬੀਰ ਸਿੰਘ ਸਿੰਘ ਬਾਦਲ ਨਾਲ ਗੱਲਬਾਤ ਕੀਤੀ ਤੇ ਸ਼੍ਰੋਮਣੀ ਅਕਾਲੀ ਵੱਲੋਂ ਦੋਵੇਂ ਮਾਮਲਿਆਂ ’ਤੇ ਲਏ ਦਲੇਰਾਨਾ ਤੇ ਸਿਧਾਂਤਕ ਸਟੈਂਡ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਅਜਿਹਾ ਕਰਦਿਆਂ ਨਾ ਸਿਰਫ ਤੁਸੀਂ ਆਪਣੀ ਪਾਰਟੀ ਦੇ ਸ਼ਾਨਾਮੱਤੀ ਵਿਰਸੇ ’ਤੇ ਚਲੇ ਰਹੇ ਹੋ ਬਲਕਿ ਤੁਸੀਂ ਕਿਸਾਨਾਂ ਤੇ ਦੇਸ਼ ਵਿਚ ਸਮਾਜ ਦੇ ਹੋਰ ਕਸੂਤੇ ਫਸੇ ਵਰਗਾਂ ਵਾਸਤੇ ਇਕ ਆਸ ਦੀ ਕਿਰਨ ਪੈਦਾ ਕੀਤੀ ਹੈ।

ਡਾ. ਅਬਦੁੱਲਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੂੰ ਦੋਵੇਂ ਮਾਮਲਿਆਂ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਦਲੇਰਾਨਾ ਸਟੈਂਡ ਦੀ ਵਧਾਈ ਦਿੱਤੀ। ਉਹਨਾਂ ਕਿਹਾ ਕਿ ਅਜਿਹਾ ਕਰਦਿਆਂ ਨਾ ਸਿਰਫ ਤੁਸੀਂ ਆਪਣੀ ਪਾਰਟੀ ਦੇ ਸ਼ਾਨਾਮੱਤੀ ਇਤਿਹਾਸ ਮੁਤਾਬਕ ਚਲ ਰਹੇ ਹੋ ਬਲਕਿ ਤੁਸੀਂ ਕਿਸਾਨਾਂ ਤੇ ਦੇਸ਼ ਵਿਚ ਸਮਾਜ ਦੇ ਹੋਰ ਅਣੌਗਲੇ ਵਰਗਾਂ ਵਾਸਤੇ ਇਕ ਆਸ ਦੀ ਕਿਰਨਾ ਪੈਦਾ ਕੀਤੀ ਹੈ।

ਡਾ. ਅਬਦੁੁੱਲਾ ਨੇ ਕਿਹਾ ਕਿ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸੰਘਰਸ਼ਾਂ ਨਾਲ ਚਿਰ ਕਾਲੀ ਸਾਥ ਦਾ ਮਾਣ ਹੈ ਜਿਸ ਤਹਿਤ ਅਕਾਲੀ ਦਲ ਇਕ ਖੇਤਰੀ ਪਾਰਟੀ ਵਜੋਂ ਦੇਸ਼ ਵਿਚ ਇਕ ਸਹੀ ਅਰਥਾਂ ਵਿਚ ਸੰਘੀ ਢਾਂਚਾ ਬਣਾਉਣ ਦਾ ਹਮਾਇਤੀ ਹੈ ।

ਉਹਨਾਂ ਕਿਹਾ ਕਿ ਦੇਸ਼ ਵਿਚ ਕੋਈ ਵੀ ਕਿਸਾਨਾਂ ਲਈ ਇਸ ਤਰੀਕੇ ਨਹੀਂ ਲੜਿਆ ਜਿਸ ਤਰੀਕੇ ਅਕਾਲੀ ਲੜੇ ਹਨ ਤੇ ਸਾਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਤੁਸੀਂ ਉਹ ਝੰਡਾ ਬੁਲੰਦ ਕਰ ਰਹੇ ਹੋ।

ਡਾ. ਅਬਦੁੱਲਾ ਨੇ ਕਿਸਾਨਾਂ ਅਤੇ ਜੰਮੂ ਕਸ਼ਮੀਰ ਵਿਚ ਪੰਜਾਬੀ ਭਾਸ਼ਾ ਨੂੰ ਸਰਕਾਰੀ ਭਾਸ਼ਾ ਦਾ ਦਰਜਾ ਦੁਆਉਣ ਵਾਸਤੇ ਲੜਾਈ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਪੂਰਨ ਸਮਰਥਨ ਤੇ ਇਕਜੁੱਟ ਪ੍ਰਗਟ ਕੀਤੀ। ਸ੍ਰੀ ਸੁਖਬੀਰ ਸਿੰਘ ਬਾਦਲ ਨੇ ਡਾ. ਅਬਦੁੱਲਾ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਇਸ ਸੰਘਰਸ਼ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਡੱਟ ਕੇ ਸਾਥ ਦੇਣ ਦਾ ਅਹਿਦ ਕੀਤਾ।

Posted By: Jagjit Singh