ਜੇਐੱਨਐੱਨ, ਚੰਡੀਗੜ੍ਹ : ਪੱਛਮੀ ਬੰਗਾਲ 'ਚ ਡਾਕਟਰਾਂ ਨਾਲ ਹੋਈ ਕੁੱਟਮਾਰ ਮਗਰੋਂ ਰੋਸ ਦੀ ਅੱਗ ਚੰਡੀਗੜ੍ਹ 'ਚ ਸੋਮਵਾਰ ਨੂੰ ਪੀਜੀਆਈ ਸਮੇਤ ਸਾਰੇ ਸਰਕਾਰੀ ਤੇ ਗ਼ੈਰ ਸਰਕਾਰੀ ਮੈਡੀਕਲ ਸੰਸਥਾਵਾਂ 'ਚ ਓਪੀਡੀ ਸੇਵਾ ਬੰਦ ਰਹੀ। ਡਾਕਟਰਾਂ ਨੇ ਕਾਲੀ ਪੱਟੀ ਬੰਨ੍ਹ ਕੇ ਵਿਰੋਧ ਪ੍ਰਗਟਾਇਆ। ਪੀਜੀਆਈ ਰੈਜੀਡੈਂਟ ਡਾਕਟਰਾਂ ਨਾਲ ਗੌਰਮਿੰਟ ਮੈਡੀਕਲ ਕਾਲਜ ਸੈਕਟਰ-32, ਆਈਐੱਮਏ ਤੇ ਆਈਡੀਏ ਡਾਕਟਰਾਂ ਨੇ ਸੜਕ 'ਤੇ ਉਤਰ ਕੇ ਪੀਜੀਆਈ ਤੋਂ ਸੈਕਟਰ-17 ਤਕ ਵਿਰੋਧ ਮਾਰਚ ਕੱਿਢਆ ਤੇ ਨਿਆਂ ਦੀ ਮੰਗ ਕੀਤੀ। ਡਾਕਟਰਾਂ ਦੇ ਵਿਸ਼ਾਲ ਵਿਰੋਧ ਪ੍ਰਦਰਸ਼ਨ ਕਾਰਨ ਸਭ ਤੋਂ ਵੱਧ ਪਰੇਸ਼ਾਨੀ ਹੋਈ ਦੂਰ-ਦਰਾਜ ਤੋਂ ਆਏ ਮਰੀਜ਼ਾਂ ਨੂੰ। ਸਰਕਾਰੀ ਤੇ ਨਿੱਜੀ ਹਸਪਤਾਲਾਂ 'ਚ ਓਪੀਡੀ ਬੰਦ ਹੋਣ ਕਾਰਨ ਉਨ੍ਹਾਂ ਨੂੰ ਬਿਨਾਂ ਇਲਾਜ ਦੇ ਪਰਤਣਾ ਪਿਆ।

ਹਜ਼ਾਰਾਂ ਮਰੀਜ਼ਾਂ ਨੂੰ ਨਹੀਂ ਮਿਲਿਆ ਇਲਾਜ

ਚੰਡੀਗੜ੍ਹ 'ਚ ਓਪੀਡੀ ਸੇਵਾ ਬੰਦ ਹੋਣ ਕਾਰਨ ਲਗਪਗ 15 ਤੋਂ 20 ਹਜ਼ਾਰ ਮਰੀਜ਼ਾਂ ਨੂੰ ਸਮੇਂ 'ਤੇ ਇਲਾਜ ਨਹੀਂ ਮਿਲ ਪਾਇਆ। ਪੀਜੀਆਈ ਦੀ ਰਿਪੋਰਟ ਅਨੁਸਾਰ ਸੋਮਵਾਰ ਨੂੰ ਸਿਰਫ 3596 ਮਰੀਜ਼ ਵੇਖੇ ਗਏ, ਉਥੇ 23 ਮਰੀਜ਼ਾਂ ਦੀ ਸਰਜਰੀ ਹੋਈ, ਜਦਕਿ ਆਮ ਦਿਨਾਂ 'ਚ ਇਹ ਲੜੀਵਾਰ 10 ਹਜ਼ਾਰ ਤੇ 100 ਹੁੰਦੀ ਹੈ। ਸੀਨੀਅਰ ਡਾਕਟਰਾਂ ਨੇ ਸਿਰਫ ਫਾਲੋਅਪ ਵਾਲੇ ਗੰਭੀਰ ਮਰੀਜ਼ਾਂ ਨੂੰ ਵੇਖਿਆ। ਨਵੇਂ ਮਰੀਜ਼ਾਂ ਦਾ ਰਜਿਸਟ੍ਰੇਸ਼ਨ ਵੀ ਨਹੀਂ ਹੋਇਆ। ਪੀਜੀਆਈ ਵਾਂਗ ਗੌਰਮਿੰਟ ਮੈਡੀਕਲ ਕਾਲਜ, ਜੀਐੱਮਸੀਐੱਚ-32 ਤੇ ਨਿੱਜੀ ਹਸਪਤਾਲਾਂ 'ਚ ਲਗਪਗ 10 ਤੋਂ 15 ਹਜ਼ਾਰ ਮਰੀਜ਼ ਓਪੀਡੀ 'ਚ ਵੇਖੇ ਜਾਂਦੇ ਹਨ। ਇਨ੍ਹਾਂ ਮਰੀਜ਼ਾਂ ਨੂੰ ਹੜਤਾਲ ਕਾਰਨ ਸਮੇਂ 'ਤੇ ਇਲਾਜ ਨਹੀਂ ਮਿਲ ਸਕਿਆ।

ਮੰਗ ਪੂਰੀ ਨਹੀਂ ਹੋਈ ਤਾਂ ਹੋਵੇਗਾ ਅੰਦੋਲਨ ਤੇਜ਼

ਇੰਡੀਅਨ ਮੈਡੀਕਲ ਐਸੋਸੀਏਸ਼ਨ ਚੰਡੀਗੜ੍ਹ ਤੇ ਮੋਹਾਲੀ ਦੇ ਸਰਕਾਰੀ ਤੇ ਗ਼ੈਰ ਸਰਕਾਰੀ ਡਾਕਟਰਾਂ ਨਾਲ ਮਿਲ ਕੇ ਇਸ ਮਾਮਲੇ 'ਤੇ ਆਪਣੀ ਗੱਲ ਰੱਖੀ। ਆਈਐੱਮਏ ਪ੍ਰਰੈਜ਼ੀਡੈਂਟ ਡਾ. ਰਾਜੇਸ਼ ਧੀਰ ਨੇ ਪੱਛਮੀ ਬੰਗਾਲ 'ਚ ਡਾਕਟਰਾਂ ਦੀ ਮੰਗ ਕਰਦੇ ਹੋਏ ਇਸ ਅੰਦੋਲਨ 'ਚ ਸਾਰੇ ਮੈਂਬਰਾਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਦੱਸਿਆ ਕਿ 17 ਜੂਨ ਤੋਂ 18 ਜੂਨ ਸਵੇਰੇ 6 ਵਜੇ ਤਕ ਦੀ ਹੜਤਾਲ ਕਾਲ ਕੀਤੀ ਗਈ ਹੈ। ਇਸ ਦੌਰਾਨ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਟਰਾਈਸਿਟੀ 'ਚ ਸਾਰੀਆਂ ਰੈਗੂਲਰ ਓਪੀਡੀ ਸੇਵਾਵਾਂ, ਰੇਡੀਓਲਾਜੀ ਤੇ ਪ੍ਰਯੋਗਸ਼ਾਲਾਵਾਂ ਬੰਦ ਰਹੀਆਂ।

ਗ੍ਹਿ ਸਹਿ ਸਿਹਤ ਸਕੱਤਰ ਨਾਲ ਕੀਤੀ ਮੁਲਾਕਾਤ

ਉਥੇ, ਆਈਐੱਮਏ ਸੈਕਟਰੀ ਡਾ. ਹਰਦੀਪ ਐੱਸ ਸੰਤੋਖ ਨੇ ਕਿਹਾ ਕਿ ਇਹ ਕਦਮ ਜ਼ਰੂਰੀ ਸੀ, ਕਿਉਂਕਿ ਪੱਛਮੀ ਬੰਗਾਲ ਸਰਕਾਰ ਆਪਣੇ ਦਿ੍ਸ਼ਟੀਕੋਣ ਨਾਲ ਵੋਟ ਬੈਂਕ ਦੀ ਸਿਆਸਤ ਖੇਡ ਰਹੀ ਹੈ ਤੇ ਇਸ ਮਾਮਲੇ ਨੂੰ ਸੰਪ੍ਰਦਾਇਕ ਮੋੜ ਦੇ ਰਹੀ ਸੀ। ਆਈਐੱਮਏ ਚੰਡੀਗੜ੍ਹ ਪੱਛਮੀ ਬੰਗਾਲ ਦੇ ਡਾਕਟਰਾਂ ਦੀਆਂ ਅਸਲੀ ਮੰਗਾਂ ਦਾ ਸਮਰਥਨ ਕਰਦਾ ਹੈ। 24 ਘੰਟੇ ਦੀ ਬੰਦੀ ਆਉਣ ਵਾਲੇ ਤੂਫਾਨ ਦੀ ਸਿਰਫ ਇਕ ਝਲਕ ਹੈ। ਇਸ ਦੌਰਾਨ ਆਈਐੱਮਏ ਅਹੁਦੇਦਾਰਾਂ ਨੇ ਗ੍ਹਿ ਸਹਿ ਸਿਹਤ ਸਕੱਤਰ ਅਰੁਣ ਗੁਪਤਾ ਨਾਲ ਮੁਲਾਕਾਤ ਕਰਕੇ ਡਾਕਟਰਾਂ ਦੀ ਸੁਰੱਖਿਆ ਲਈ ਮੈਡੀਕਲ ਪ੍ਰਰੋਟੈਕਸ਼ਨ ਐਕਟ ਚੰਡੀਗੜ੍ਹ 'ਚ ਲਾਗੂ ਕਰਨ ਦੀ ਮੰਗ ਕੀਤੀ। ਉਨ੍ਹਾਂ ਮੰਗ ਪੂਰੀ ਕਰਨ ਦਾ ਭਰੋਸਾ ਦਿੱਤਾ।

ਕੋਟਸ)---ਸਾਡੀ ਮੰਗ ਜਾਇਜ਼ ਹੈ। ਫਿਰ ਵੀ ਉਸ ਨੂੰ ਪੂਰਾ ਕਰਨ 'ਚ ਇੰਨੀ ਦੇਰੀ ਕੀਤੀ ਜਾ ਰਹੀ ਹੈ। ਮਰੀਜ਼ਾਂ ਦਾ ਹਵਾਲਾ ਦੇ ਕੇ ਸਾਡੇ 'ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ। ਪਰ ਮਰੀਜ਼ ਸਿਰਫ ਡਾਕਟਰਾਂ ਦੀ ਹੀ ਜ਼ਿੰਮੇਵਾਰੀ ਨਹੀਂ ਹੁੰਦੀ। ਸਰਕਾਰ ਸਹਿਯੋਗ ਕਰੇ ਤਾਂ ਬਿਹਤਰ ਮੈਡੀਕਲ ਸੇਵਾ ਮੁਹੱਈਆ ਕਰਵਾਉਣਾ ਸੋਖਾ ਹੋਵੇਗਾ। ਇਕ ਡਾਕਟਰ ਸਭ ਤੋਂ ਅੰਤ 'ਚ ਹੜਤਾਲ ਦਾ ਰਸਤਾ ਚੁਣਦਾ ਹੈ। - ਡਾ. ਉੱਤਮ ਠਾਕੁਰ, ਪ੍ਰਰੈਜ਼ੀਡੈਂਟ, ਪੀਜੀਆਈ ਰੈਜੀਡੈਂਟ ਡਾਕਟਰ ਐਸੋਸੀਏਸ਼ਨ।