ਜੇ ਐੱਸ ਕਲੇਰ, ਜ਼ੀਰਕਪੁਰ

ਸਥਾਨਕ ਥਾਣਾ ਖੇਤਰ ਦੇ ਬਲਟਾਨਾ ਪੁਲਿਸ ਚੌਂਕੀ ਤਹਿਤ ਪੈਂਦੇ ਵਧਾਵਾ ਨਗਰ ਸਥਿਤ ਪ੍ਰਰਾਈਵੇਟ ਕਲੀਨਿਕ ਦੇ ਡਾਕਟਰ ਤੇ ਇਲਾਜ ਦੇ ਬਹਾਨੇ ਲੜਕੀ ਨਾਲ ਸਰੀਰਕ ਛੇੜਛਾੜ ਕਰਨ ਦੇ ਦੋਸ਼ ਹੇਠ ਮਾਮਲਾ ਦਰਜ਼ ਕੀਤਾ ਗਿਆ ਹੈਕੁੜੀ ਦੀ ਸ਼ਿਕਾਇਤ ਤੇ ਪੁਲਿਸ ਨੇ ਕਥਿੱਤ ਦੋਸ਼ੀ ਡਾਕਟਰ ਖ਼ਿਲਾਫ਼ ਧਾਰਾ 354 ਏ ਤਹਿਤ ਮਾਮਲਾ ਦਰਜ ਕਰ ਪੜਤਾਲ ਸ਼ੁਰੂ ਕਰ ਦਿੱਤੀ ਹੈ

ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਵਧਾਵਾ ਨਗਰ ਦੇ ਡਾ. ਸੁਮਿਤ ਸਿੰਗਲਾ ਪੁੱਤਰ ਸੁਭਾਸ਼ ਸਿੰਗਲਾ ਵਾਸੀ 602 , ਜੀਐੱਮ 40, ਸੈਕਟਰ 20 ਪੰਚਕੂਲਾ ਨੇ 19 ਸਾਲਾਂ ਦੀ ਲੜਕੀ ਨਾਲ਼ ਉਸ ਸਮੇਂ ਸਰੀਰਕ ਛੇੜਛਾੜ ਕੀਤੀ ਜਦੋਂ ਉਹ ਬੁਖਾਰ ਹੋਣ ਕਾਰਨ ਇਸ ਡਾਕਟਰ ਦੇ ਕਲਿਨਿਕ 'ਤੇ ਆਪਣੀ ਭੈਣ ਦੇ ਨਾਲ ਆਈ ਸੀ ਪੀੜਤਾ ਨੇ ਘਰ ਪਹੁੰਚ ਕੇ ਘਟਨਾ ਦੀ ਜਾਣਕਾਰੀ ਆਪਣੀ ਮਾਂ ਨੂੰ ਦਿੱਤੀ ਜਿਸ ਤੋਂ ਬਾਅਦ ਆਪਣੇ ਮਾਪਿਆਂ ਸਮੇਤ ਬਲਟਾਣਾ ਚੌਕੀ ਪਹੁੰਚ ਕੇ ਡਾ. ਸੁਮਿਤ ਸਿੰਗਲਾ ਦੇ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਇਸ ਮਾਮਲੇ ਦਾ ਖੁਲਾਸਾ ਹੋਣ ਉੱਤੇ ਲੋਕਾਂ 'ਚ ਭਾਰੀ ਗੁੱਸਾ ਹੈਸ਼ਿਕਾਇਤ ਤੇ ਪੁਲਿਸ ਨੇ ਇਸ ਡਾਕਟਰ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ ਮਾਮਲੇ ਦੇ ਪੜਤਾਲੀਆ ਅਫ਼ਸਰ ਐੱਸਆਈ ਹਰਦੀਪ ਸਿੰਘ ਨੇ ਦੱਸਿਆ ਕਿ ਫਿਲਹਾਲ ਡਾਕਟਰ ਫ਼ਰਾਰ ਚੱਲ ਰਿਹਾ ਹੈ ਇਸ ਨੂੰ ਛੇਤੀ ਗਿ੍ਫ਼ਤਾਰ ਕਰ ਲਿਆ ਜਾਵੇਗਾ