17ਸੀਐਚਡੀ 251ਪੀ

ਕੈਪਸ਼ਨ : ਨਵ-ਨਿਯੁਕਤ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਸੌਂਪਦੇ ਹੋਏ

ਬੇਦੀ ਕਾਲੇਵਾਲ, ਕੁਰਾਲੀ : ਰਾਮਗੜ੍ਹੀਆ ਅਕਾਲ ਜਥੇਬੰਦੀ ਦੀ ਇਕ ਅਹਿਮ ਮੀਟਿੰਗ ਜ਼ਿਲ੍ਹਾ ਮੋਹਾਲੀ ਦੇ ਪ੍ਰਧਾਨ ਸਤਨਾਮ ਸਿੰਘ ਧੀਮਾਨ ਦੀ ਪ੍ਰਧਾਨਗੀ ਹੇਠ ਕੁਰਾਲੀ ਵਿਖੇ ਹੋਈ। ਇਸ ਮੀਟਿੰਗ 'ਚ ਜਥੇਬੰਦੀ ਦੀ ਬਿਹਤਰੀ ਲਈ ਵੱਖ-ਵੱਖ ਮੁੱਦਿਆਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਰਾਮਗੜ੍ਹੀਆ ਜਥੇਬੰਦੀ ਦਾ ਵਿਸਥਾਰ ਕਰਦੇ ਹੋਏ ਸਰਬਸੰਮਤੀ ਨਾਲ ਬਲਾਕ ਮੋਹਾਲੀ ਤੋਂ ਹਰਪ੍ਰਰੀਤ ਧੀਮਾਨ ਤੇ ਬਲਾਕ ਖਰੜ ਤੋਂ ਤਰਨਜੀਵ ਧੀਮਾਨ ਨੂੰ ਪ੍ਰਧਾਨ ਨਿਯੁਕਤ ਕੀਤਾ। ਸੰਸਥਾ ਦੇ ਕਨਵੀਨਰ ਹਰਜੀਤ ਸਿੰਘ ਰਾਮਗੜ੍ਹੀਆ ਨੇ ਕਿਹਾ ਕਿ ਸੰਸਥਾ ਦਾ ਮੁੱਖ ਕਾਰਜ ਸਮਾਜ ਵਿਚ ਫ਼ੈਲ ਰਹੀਆਂ ਬੁਰਾਈਆਂ ਨੂੰ ਦੂਰ ਕਰਨਾ ਹੈ, ਕਿਉਂਕਿ ਸਾਡੇ ਸਮਾਜ ਦੀ ਜਵਾਨੀ ਨਸ਼ਿਆਂ ਦਾ ਸ਼ਿਕਾਰ ਹੋ ਰਹੀ ਹੈ, ਇਸ ਲਈ ਇਹ ਸੰਗਠਨ ਨੌਜਵਾਨਾਂ ਨੂੰ ਚੰਗੇ ਕੰਮਾਂ ਵੱਲ ਪ੍ਰਰੇਰਿਤ ਕਰੇਗਾ ਭਗਵਾਨ ਵਿਸ਼ਵਕਰਮਾ ਨੇ ਹਮੇਸ਼ਾ ਹਰ ਧਰਮ, ਹਰ ਵਰਗ ਲਈ ਕਰਮ ਕੀਤੇ ਹਨ ਪ੍ਰਧਾਨ ਸਤਨਾਮ ਧੀਮਾਨ ਨੇ ਦੱਸਿਆ ਕਿ ਸੰਸਥਾ ਦਾ ਮੁੱਖ ਉਦੇਸ਼ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਸਿੱਖਿਆ ਦੇ ਕੇ ਸਮੇਂ ਦਾ ਹਾਣੀ ਬਣਾਉਣਾ ਅਤੇ ਉਨ੍ਹਾਂ ਦੀਆਂ ਸਮਾਜ ਪ੍ਰਤੀ ਜ਼ਿੰਮੇਵਾਰੀਆਂ ਬਾਰੇ ਜਾਗਰੂਕ ਕਰਨਾ ਹੈ ਤਾਂਕਿ ਉਹ ਵੀ ਇਕ ਨਰੋਏ ਸਮਾਜ ਦੀ ਸਿਰਜਣਾ ਵਿਚ ਆਪਣਾ ਯੋਗਦਾਨ ਪਾ ਸਕਣਇਸ ਮੌਕੇ ਨਵ ਨਿਯੁਕਤ ਪ੍ਰਧਾਨ ਹਰਪ੍ਰਰੀਤ ਧੀਮਾਨ ਅਤੇ ਤਰਨਜੀਵ ਧੀਮਾਨ ਨੇ ਰਾਮਗੜ੍ਹੀਆ ਅਕਾਲ ਜਥੇਬੰਦੀ ਦੇ ਕਨਵੀਨਰ ਹਰਜੀਤ ਸਿੰਘ ਰਾਮਗੜ੍ਹੀਆ ਤੇ ਮੋਹਾਲੀ ਪ੍ਰਧਾਨ ਸਤਨਾਮ ਧੀਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ ਉਹ ਉਸ ਨੂੰ ਤਨ ਮਨ ਨਾਲ ਨਿਭਾਉਣਗੇ ਇਸ ਮੌਕੇ ਕੌਮੀ ਜਨਰਲ ਸਕੱਤਰ ਰਵਿੰਦਰ ਧੀਮਾਨ, ਬਰਿੰਦਰ ਸਿੰਘ, ਯੂਥ ਆਗੂ ਲੱਕੀ ਕਲਸੀ, ਪਰਮਿੰਦਰ ਧੀਮਾਨ, ਹੈਪੀ ਧੀਮਾਨ, ਨਵਿੰਦਰਜੀਤ ਰਿਆਤ, ਨਵਦੀਪ ਨਵੀ, ਗੁਰੀ ਧੀਮਾਨ ਆਦਿ ਪਤਵੰਤੇ ਹਾਜ਼ਰ ਸਨ।