ਲੁਧਿਆਣਾ : ਨਗਰ ਨਿਗਮ ਦੀ ਸਦਨ 'ਚ ਬੈਠਕ 'ਚ ਕਾਂਗਰਸੀ ਕੌਸਲਰਾਂ ਨਾਲ ਭਾਜਪਾ ਦੇ ਕੌਸਲਰ ਉਲਝ ਪਏ। ਸਦਨ ਦੀ ਬੈਠਕ 'ਚ ਰੋਡ ਵਿੰਗ 'ਚ ਜੇਈ ਪੱਧਰ ਦੇ ਕਰਮਚਾਰੀਆਂ ਦੇ ਤਬਾਦਲਾਂ ਦਾ ਮਾਮਲਾ ਕਾਂਗਰਸ ਦੇ ਕੌਸਲਰ ਸਤੀਸ਼ ਕੈਂਥ ਨੇ ਚੁੱਕਿਆ। ਇਸ ਦੇ ਜਵਾਬ 'ਚ ਨਿਗਮ ਕਮਿਸ਼ਨਰ ਕੇਕੇ ਯਾਦਵ ਨੇ ਕਿਹਾ ਕਿ ਕਰਮਚਾਰੀਆਂ ਦੇ ਤਬਾਦਲੇ ਦਾ ਅਧਿਕਾਰ ਉਨ੍ਹਾਂ ਕੋਲ ਹੈ ਤੇ ਕਿਸੇ ਵੀ ਕਰਮਚਾਰੀ ਨੂੰ ਉਸ ਦੇ ਜੂਨੀਅਰ ਅਹੁਦੇ 'ਤੇ ਨਹੀਂ ਲਗਾਇਆ ਗਿਆ ਹੈ।

ਇਸ ਮਾਮਲੇ 'ਚ ਬਹਿਸ ਤੋਂ ਬਾਅਦ ਹੰਗਾਮਾ ਸ਼ੁਰੂ ਹੋ ਗਿਆ। ਸਦਨ 'ਚ ਹੰਗਾਮਾ ਇਸ ਕਦਰ ਵੱਧ ਗਿਆ ਕਿ ਮੇਅਰ ਰਾਜੇਸ਼ ਕਾਲੀਆ ਤੇ ਕੌਂਸਲਰ ਸਤੀਸ਼ ਕੈਂਥ ਵਿਚਕਾਰ ਦੱਬ ਦੇ ਬਹਿਸ ਹੋਈ। ਮੇਅਰ ਰਾਜੇਸ਼ ਕਾਲੀਆ ਤੇ ਕੈਂਥ ਨੇ ਇਕ-ਦੂਜੇ 'ਤੇ ਦੋਸ਼ ਲਗਾਏ। ਇਸ ਦੌਰਾਨ ਭਾਜਪਾ ਦੇ ਕੌਂਸਲਰਾਂ ਨੇ ਕਾਂਗਰਸ ਦੇ ਕੌਸਲਰ ਸਤੀਸ਼ ਕੈਂਥ ਨੇ ਮੇਅਰ ਦੇ ਅਹੁਦੇ ਦੀ ਗਰਿਮਾ ਨਹੀਂ ਰੱਖੀ ਹੈ ਤੇ ਉਨ੍ਹਾਂ 'ਤੇ ਬੇਵਜ੍ਹਾ ਦੋਸ਼ ਲਗਾਏ ਹਨ। ਮੇਅਰ ਰਾਜੇਸ਼ ਕਾਲੀਆ ਨੇ ਕਾਂਗਰਸ ਦੇ ਕੌਂਸਲਰ ਸਤੀਸ਼ ਕੈਂਥ ਨੂੰ ਸਦਨ ਤੋਂ ਇਕ ਦਿਨ ਲਈ ਸਸਪੈਂਡ ਕਰਨ ਦਾ ਫੈਸਲਾ ਸੁਣਾਇਆ ਹੈ। ਬੈਠਕ ਦੌਰਾਨ ਮੇਅਰ ਰਾਜੇਸ਼ ਕਾਲੀਆ ਨੇ ਮਾਰਸ਼ਲ ਬੁਲਾ ਕੇ ਕੈਂਥ ਨੂੰ ਸਦਨ ਤੋਂ ਬਾਹਰ ਕੱਢ ਦਿੱਤਾ।

ਸਤੀਸ਼ ਕੈਂਥ ਦੇ ਸਮਰਥਨ 'ਚ ਕਾਂਗਰਸ ਦੇ ਹੋਰ ਕੌਂਸਲਰਾਂ ਨੇ ਸਦਨ ਦਾ ਵੀ ਬਹਿਸ਼ਕਾਰ ਕੀਤਾ। ਸਾਬਕਾ ਮੇਅਰ ਅਰੁਣ ਸੂਦ ਨੇ ਕਿਹਾ ਕਿ ਜੇ ਸਤੀਸ਼ ਕੈਂਥ ਸਦਨ ਤੋਂ ਕਾਫੀ ਮੰਗ ਲੈਣ ਤਾਂ ਉਹ ਸਦਨ 'ਚ ਵਾਪਸ ਆ ਸਕਦੇ ਹਨ। ਕਾਂਗਰਸ ਕੌਂਸਲਰ ਪਾਰਟੀ ਦੇ ਨੇਤਾ ਦਵਿੰਦਰ ਸਿੰਘ ਬਬਲਾ ਨੇ ਕਿਹਾ ਕਿ ਜੋ ਅੱਜ ਸਦਨ 'ਚ ਹੋਇਆ ਉਹ ਚੰਗਾ ਨਹੀਂ ਹੋਇਆ ਹੈ। ਕਰੀਬ 15 ਸਾਲ ਬਾਅਦ ਅਜਿਹਾ ਹੋਇਆ ਹੈ ਕਿ ਜੋ ਕੌਂਸਲਰ ਨੂੰ ਮਾਰਸ਼ਲ ਬੁਲਾ ਕੇ ਕੱਢਿਆ ਹੋਵੇ।

Posted By: Amita Verma