v> ਜੇਐਨਐਨ, ਚੰਡੀਗਡ਼੍ਹ : ਕੈਂਸਰ, ਐਚਆਈਵੀ ਅਤੇ ਦਿਲ ਦੇ ਮਰੀਜ਼ਾਂ ਲਈ ਬੇਹੱਦ ਜ਼ਰੂਰੀ ਸੂਚਨਾ ਹੈ। ਦੱਸ ਦੇਈਏ ਕਿ ਅਜਿਹੇ ਲੋਕਾਂ ਨੂੰ ਕੋਵਿਡ ਵੈਕਸੀਨ ਨਹੀਂ ਲਆਈ ਜਾਵੇਗੀ ਕਿਉਂਕਿ ਵੈਕਸੀਨ ਦਾ ਅਜਿਹੇ ਲੋਕਾਂ ਨੂੰ ਸਾਈਡ ਇਫੈਕਟ ਹੋ ਸਕਦਾ ਹੈ। ਇਹ ਮਰੀਜ਼ ਪਹਿਲਾਂ ਤੋਂ ਹੀ ਕੁਝ ਅਜਿਹੀਆਂ ਦਵਾਈਆਂ ਲੈ ਰਹੇ ਹੁੰਦੇ ਹਨ, ਜਿਸ ਕਾਰਨ ਇਨ੍ਹਾਂ ਵਿਚ ਵੈਕਸੀਨ ਦਾ ਸਾਈਡ ਇਫੈਕਟ ਦੇਖਣ ਨੂੰ ਮਿਲ ਸਕਦਾ ਹੈ। ਅਜਿਹੇ ਵਿਚ ਪੀਜੀਆਈ ਦੇ ਡਾਇਰੈਕਟਰ ਪ੍ਰੋ. ਜਗਤਰਾਮ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਕੋਵਿਡ ਵੈਕਸੀਨ ਨਹੀਂ ਲਾਈ ਜਾਵੇਗੀ। ਇਥੋਂ ਤਕ ਕਿ ਕੋਰੋਨਾ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਨੇ ਸਿਹਤ ਮੰਤਰਾਲਾ ਅਤੇ ਜਿਥੇ ਇਹ ਵੈਕਸੀਨੇਸ਼ਨ ਦਿੱਤੀ ਜਾ ਰਹੀ ਹੈ, ਉਥੇ ਆਪਣੀ ਫੈਕਟ ਸ਼ੀਟ ਜਾਰੀ ਕੀਤੀ ਹੈ ਜਿਸ ਵਿਚ ਸਪਸ਼ਟ ਰੂਪ ਵਿਚ ਦੱਸਿਆ ਗਿਆ ਹੈ ਕਿ ਇਹ ਵੈਕਸੀਨ ਕਿਹੜੇ ਲੋਕਾਂ ਨੂੰ ਲਾਈ ਜਾ ਸਕਦੀ ਹੈ ਅਤੇ ਕਿੰਨਾ ਨੂੰ ਨਹੀਂ।

Posted By: Tejinder Thind