ਚੰਡੀਗੜ੍ਹ, ਸੁਮੇਸ਼ ਠਾਕੁਰ : ਚੰਡੀਗੜ੍ਹ ਸਿੱਖਿਆ ਵਿਭਾਗ 'ਚ ਕੰਮ ਕਰ ਰਹੇ ਆਊਟਸੋਰਸ ਤੇ ਡੀਸੀ ਰੇਟ 'ਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਹਰ ਮਹੀਨੇ ਦੀ ਸੱਤ ਤਰੀਕ ਤਕ ਸੈਲਰੀ ਜ਼ਰੂਰੀ ਰੂਪ ਨਾਲ ਮਿਲ ਜਾਣੀ ਚਾਹੀਦੀ ਹੈ। ਇਹ ਨਿਰਦੇਸ਼ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੀਨਾ ਕਾਲੀਆ ਨੇ ਸਾਰੇ ਸਕੂਲਾਂ ਨੂੰ ਜਾਰੀ ਕੀਤੇ ਹਨ।

ਡੀਈਓ ਵੱਲੋਂ ਜਾਰੀ ਨਿਰਦੇਸ਼ ਮੁਤਾਬਕ ਆਊਟਸੋਰਸ ਤੇ ਡੀਸੀ ਰੇਟ 'ਤੇ ਕੰਮ ਰਹੇ ਕਰਮਚਾਰੀਆਂ ਦੀ ਸੈਲਰੀ ਦਿਵਾਉਣ ਦਾ ਕੰਮ ਸਕੂਲ ਦੇ ਪ੍ਰਿੰਸੀਪਲ ਜਾਂ ਫਿਰ ਸਕੂਲ ਡੀਡੀਈਓ ਕੋਲ ਹੈ। ਜੇਕਰ ਕਿਸੇ ਵੀ ਕਰਮਚਾਰੀ ਦੀ ਸੈਲਰੀ ਮਿਲਣ 'ਚ ਦੇਰੀ ਹੁੰਦੀ ਹੈ ਤਾਂ ਉਹ ਸ਼ਿਕਾਇਤ ਕਰ ਸਕਦਾ ਹੈ। ਸ਼ਿਕਾਇਤ ਤੋਂ ਬਾਅਦ ਪ੍ਰਿੰਸੀਪਲ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਧਰ ਖੁਦ ਸਿੱਖਿਆ ਵਿਭਾਗ ਸੱਤ ਮਹੀਨੇ ਪਹਿਲਾਂ ਕੋਰਟ ਦੇ ਆਦੇਸ਼ਾਂ ਦੇ ਬਾਵਜੂਦ 70 ਕੰਪਿਊਟਰ ਟੀਚਰਜ਼ ਦੀ ਸੈਲਰੀ ਰੋਕ ਕੇ ਬੈਠਾ ਹੋਇਆ ਹੈ।


ਕਰੀਬ 600 ਕਰਮਚਾਰੀ ਆਊਟਸੋਰਸ ਤੇ ਡੀਸੀ ਰੇਟ 'ਤੇ ਕਰ ਰਹੇ ਕੰਮ


ਮੌਜੂਦਾ ਸਮੇਂ 'ਚ ਸ਼ਹਿਰ ਦੇ 115 ਸਰਕਾਰੀ ਸਕੂਲਾਂ 'ਚ ਛੇ ਸੌ ਦੇ ਕਰੀਬ ਕਰਮਚਾਰੀ ਆਊਟਸੋਰਸ ਤੇ ਡੀਸੀ ਰੇਟ 'ਤੇ ਕੰਮ ਕਰ ਰਹੇ ਹਨ। ਇਸ 'ਚ ਫੋਰਥ ਕਲਾਸ ਕਰਮਚਾਰੀਆਂ ਕੋਲ ਕੁਝ ਥਰਡ ਕਲਾਸ ਕਰਮਚਾਰੀ ਵੀ ਹਨ ਜਦਕਿ ਕੁਝ ਵਿਸ਼ਿਆਂ ਦੇ ਟੀਚਰਜ਼ ਵੀ ਕਾਂਟ੍ਰੇਕਟ 'ਤੇ ਨਿਯੁਕਤ ਕੀਤੇ ਗਏ ਹਨ। ਜਿਨ੍ਹਾਂ 'ਚ ਕੰਪਿਊਟਰ ਟੀਚਰਜ਼ ਨਾਲ ਫਿਜੀਕਲ ਐਜੂਕੇਸ਼ਨ ਇਸਟ੍ਰਾਕਚਰ ਵੀ ਸ਼ਾਮਲ ਹੈ।


ਕੋਰਟ ਦੇ ਆਦੇਸ਼ਾਂ ਤੋਂ ਬਾਅਦ ਵੀ ਟੀਚਰਜ਼ ਨੂੰ ਨਹੀਂ ਮਿਲੀ ਚਾਰ ਮਹੀਨਿਆਂ ਦੀ ਸੈਲਰੀ


ਜ਼ਿਲ੍ਹਾ ਸਿੱਖਿਆ ਅਧਿਕਾਰੀ ਵੱਲੋਂ ਇੱਥੇ ਹਾਲੇ ਸੈਲਰੀ ਹਰ ਮਹੀਨੇ ਦੀ ਦਸ ਤਰੀਕ ਤਕ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ ਦੂਜੇ ਪਾਸੇ ਕਾਂਟ੍ਰੇਕਟ 'ਤੇ ਕੰਮ ਕਰ ਰਹੇ ਕੰਪਿਊਟਰ ਟੀਚਰਜ਼ ਨੌਕਰੀ ਗੁਆਉਣ ਦੇ ਬਾਵਜੂਦ ਵੀ ਹਾਲੇ ਤਕ ਚਾਰ ਮਹੀਨਿਆਂ ਦੀ ਤਨਖਾਹ ਦਾ ਇੰਤਜ਼ਾਰ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਜੂਨ 2020 'ਚ ਕਾਂਟ੍ਰੇਕਟਰ ਕੰਪਿਊਟਰ ਟੀਚਰਜ਼ ਨੇ ਕੰਮ 'ਤੇ ਬਣੇ ਰਹਿਣ ਲਈ ਜ਼ਿਆਦਾ ਪੈਸਿਆਂ ਦੀ ਮੰਗ ਕੀਤੀ ਸੀ। ਜਦੋਂ ਟੀਚਰਜ਼ ਵੱਲੋ ਜ਼ਿਆਦਾ ਭੁਗਤਾਨ ਨਹੀਂ ਕੀਤਾ ਤਾਂ ਕਈ ਟੀਚਰਜ਼ ਦੀ ਨੌਕਰੀ ਜਾਂਦੀ ਰਹੀ।

Posted By: Ravneet Kaur