ਅੰਤਰ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੀ ਤਿਆਰੀ ਸਬੰਧੀ ਡੀਈਓ ਐਲੀਮੈਂਟਰੀ ਵੱਲੋਂ ਬੈਠਕ
ਅੰਤਰ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੀ ਤਿਆਰੀ ਸਬੰਧੀ ਡੀਈਓ ਐਲੀਮੈਂਟਰੀ ਵੱਲੋਂ ਬੈਠਕ
Publish Date: Wed, 12 Nov 2025 06:24 PM (IST)
Updated Date: Wed, 12 Nov 2025 06:25 PM (IST)

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਐੱਸਏਐੱਸ ਨਗਰ : ਪੰਜਾਬ ਸਰਕਾਰ ਦੀ ਸਿੱਖਿਆ ਅਤੇ ਖੇਡ ਕ੍ਰਾਂਤੀ ਤਹਿਤ, ਸਕੂਲ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੁੱਧਵਾਰ ਨੂੰ ਇੱਥੇ ਸਰਕਾਰੀ ਪ੍ਰਾਇਮਰੀ ਸਕੂਲ ਲਖਨੌਰ ਵਿਚ ਡੀਈਓ ਐਲੀਮੈਂਟਰੀ ਦਰਸ਼ਨਜੀਤ ਸਿੰਘ ਨੇ ਰਿਵਿਊ ਬੈਠਕ ਲਈ। ਜਾਣਕਾਰੀ ਮੁਤਾਬਕ ਡਿਪਟੀ ਡੀਈਓ ਐਲੀਮੈਂਟਰੀ ਪਰਮਿੰਦਰ ਕੌਰ ਨੇ ਦੱਸਿਆ ਕਿ ਅੰਤਰ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਜੋ ਕਿ 17 ਨਵੰਬਰ ਤੋਂ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਕਰਵਾਈਆਂ ਜਾਣੀਆਂ ਹਨ ਦੇ ਪ੍ਰਬੰਧ ਕਰਨ ਸਬੰਧੀ ਖੇਡ ਕਮੇਟੀ ਮੁਹਾਲੀ ਦੇ ਸਮੂਹ ਮੈਂਬਰਾਂ ਦੀ ਹਾਜ਼ਰੀ ਵਿਚ ਬੈਠਕ ਹੋਈ। ਜਿਸ ਵਿਚ ਡੀਈਓ ਐਲੀਮੈਂਟਰੀ ਵੱਲੋਂ ਖੇਡਾਂ ਕਰਵਾਉਣ, ਖਿਡਾਰੀਆਂ ਦੀ ਰਿਹਾਇਸ਼, ਖਿਡਾਰੀਆਂ ਦੇ ਖਾਣੇ, ਖਿਡਾਰੀਆਂ ਦੇ ਖੇਡ ਮੈਦਾਨਾਂ ਤੱਕ ਲਿਆਉਣ ਛੱਡਣ ਅਤੇ ਹੋਰਨਾਂ ਪ੍ਰਬੰਧਾਂ ਦੀ ਸਮੀਖਿਆ ਕੀਤੀ। ਜ਼ਿਕਰਯੋਗ ਹੈ ਕਿ ਰਾਜ ਦੇ 23 ਜ਼ਿਲ੍ਹਿਆਂ ਦੇ ਕਬੱਡੀ ਨੈਸ਼ਨਲ ਮੁੰਡੇ ਅਤੇ ਕੁੜੀਆਂ, ਜਿਮਨਾਸਟਿਕ ਅਤੇ ਤੈਰਾਕੀ ਦੇ ਮੁਕਾਬਲੇ ਮੁਹਾਲੀ ਜ਼ਿਲ੍ਹੇ ਵਿਚ ਹੋਣੇ ਹਨ, ਇਸ ਲਈ ਇਨ੍ਹਾਂ ਤਿਆਰੀਆਂ ਨੂੰ ਅੰਤਿਮ ਛੋਹਾਂ ਦੇਣ ਸਬੰਧੀ ਵੀ ਇਹ ਬੈਠਕ ਜ਼ਰੂਰੀ ਸੀ। ਡੀਈਓ ਐਲੀਮੈਂਟਰੀ ਨੇ ਜ਼ਿਲ੍ਹਾ ਖੇਡ ਕਨਵੀਨਰ ਬਲਜੀਤ ਸਿੰਘ ਸਨੇਟਾ, ਸਹਾਇਕ ਖੇਡ ਕਨਵੀਨਰ ਜਗਦੀਪ ਸਿੰਘ ਕਲੋਲੀ ਦੀ ਸਮੁੱਚੀ ਟੀਮ ਨੂੰ ਹਦਾਇਤਾਂ ਜਾਰੀ ਕੀਤੀਆਂ ਤਾਂ ਕਿ ਸਮੁੱਚੇ ਪ੍ਰਬੰਧਾਂ ਨਾਲ ਖੇਡਾਂ ਸਫ਼ਲਤਾਪੂਰਵਕ ਕਰਵਾਈਆਂ ਜਾ ਸਕਣ। ਇਸ ਮੌਕੇ ਰਵਿੰਦਰ ਸਿੰਘ ਪੱਪੀ, ਤਜਿੰਦਰ ਸਿੰਘ, ਡੀਲੀਂਗ ਸਹਾਇਕ ਮਿਸ ਪ੍ਰੀਤੀ, ਬਲਾਕ ਖੇਡ ਅਫ਼ਸਰਾਂ, ਵੱਖ-ਵੱਖ ਕਮੇਟੀਆਂ ਦੇ ਇੰਚਾਰਜ, ਕਲੱਸਟਰ ਮੁਖੀਆਂ ਸਮੇਤ ਅਤੇ ਹੋਰਨਾਂ ਅਧਿਕਾਰੀਆਂ ਅਤੇ ਅਧਿਆਪਕਾਂ ਨੇ ਹਾਜ਼ਰੀ ਭਰੀ।