ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਖਾਧ ਪਦਾਰਥਾਂ ਨੂੰ ਟਰਾਂਸਫੈਟ ਮੁਕਤ ਕਰਨ ਤੇ ਉਨ੍ਹਾਂ ਨੂੰ ਸਿਹਤਮੰਦ ਬਣਾਉਣ ਲਈ ਸਿਵਲ ਸੁਸਾਇਟੀ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਵੱਲੋਂ ਫੂਡ ਸੇਫ਼ਟੀ ਸਟੈਂਡਰਡ ਅਥਾਰਟੀ ਨੂੰ ਮੰਗ ਪੱਤਰ ਸੌਂਪਿਆ ਗਿਆ। ਜਨਰੇਸ਼ਨ ਸੇਵੀਅਰ ਐਸੋਸੀਏਸ਼ਨ, ਕਟਸ ਇੰਟਰਨੈਸ਼ਨਲ, ਕੰਜਿਊਮਰ ਵਾਈਸ, ਸਿਟੀਜ਼ਨ ਕੰਜਿਊਮਰ ਐਂਡ ਸਿਵਿਕ ਐਕਸ਼ਨ ਗਰੁੱਪ ਦੇ ਪ੍ਰਤੀਨਿਧੀਆਂ ਨੇ ਮੰਗ ਕੀਤੀ ਕਿ ਬਨਸਪਤੀ ਅਤੇ ਆਨਲਾਈਨ ਖਾਦ ਤੇਲਾਂ ਵਿੱਚ ਟਰਾਂਸਫੈਟ ਦੀ ਮਾਤਰਾ ਨੂੰ ਮੌਜੂਦ ਮਾਣਕ 5 ਪ੍ਰਤੀਸ਼ਤ ਤੋਂ ਘੱਟ ਕਰਕੇ 2 ਪ੍ਰਤੀਸ਼ਤ ਤੱਕ ਕਰਨ ਦਾ ਟੀਚਾ ਰੱਖਿਆ ਜਾਵੇ। ਮੋਟਾਪਾ ਵਧਣ ਨਾਲ ਦਿਲ ਦਾ ਦੌਰਾ ਪੈਣਾ ਅਤੇ ਸ਼ੂਗਰ ਦਾ ਅਟੈਕ, ਅੱਧਰੰਗ ਦਾ ਅਟੈਕ ਹੋਣ ਦਾ ਖ਼ਤਰਾ ਵਧ ਜਾਂਦਾ ਹੈ। ਇਸ ਤੋਂ ਇਲਾਵਾ ਗੱਠੀਆ ਦਾ ਖ਼ਤਰਾ ਹੁੰਦਾ ਹੈ। ਚੇਤੇ ਰਹੇ ਵਿਸ਼ਵ ਸਿਹਤ ਸੰਗਠਨ ਵੱਲੋਂ ਪੂਰੇ ਵਿਸ਼ਵ ਵਿੱਚ ਬਨਸਪਤੀ ਤੇਲ ਵਿੱਚ ਟਰਾਂਸਫੈਟ ਦੀ ਮਾਤਰਾ ਨੂੰ ਸਾਲ 2023 ਤੱਕ 2 ਪ੍ਰਤੀਸ਼ਤ ਤੱਕ ਘਟਾਉਣ ਦਾ ਟੀਚਾ ਰੱਖਿਆ ਗਿਆ ਹੈ।

ਇਸ ਮੌਕੇ ਸਮਾਜ ਸੇਵੀ ਸੰਸਥਾ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਦੀ ਪ੍ਰਧਾਨ ਓਪਿੰਦਰਪ੍ਰਰੀਤ ਕੌਰ ਗਿੱਲ ਨੇ ਕਿਹਾ ਕਿ ਫੂਡ ਸੇਫ਼ਟੀ ਸਟੈਂਡਰਡ ਅਥਾਰਟੀ ਵੱਲੋਂ ਮੌਜੂਦ ਮਾਣਕਾ ਦੇ ਅਨੁਸਾਰ ਸਿਰਫ਼ ਬਨਸਪਤੀ ਤੇਲ ਅਤੇ ਹੋਰ ਖਾਦ ਪਦਾਰਥ\ਤੇਲਾਂ ਵਿੱਚ ਹੀ ਟਰਾਂਸਫੈਟ ਦੀ ਮਾਤਰਾ ਨੂੰ ਰੈਗੂਲੇਟ ਕਰਨ ਦੀ ਗੱਲ ਆਖੀ ਗਈ ਹੈ ਲੇਕਿਨ ਸਾਰੇ ਪ੍ਰਕਾਰ ਦੇ ਖਾਦ ਪਦਾਰਥਾਂ ਵਿੱਚ ਟਰਾਂਸਫੈਟ ਦੀ ਮਾਤਰਾ ਨੂੰ ਰੈਗੂਲੇਟ ਕੀਤਾ ਜਾਣਾ ਜ਼ਰੂਰੀ ਹੈ, ਕਿਉਂਕਿ ਕਾਰਡੀਓਵਸਕੂਲਰ ਬਿਮਾਰੀਆਂ ਹੋਣ ਦਾ ਸਭ ਤੋਂ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡੈਨਮਾਰਕ ਨੇ ਸਾਲ 2003 ਵਿੱਚ ਖਾਦ ਪਦਾਰਥਾਂ ਵਿੱਚ ਟਰਾਂਸਫੈਟ ਦੀ ਮਾਤਰਾ ਨੂੰ ਰੈਗੂਲੇਟ ਕਰਨ ਦੀ ਸ਼ੁਰੂਆਤ ਕੀਤੀ ਸੀ ਅਤੇ ਉਸ ਤੋਂ ਬਾਅਦ ਦੇਸ਼ ਭਰ ਵਿੱਚ ਦਿਲ ਦੇ ਰੋਗਾਂ ਦੇ ਗਰਾਫ਼ ਵਿੱਚ ਭਾਰੀ ਕਮੀ ਆਈ ਹੈ।

ਇਸੇ ਦੌਰਾਨ ਕੰਜਿਊਮਰ ਵਾਈਸ ਦੇ ਆਸਿਮ ਸਨਿਆਲ ਨੇ ਕਿਹਾ ਕਿ ਟਰਾਂਸਫੈਟ ਦੀ ਮਾਤਰਾ ਨੂੰ ਰੈਗੂਲੇਟ ਕਰਨ ਲਈ ਜ਼ਰੂਰੀ ਹੈ ਕਿ ਉਸ ਲਈ ਮੌਜੂਦ ਇਨਫਰਾਸਟ੍ਕਚਰ ਨੂੰ ਮਜ਼ਬੂਤ ਕੀਤਾ ਜਾਵੇ। ਜਿਸ ਵਿੱਚ ਮੌਜੂਦ ਫੂਡ ਟੈਸਟਿੰਗ ਲੈਬਾਰਟਰੀ ਦੇ ਢਾਂਚੇ ਨੂੰ ਅਪਗਰੇਡ ਕਰਨਾ, ਨਵੀਂ ਫੂਡ ਟੈਸਟਿੰਗ ਲੈਬਾਰਟਰੀ ਸਥਾਪਿਤ ਕਰਨਾ ਅਤੇ ਫੂਡ ਸੇਫ਼ਟੀ ਅਫ਼ਸਰਾਂ ਨੂੰ ਇਸ ਦੇ ਪ੍ਰਤੀ ਜਾਗਰੂਕਤਾ ਹੈ।

ਕਟਸ ਇੰਟਰ ਨੈਸ਼ਨਲ ਦੇ ਲਾਇਰੈਕਟਰ ਜਾਰਜ ਚੈਰੀਅਨ ਨੇ ਕਿਹਾ ਕਿ ਪ੍ਰਰੋਸੈਸਿਡ ਖਾਦ ਪਦਾਰਥਾਂ ਵਿੱਚ ਵੀ ਵਧੇਰੇ ਮਾਤਰਾਂ ਵਿੱਚ ਟਰਾਂਸਫੈਟ ਪਾਇਆ ਜਾਂਦਾ ਹੈ। ਜਿਵੇਂ ਬਿਸਕੁਟ, ਸਨੈਕਸ, ਵੇਫਰਸ, ਚਿਪਸ, ਪਫ, ਪੇਸਟੀ ਅਤੇ ਸਟਰੀਟ ਫੂਡ ਮੱਠੀ, ਸਮੋਸਾ, ਜਲੇਬੀ, ਲੱਡੂ, ਫੈਨ ਆਦਿ ਵਿੱਚ ਕਾਫੀ ਮਾਤਰਾ ਵਿੱਚ ਟਰਾਂਸਫੈਟ ਹੁੰਦਾ ਹੈ। ਇਸ ਲਈ ਇਹ ਬੇਹੱਦ ਜ਼ਰੂਰੀ ਹੈ ਕਿ ਸਰਕਾਰ ਵੱਲੋਂ ਟਰਾਂਸਫੈਟ ਦੀ ਮਾਤਰਾ ਨੂੰ ਰੈਗੂਲਰ ਕੀਤਾ ਜਾਵੇ ਅਤੇ ਲੋਕਾਂ ਨੂੰ ਟਰਾਂਸਫੈਟ ਯੁਕਤ ਭੋਜਨ ਤੋਂ ਹੋਣ ਵਾਲੇ ਨੁਕਸਾਨਾਂ ਬਾਰੇ ਜਾਗਰੂਕ ਕੀਤਾ ਜਾਵੇ।