ਨਈ ਦੁਨੀਆ, ਨਵੀਂ ਦਿੱਲੀ : ਗਣਤੰਤਰ ਦਿਵਸ 'ਤੇ ਕਿਸਾਨ ਟਰੈਕਟਰ ਰੈਲੀ ਦੌਰਾਨ ਹੋਈ ਹਿੰਸਾ ਤੋਂ ਬਾਅਦ ਹੁਣ ਪੰਜਾਬੀ ਅਦਾਕਾਰ ਦੀਪ ਸਿੱਧੂ ਤੇ ਗੈਂਗਸਟਰ ਤੋਂ ਸਮਾਜਿਕ ਵਰਕਰ ਬਣੇ ਲੱਖਾ ਸਿਧਾਨਾ ਖ਼ਿਲਾਫ਼ ਵੀ ਐੱਫਆਈਆਰ ਦਰਜ ਕਰ ਲਈ ਗਈ ਹੈ। ਦੀਪ ਸਿੱਧੂ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਕਿਸਾਨਾਂ ਨੂੰ ਹਿੰਸਾ ਲਈ ਉਕਸਾਇਆ ਸੀ ਤੇ ਲਾਲ ਕਿਲ੍ਹੇ 'ਤੇ ਧਾਰਮਿਕ ਝੰਡਾ ਲਹਿਰਾਇਆ ਸੀ। ਦਿੱਲੀ ਹਿੰਸਾ ਨੂੰ ਲੈ ਕੇ ਹੁਣ ਦੁਸ਼ਣਬਾਜ਼ੀ ਦਾ ਵੀ ਦੌਰ ਸ਼ੁਰੂ ਹੋ ਗਿਆ ਹੈ। ਕਿਸਾਨ ਆਗੂ ਜਿੱਥੇ ਹਿੰਸਾ ਲਈ ਦੀਪ ਸਿੱਧੂ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ, ਉੱਥੇ ਦੀਪ ਸਿੱਧੂ ਨੇ ਫੇਸਬੁੱਕ ਲਾਈਵ ਰਾਹੀਂ ਆਪਣੀ ਗੱਲ ਰੱਖੀ ਹੈ। ਦੀਪ ਸਿੱਧੂ ਨੇ ਕਿਹਾ ਕਿ ਮੈਂ ਮੂੰਹ ਖੋਲ੍ਹਿਆ ਤਾਂ ਕਿਸਾਨ ਆਗੂਆਂ ਨੂੰ ਭੱਜਣ ਦਾ ਮੌਕਾ ਨਹੀਂ ਮਿਲੇਗਾ ਤੇ ਕਈ ਕਿਸਾਨ ਆਗੂ ਬੇਨਕਾਬ ਹੋ ਜਾਣਗੇ।

ਫੇਸਬੁੱਕ ਲਾਈਵ 'ਚ ਕੀ-ਕੀ ਬੋਲੇ ਦੀਪ ਸਿੱਧੂ

- ਫਿਲਹਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੀਪ ਸਿੱਧੂ ਲਾਪਤਾ ਹੈ ਤੇ ਦਿੱਲੀ ਪੁਲਿਸ ਨੂੰ ਉਨ੍ਹਾਂ ਦੀ ਤਲਾਸ਼ ਹੈ। ਫੇਸਬੁੱਕ 'ਤੇ ਇਕ ਵੀਡੀਓ ਜਾਰੀ ਦੀਪ ਸਿੱਧੂ ਨੇ ਸਫਾਈ ਦਿੰਦਿਆਂ ਕਿਹਾ ਕਿ ਉਹ ਨਿਰਦੋਸ਼ ਹਨ। ਫੇਸਬੁੱਕ ਲਾਈਵ 'ਚ ਦੀਪ ਸਿੱਧੂ ਨੇ ਦਾਅਵਾ ਕੀਤਾ ਹੈ ਕਿ ਲਾਲ ਕਿਲ੍ਹੇ 'ਤੇ ਉਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਲਾਲ ਕਿਲ੍ਹਾ ਦਾ ਮੁੱਖ ਦਰਵਾਜ਼ਾ ਤੋੜਿਆ ਜਾ ਚੁੱਕਿਆ ਸੀ। ਉਨ੍ਹਾਂ ਨੇ ਕਿਸਾਨ ਆਗੂਆਂ ਵੱਲੋਂ ਉਨ੍ਹਾਂ 'ਤੇ ਹਿੰਸਾ ਭੜਕਾਉਣ ਦੇ ਦੋਸ਼ ਲਾਉਣ ਤੇ ਧਮਕੀ ਦਿੰਦਿਆਂ ਕਿਹਾ ਕਿ ਕਿਸਾਨ ਆਗੂਆਂ ਨੇ ਮੈਨੂੰ ਗੱਦਾਰ ਦਾ ਸਰਟੀਫਿਕੇਟ ਕੀਤਾ ਹੈ ਪਰ ਮੈਂ ਤੁਹਾਡੀਆਂ ਪਰਤਾਂ ਖੋਲ੍ਹਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਤੁਹਾਨੂੰ ਦਿੱਲੀ ਤੋਂ ਭੱਜਣ ਦਾ ਰਸਤਾ ਨਹੀਂ ਮਿਲੇਗਾ। ਦੀਪ ਸਿੱਧੂ ਨੇ ਆਪਣਾ ਪੂਰਾ ਇਹ ਵੀਡੀਓ ਪੰਜਾਬੀ 'ਚ ਬਣਾਇਆ ਹੈ।

-ਵੀਡੀਓ ਦੀ ਸ਼ੁਰੂਆਤ 'ਚ ਦੀਪ ਸਿੱਧੂ ਨੇ ਕਿਹਾ ਕਿ ਬਹੁਤ ਦਿਨਾਂ ਤੋਂ ਬਹੁਤ ਕੁਝ ਸੁਣ ਰਿਹਾ ਹਾਂ, ਦੇਖ ਰਿਹਾ ਹਾਂ, ਬਹੁਤ ਹੀ ਨਫ਼ਰਤ ਫੈਲਾਈ ਜਾ ਰਹੀ ਹੈ ਮੇਰੇ ਖ਼ਿਲਾਫ਼ ਪਰ ਮੈਂ ਇਹ ਸਭ ਕੁਝ ਬਰਦਾਸ਼ਤ ਕਰ ਰਿਹਾ ਹਾਂ ਤਾਂ ਜੋ ਕਿਸਾਨਾਂ ਦੀ ਇਹ ਲੜਾਈ ਨੂੰ ਕੋਈ ਨੁਕਸਾਨ ਨਾ ਪਹੁੰਚਾਵੇ।

- ਦੀਪ ਸਿੱਧੂ ਨੇ ਕਿਹਾ ਕਿ 25 ਤਰੀਕ ਦੀ ਰਾਤ ਨੂੰ ਪੰਜਾਬ ਤੋਂ ਆਏ ਨੌਜਵਾਨਾਂ ਨੇ ਮੰਚ 'ਤੇ ਗੁੱਸਾ ਦਿਖਾਇਆ ਸੀ। ਨੌਜਵਾਨਾਂ ਨੇ ਕਿਹਾ ਕਿ ਜਦੋਂ ਅਸੀਂ ਦਿੱਲੀ ਆ ਗਏ ਤਾਂ ਕਿਸਾਨ ਆਗੂ ਸਾਨੂੰ ਸਰਕਾਰ ਵੱਲੋਂ ਤੈਅ ਕੀਤੇ ਗਏ ਰੂਟ 'ਤੇ ਜਾਣ ਲਈ ਕਿਉਂ ਮਜ਼ਬੂਰ ਕਰ ਰਹੇ ਹਨ।

- ਦੀਪ ਸਿੱਧੂ ਨੇ ਕਿਹਾ ਕਿ ਮੈਂ ਨੌਜਵਾਨਾਂ ਨੂੰ ਦੱਸਿਆ ਕਿ ਕਿਸਾਨ ਆਗੂ ਬਜ਼ੁਰਗ ਹਨ। ਉਹ ਬਹੁਤ ਪਰੇਸ਼ਾਨ ਹਨ ਇਸ ਲਈ ਸਾਨੂੰ ਸਮਝਣਾ ਪਵੇਗਾ, ਇਸ ਲਈ ਮੈਂ ਕਹਿ ਰਿਹਾ ਹਾਂ ਕਿ ਉਸ ਰਾਤ ਦਾ ਮੇਰਾ ਭਾਸ਼ਣ ਨਹੀਂ ਦੇਖਣਾ ਚਾਹੀਦਾ।

Posted By: Amita Verma