ਇਕਬਾਲ ਸਿੰਘ, ਡੇਰਾਬੱਸੀ : ਹਲਕਾ ਡੇਰਾਬੱਸੀ ਦੇ ਸੀਨੀਅਰ ਕਾਂਗਰਸੀ ਆਗੂ ਅਤੇ ਹਲਕਾ ਇੰਚਾਰਜ਼ ਦੀਪਇੰਦਰ ਸਿੰਘ ਿਢੱਲੋਂ ਨੂੰ ਜ਼ਿਲਾ ਮੋਹਾਲੀ ਕਾਂਗਰਸ ਕਮੇਟੀ ਦਾ ਪ੫ਧਾਨ ਬਣਾਇਆ ਗਿਆ ਹੈ। ਅੱਜ ਦੀਪਇੰਦਰ ਸਿੰਘ ਿਢੱਲੋਂ ਨੂੰ ਉਨ੍ਹਾਂ ਦੇ ਦਫਤਰ ਵਧਾਈ ਦੇਣ ਵਾਲੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਦਾ ਤਾਂਤਾ ਲੱਗਿਆ ਰਿਹਾ ਹੈ। ਇਸ ਮੋਕੇ ਛੱਜਾ ਸਿੰਘ ਕਕਰਾਲੀ ਮੈਂਬਰ ਬਲਾਕ ਸੰਮਤੀ ਜ਼ੋਨ ਪੰਡਵਾਲਾ ਅਤੇ ਬਲਾਕ ਯੂਥ ਕਾਂਗਰਸ ਦੇ ਪ੫ਧਾਨ ਲੱਕੀ ਸੈਣੀ ਵੀ ਆਪਣੇ ਸਾਥੀਆਂ ਨਾਲ ਦੀਪਇੰਦਰ ਸਿੰਘ ਿਢੱਲੋਂ ਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਮੋਹਾਲੀ ਦਾ ਪ੫ਧਾਨ ਬਣਲ ਤੇ ਵਧਾਈ ਦੇਣ ਪਹੁੰਚੇ। ਇਸ ਮੋਕੇ ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਦੀਪਇੰਦਰ ਸਿੰਘ ਿਢੱਲੋਂ ਬਹੁਤ ਹੀ ਕਾਬਲ ਅਤੇ ਹਰਮਨ ਪਿਆਰੇ ਆਗੂ ਹਨ ਅਤੇ ਕਾਂਗਰਸ ਪਾਰਟੀ ਨੂੰ ਹਲਕਾ ਡੇਰਾਬੱਸੀ ਵਿਚ ਮਜ਼ਬੂਤ ਕਰਨ ਲਈ ਉਨ੍ਹਾਂ ਦਾ ਵੱਡਾ ਯੋਗਦਾਨ ਹੈ। ਉਨ੍ਹਾਂ ਦੇ ਜ਼ਿਲ੍ਹਾ ਪ੫ਧਾਨ ਬਣਨ ਨਾਲ ਹਲਕਾ ਡੇਰਾਬੱਸੀ ਸਮੇਤ ਸਮੁੱਚੇ ਜ਼ਿਲੇ੍ਹ ਵਿਚ ਕਾਂਗਰਸ ਪਾਰਟੀ ਨਵੀਆਂ ਬੁਲੰਦੀਆਂ ਤੇ ਪਹੁੰਚੇਗੀ। ਉਨ੍ਹਾਂ ਕਿਹਾ ਕਿ ਜਿਵੇਂ ਪਿਛਲੇ ਸਮੇਂ ਵਿਚ ਕਾਂਗਰਸ ਪਾਰਟੀ ਨੇ ਹਲਕਾ ਡੇਰਾਬੱਸੀ ਵਿਚ ਜ਼ਿਲ੍ਹਾ ਪ੫ੀਸ਼ਦ ਅਤੇ ਬਲਾਕ ਸਮੰਤੀ ਚੋਣਾਂ ਸਮੇਤ ਪੰਚਾਇਤੀ ਚੋਣਾਂ ਵਿਚ ਵੀ ਹੂੰਝਾਂ ਫੇਰੂ ਜਿੱਤ ਪ੫ਾਪਤ ਕੀਤੀ ਹੈ। ਇਸੇ ਤਰ੍ਹਾਂ ਆਉਣ ਵਾਲੀਆਂ ਲੋਕ ਸਭÎਾ ਚੋਣਾਂ ਵਿਚ ਵੀ ਸਮੁੱਚੇ ਜ਼ਿਲੇ ਸਮੇਤ ਹਲਕਾ ਡੇਰਾਬੱਸੀ ਤੋਂ ਕਾਂਗਰਸ ਪਾਰਟੀ ਵੱਡੀ ਲੀਡ ਨਾਲ ਜਿੱਤ ਪ੫ਾਪਤ ਕਰੇਗੀ। ਇਸ ਮੋਕੇ ਵਧਾਈ ਦੇਣ ਪੁੱਜੇ ਸਾਰੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੂੰ ਸਬੋਧੰਨ ਕਰਦਿਆਂ ਦੀਪਇੰਦਰ ਸਿੰਘ ਿਢੱਲੋਂ ਨੇ ਕਿਹਾ ਕਿ ਜ਼ਿਲਾ ਪ੫ਧਾਨ ਬਣਨ ਤੇ ਉਹ ਸਮੁੱਚੀ ਹਾਈ ਕਮਾਂਡ ਅਤੇ ਕਾਂਗਰਸ ਪਾਰਟੀ ਦੇ ਵਰਕਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ ਅਤੇ ਕਾਂਗਰਸ ਪਾਰਟੀ ਨੂੰ ਪੂਰੇ ਜ਼ਿਲੇ ਵਿਚ ਮਜ਼ਬੂਤ ਕਰਨ ਲਈ ਪੂਰੀ ਵਾਹ ਲਾਉਣਗੇ। ਇਸ ਮੋਕੇ ਹੋਰਨਾਂ ਤੋਂ ਇਲਾਵਾ ਚੋਧਰੀ ਕੁਲਦੀਪ ਸਿੰਘ ਮੈਂਬਰ ਬਲਾਕ ਸਮੰਤੀ, ਗੁਰਬਖਸ਼ ਸਿੰਘ ਡਾਂਗ ਸੀਨੀਅਰ ਕਾਂਗਰਸ ਆਗੂ ਡੇਰਾਬੱਸੀ, ਗਿਆਨ ਸਿੰਘ ਸਰਪੰਚ ਹਰੀਪੁਰ ਹਿੰਦੂਆਂ, ਯੂਥ ਆਗੂ ਸੋਨੂੰ ਰਾਣਾ, ਜਸਵਿੰਦਰ ਸਿੰਘ ਕਕਰਾਲੀ, ਲਾਡੀ ਕਕਰਾਲੀ ਸਮੇਤ ਵੱਡੀ ਗਿਣਤੀ ਵਿਚ ਕਾਂਗਰਸ ਆਗੂ ਅਤੇ ਵਰਕਰ ਹਾਜ਼ਰ ਸਨ।