ਜੇਐੱਨਐੱਨ, ਚੰਡੀਗੜ੍ਹ : ਦੁਸਹਿਰਾ ਤੇ ਦੀਵਾਲੀ 'ਤੇ ਇਸ ਵਾਰ ਪਟਾਖੇ ਵਿਕਣਗੇ ਜਾਂ ਨਹੀਂ। ਇਸ ਦਾ ਫੈਸਲਾ 24 ਸਤੰਬਰ ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਹੋਵੇਗਾ। ਜੇਕਰ ਹਾਈ ਕੋਰਟ ਇਸ ਵਾਰ ਪਟਾਕਿਆਂ ਦੀ ਵਿਕਰੀ 'ਤੇ ਰੋਕ ਲਗਾ ਦਿੰਦਾ ਹੈ ਤਾਂ ਇਸ ਵਾਰ ਦੀਵਾਲੀ 'ਤੇ ਪਟਾਕੇ ਨਹੀਂ ਵਿਕਣਗੇ। ਜੇਕਰ ਕੁਝ ਸ਼ਰਤਾਂ ਦੇ ਨਾਲ ਪਟਾਕੇ ਵੇਚਣ ਲਈ ਹਾਈ ਕੋਰਟ ਮਨਜ਼ੂਰੀ ਦੇ ਦਿੰਦਾ ਹੈ ਤਾਂ ਇਹ ਦੇਖਣਾ ਹੋਵੇਗਾ ਕਿ ਇਸ ਵਾਰ ਕਿੰਨੇ ਪਟਾਕੇ ਡੀਲਰਾਂ ਨੂੰ ਲਾਇਸੈਂਸ ਦਿੱਤੇ ਜਾਣਗੇ। ਪਟਾਕੇ ਦੇ ਸਟਾਲ ਲਗਾਉਣ ਲਈ ਡੀਲਰਾਂ ਕਿੰਨੇ ਦਿਨ ਦਾ ਸਮੇਂ ਦਿੱਤਾ ਜਾਵੇਗਾ ਤੇ ਪਟਾਕੇ ਚਲਾਉਣ ਲਈ ਲੋਕਾਂ ਨੂੰ ਇਸ ਵਾਰ ਦੀਵਾਲੀ 'ਤੇ ਕਿੰਨਾ ਸਮੇਂ ਮਿਲੇਗਾ। ਫੈਸਲਾ ਮੰਗਲਵਾਰ ਨੂੰ ਹਾਈ ਕੋਰਟ 'ਚ ਹੋਵੇਗਾ। ਇਸ ਤੋਂ ਪਹਿਲਾਂ ਸੋਮਵਾਰ ਨੂੰ ਸੁਪਰੀਮ ਕੋਰਟ 'ਚ ਐੱਨਸੀਆਰ 'ਚ ਪਟਾਕੇ ਚਲਾਉਣ ਤੇ ਵਿਕਰੀ ਨੂੰ ਲੈ ਕੇ ਸੁਣਵਾਈ ਹੋਵੇਗੀ। ਦੇਖਣਾ ਹੋਵੇਗਾ ਜੇਕਰ ਐੱਨਸੀਆਰ ਦੇ ਨਾਲ ਪੰਜਾਬ 'ਚ ਪਟਾਕਿਆਂ ਦੀ ਵਿਕਰੀ 'ਤੇ ਰੋਕ ਲਗਾ ਦਿੱਤੀ ਗਈ ਤਾਂ ਇਸ ਵਾਰ ਪਟਾਕ ਨਹੀਂ ਵਿਕਣਗੇ।

ਹਾਈ ਕੋਰਟ ਤੋਂ ਮਿਲੀ ਮਨਜ਼ੂਰੀ ਤਾਂ 21 ਅਕਤੂਬਰ ਨੂੰ ਨਿਕਲੇਗਾ ਡਰਾਅ

ਇਸ ਵਾਰ ਵੀ ਜੇਕਰ ਹਈ ਕੋਰਟ ਤੋਂ ਪਟਾਕਿਆਂ ਦੀ ਵਿਕਰੀ ਮਿਲਦੀ ਹੈ ਤਾਂ 21 ਅਕਤੂਬਰ ਨੂੰ ਡੀਸੀ ਦਫਤਰ ਵੱਲੋਂ ਪਟਾਕਿਆਂ ਦੇ ਲਾਇਸੈਂਸ ਦਾ ਡਰਾਅ ਕੱਢਿਆ ਜਾਵੇਗਾ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਰੀਬ 96 ਡੀਲਰਾਂ ਨੂੰ ਲਾਇਸੈਂਸ ਜਾਰੀ ਕੀਤੇ ਜਾਣਗੇ। ਪਿਛਲੀ ਵਾਰ ਪ੍ਰਸ਼ਾਸਨ ਵੱਲੋਂ ਪੂਰੇ ਸ਼ਹਿਰ 'ਚ ਨੌ ਸਾਈਟਾਂ ਚੋਣ ਕੀਤੀ ਗਈ ਹੈ। ਜਿਥੇ ਪਟਾਕਾ ਵੇਚਣ ਵਾਲਿਆਂ ਵੱਲੋਂ ਸਟਾਲ ਲਗਾਏ ਗਏ ਸੀ। ਚੰਡੀਗੜ੍ਹ ਕੇਕਰਜ਼ ਡੀਲਰਜ਼ ਐਸੋਸੀਏਸ਼ਨ ਦੇ ਚਿਰਾਗ ਅਗਰਵਾਲ ਦਾ ਕਹਿਣਾ ਹੈ ਕਿ ਮੰਗਲਵਾਰ ਨੂੰ ਹਾਈ ਕੋਰਟ ਦਾ ਫੈਸਲਾ ਆ ਜਾਵੇਗਾ। ਜਿਸ ਦੇ ਬਾਅਦ ਡੀਸੀ ਐਸੋਸੀਏਸ਼ਨ ਵੱਲੋਂ ਮੰਗ ਪੱਤਰ ਸੌਂਪਿਆ ਜਾਵੇਗਾ। ਡੀਸੀ ਨਾਲ ਇਸ ਵਾਰ ਮੰਗ ਕੀਤੀ ਜਾਵੇਗੀ ਕਿ ਲਾਇਸੈਂਸ ਜਾਰੀ ਕਰਦੇ ਸਮੇਂ ਪਾਰਦਰਸ਼ਤਾ ਵਰਤੀ ਜਾਵੇ। ਜਿਨ੍ਹਾਂ ਲੋਕਾਂ ਨੂੰ ਲਾਇਸੈਂਸ ਦਿੱਤੇ ਜਾਣ, ਉਨ੍ਹਾਂ 'ਤੇ ਨਿਗਰਾਨੀ ਹੋਵੇ ਤਾਂ ਜੋ ਕੋਈ ਵੀ ਵਿਕਰੇਤਾ ਆਪਣਾ ਲਾਇਸੈਂਸ ਕਿਸੇ ਦੂਸਰੇ ਨੂੰ ਨਾ ਵੇਚ ਸਕਣ।


ਪਿਛਲੀ ਵਾਰ ਹਾਈ ਕੋਰਟ ਨੇ ਕੀਤੀ ਸੀ ਸਖ਼ਤ ਟਿੱਪਣੀ

ਦੀਵਾਲੀ 'ਤੇ ਪਟਾਕੇ ਵੇਚਣ ਦੇ ਲਾਇਸੈਂਸ ਜਾਰੀ ਕਰਨ ਨੂੰ ਲੈ ਕੇ ਦਾਖਲ ਅਰਜ਼ੀ 'ਤੇ ਸੁਣਵਾਈ ਕਰਦੇ ਹੋਏ ਪੰਜਾਬ-ਹਰਿਆਣਾ ਹਾਈ ਕੋਰਟ ਨੇ ਸਖ਼ਤ ਰੁਖ ਆਪਣਾਇਆ ਸੀ। ਕਿਹਾ ਸੀ ਕਿ ਸਾਡਾ ਬਸ ਚੱਲੇ ਤਾਂ ਪਟਾਕਿਆਂ 'ਤੇ ਪੂਰਾ ਬੈਨ ਲਗਾ ਦਈਏ। ਆਤਿਸ਼ਬਾਜ਼ੀ ਤੋਂ ਚੰਗਾ ਹੈ ਕਿ ਜੇਬ ਤੋਂ ਨੋਟ ਕੱਢੋ ਤੇ ਅੱਗ ਲਗਾ ਦੋ। ਘੱਟ ਤੋਂ ਘੱਟ ਇਸੇ ਬਹਾਨੇ ਪ੍ਰਦੂਸ਼ਣ ਘੱਟ ਹੋਵੇਗਾ। ਦੱਸ ਦਈਏ ਕਿ ਹਾਈਕੋਰਟ ਨੇ 2016 'ਚ ਦਿੱਤੇ ਗਏ ਲਾਇਸੈਂਸ ਦੀ ਗਿਣਤੀ ਸਿਰਫ 20 ਫ਼ੀਸਦੀ ਦੇ ਬਰਾਬਰ ਹੀ ਲਾਇਸੈਂਸ ਜਾਰੀ ਕਰਨ ਦੇ ਹੁਕਮ ਦਿੱਤੇ ਸੀ। ਨਾਲ ਹੀ ਵਿਜੇਦਸ਼ਮੀ ਦੇ ਦਿਨ ਪਟਾਕੇ ਚਲਾਉਣ ਲਈ ਸ਼ਾਮ ਪੰਜ ਤੋਂ ਰਾਤ ਅੱਠ ਵਜੇ ਤਕ ਦਾ ਸਮਾਂ ਨਿਰਧਾਰਿਤ ਕੀਤਾ ਸੀ।

Posted By: Amita Verma