ਚੰਡੀਗੜ੍ਹ, ਜੇਐਨਐਨ : ਸਤੰਬਰ ਮਹੀਨੇ 'ਚ ਹੋ ਰਹੀ ਬਾਰਿਸ਼ ਨਾਲ ਜਿੱਥੇ ਇਕ ਪਾਸੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਰਹੀ ਹੈ ਦੂਜੇ ਪਾਸੇ ਇਹ ਬਾਰਿਸ਼ ਨੁਕਸਾਨ ਪਹੁੰਚਾ ਰਹੀ ਹੈ। ਸੋਮਵਾਰ ਨੂੰ ਹੋਈ ਬਾਰਿਸ਼ ਦੌਰਾਨ ਟਰਾਈਸਿਟੀ 'ਚ ਤਿੰਨ ਵੱਡੇ ਹਾਦਸੇ ਹੋਏ ਹਨ ਜਿਸ 'ਚ ਦੋ ਜ਼ਿੰਦਗੀਆਂ ਖ਼ਤਮ ਹੋ ਗਈਆਂ। ਚੰਡੀਗੜ੍ਹ ਦੇ ਮਨੀਮਾਜਰਾ 'ਚ ਬਿਜਲੀ ਡਿੱਗਣ ਤੋਂ 19 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕ੍ਰਿਕਟ ਖੇਡਦੇ ਸਮੇਂ ਅਚਾਨਕ ਬਿਜਲੀ ਡਿੱਗੀ ਜਿਸ ਨਾਲ ਨੌਜਵਾਨ ਬੁਰੀ ਤਰ੍ਹਾਂ ਨਾਲ ਝੁਲਸ ਗਿਆ ਤੇ ਉਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕ੍ਰਿਕਟ ਖੇਡਦੇ ਸਮੇਂ ਅਚਾਨਕ ਬਿਜਲੀ ਡਿੱਗੀ, ਜਿਸ ਨਾਲ ਨੌਜਵਾਨ ਝੁਲਸ ਗਿਆ ਤੇ ਉਸ ਦੀ ਮੌਤ ਹੋ ਗਈ ਹੈ। ਦੂਜੀ ਘਟਨਾ ਪੰਚਕੂਲਾ ਦੀ ਰਾਜੀਵ ਕਾਲੋਨੀ ਸੈਕਟਰ-17 'ਚ ਸੋਮਵਾਰ ਰਾਤ ਨੂੰ ਇਕ ਘਰ ਦੀ ਛੱਤ ਡਿੱਗਣ ਨਾਲ ਇਕ ਤਿੰਨ ਸਾਲ ਦੀ ਮਾਸੂਮ ਬੱਚੀ ਦੀ ਮੌਤ ਹੋ ਗਈ। ਤੀਜੀ ਘਟਨਾ ਮੋਹਾਲੀ ਦੇ ਜ਼ੀਕਰਪੁਰ ਦੀ ਹੈ ਜਿੱਥੇ ਬਿਜਲੀ ਡਿੱਗਣ ਨਾਲ ਘਰ ਦੀ ਕੰਧ ਟੁੱਟ ਗਈ। ਹਾਲਾਂਕਿ ਉੱਥੇ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਹੈ।

ਪੰਚਕੂਲਾ 'ਚ ਹੋਏ ਦਰਦਨਾਕ ਹਾਦਸੇ 'ਚ ਘਰ ਦੇ ਅੰਦਰ ਟੀਵੀ ਦੇਖ ਰਹੇ ਪਰਿਵਾਰ 'ਤੇ ਛੱਡ ਡਿੱਗ ਗਈ। ਹਾਦਸੇ 'ਚ ਤਿੰਨ ਬੱਚਿਆਂ ਸਣੇ ਪਿਤਾ ਜ਼ਖ਼ਮੀ ਹੋ ਗਿਆ। ਜ਼ਖ਼ਮੀਆਂ ਦਾ ਨਾਗਰਿਕ ਹਸਪਤਾਲ 'ਚ ਸੈਕਟਰ 6 'ਚ ਇਲਾਜ ਚਲ ਰਿਹਾ ਹੈ।

Posted By: Ravneet Kaur