ਜੇਐੱਨਐੱਨ, ਚੰਡੀਗੜ੍ਹ : ਸੈਕਟਰ 52 ਸਥਿਤ ਟੀਨ ਕਾਲੋਨੀ ਦੇ ਨੇੜੇ ਝਾੜੀਆਂ 'ਚ ਖ਼ੂਨ ਨਾਲ ਲਹੂਲੁਹਾਨ ਵਿਅਕਤੀ ਦੀ ਲਾਸ਼ ਮਿਲਣ ਨਾਲ ਇਲਾਕੇ 'ਚ ਸਨਸਨੀ ਫੈਲ ਗਈ। ਲਾਸ਼ ਨੂੰ ਦੇਖ ਕੇ ਸਿਰ ਤੇ ਮੂੰਹ 'ਤੇ ਹਮਲਾ ਕਰ ਹੱਤਿਆ ਕਰਨ ਤੋਂ ਬਾਅਦ ਝਾੜੀਆਂ 'ਚ ਸੁੱਟਣ ਦਾ ਖ਼ਦਸ਼ਾ ਦੱਸਿਆ ਜਾ ਰਿਹਾ ਹੈ। ਥਾਣਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਾਥਮਿਕ ਜਾਂਚ 'ਚ ਅਜੇ ਤਕ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ।

ਸ਼ੁੱਕਰਵਾਰ ਸਵੇਰੇ ਪੁਲਿਸ ਕੰਟਰੋਲ ਰੂਮ 'ਚ ਸੈਕਟਰ 52 ਝਾੜੀਆਂ ਨੇੜੇ ਲਹੂਲੁਹਾਨ ਵਿਅਕਤੀ ਦੀ ਲਾਸ਼ ਪਏ ਹੋਣ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਸਬੰਧਿਤ ਥਾਣਾ ਪੁਲਿਸ ਤਰੁੰਤ ਮੌਕੇ 'ਤੇ ਪਹੁੰਚੇ ਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜੀਐੱਮਐੱਸਐੱਚ 16 ਦੇ ਮੋਰਚਰੀ 'ਚ ਰੱਖਵਾ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਪ੍ਰਾਥਮਿਕ ਜਾਂਚ 'ਚ ਸੈਕਟਰ-52 ਸਥਿਤ ਤਿੰਨ ਕਾਲੋਨੀ ਦਾ ਹੀ ਲੱਗ ਰਿਹਾ ਹੈ। ਹਾਲਾਂਕਿ ਅਜੇ ਤਕ ਹੱਤਿਆ ਜਾਂ ਹਾਦਸਾ ਦੋਨਾਂ ਤੱਥਾਂ 'ਤੇ ਜਾਂਚ ਚੱਲ ਰਹੀ ਹੈ।

Posted By: Amita Verma