ਜੇਐੱਨਐੱਨ, ਚੰਡੀਗੜ੍ਹ : ਸੈਕਟਰ-23 ਸਥਿਤ ਸਰਕਾਰੀ ਮਕਾਨ 'ਚ ਸ਼ੱਕੀ ਹਾਲਾਤ 'ਚ ਅਧਿਆਪਕਾ ਦੀ ਲਾਸ਼ ਮਿਲੀ ਹੈ, ਦੂਜੇ ਪਾਸੇ ਅਧਿਆਪਕਾ ਦਾ ਪਤੀ ਘਰੋਂ ਫਰਾਰ ਹੈ। ਪੁਲਿਸ ਨੂੰ ਸ਼ੱਕ ਹੈ ਕਿ ਫਰਾਰ ਪਤੀ ਨੇ ਹੀ ਹੱਤਿਆ ਕੀਤੀ ਹੈ। ਮੰਗਲਵਾਰ ਰਾਤ ਅਧਿਆਪਕਾ ਦਾ ਮੁੰਡਾ ਸੈਕਟਰ-23 ਸਥਿਤ ਮਕਾਨ 'ਚ ਪਹੁੰਚਿਆ। ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਮਕਾਨ 'ਚ ਅਧਿਆਪਕਾ ਦੀ ਲਾਸ਼ ਪਈ ਸੀ, ਜਿਸ ਦੀ ਸੂਚਨਾ ਚੰਡੀਗੜ੍ਹ ਸੈਕਟਰ-17 ਥਾਣਾ ਪੁਲਿਸ ਨੂੰ ਦਿੱਤੀ ਗਈ ਹੈ।

ਦੇਰ ਰਾਤ ਤਕਰੀਬਨ 1.30 ਵਜੇ ਸੈਕਟਰ 17 ਥਾਣਾ ਇੰਚਾਰਜ ਰਾਮ ਰਤਨ ਸ਼ਰਮਾ ਪੁਲਿਸ ਟੀਮ ਨਾਲ ਮੌਕੇ 'ਤੇ ਪਹੁੰਚੇ। ਮ੍ਰਿਤਕਾ ਦੀ ਲਾਸ਼ ਨੂੰ ਜੀਐੱਮਐੱਸਐੱਚ 16 'ਚ ਰੱਖਵਾਉਣ ਤੋਂ ਬਾਅਦ ਪੁਲਿਸ ਨੇ ਮੁੰਡੇ ਦਾ ਬਿਆਨ ਦਰਜ ਕਰਵਾਇਆ ਹੈ। ਪੁਲਿਸ ਨੂੰ ਸ਼ੱਕ ਹੈ ਕਿ ਘਰੋਂ ਗ਼ਾਇਬ ਪਤੀ ਨੇ ਹੱਤਿਆ ਕੀਤੀ ਹੈ। ਸੈਕਟਰ 17 ਥਾਣਾ ਇੰਚਾਰਜ ਰਾਮਦੇਵ ਸ਼ਰਮਾ ਨੇ ਕਿਹਾ ਕਿ ਮਾਮਲੇ ਦਾ ਖੁਲਾਸਾ ਮ੍ਰਿਤਕਾ ਦੇ ਪਤੀ ਦੇ ਬਿਆਨ ਦਰਜ ਹੋਣ ਤੋਂ ਬਾਅਦ ਹੀ ਹੋਵੇਗਾ। ਫਿਲਹਾਲ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਹਾਲਾਂਕਿ ਇਸ ਮਾਮਲੇ 'ਚ ਅਜੇ ਤਕ ਹੱਤਿਆ ਦੀ ਧਾਰਾ ਤਹਿਤ ਕੇਸ ਦਰਜ ਨਹੀਂ ਕੀਤਾ ਗਿਆ ਹੈ।

Posted By: Amita Verma