ਗੁਰਵਿੰਦਰ ਗੋਸਵਾਮੀ, ਮੁੱਲਾਂਪੁਰ ਗਰੀਬਦਾਸ : ਸ਼ਿਵਾਲਿਕ ਦੀਆਂ ਪਹਾੜੀਆਂ ਚ ਵਸੇ ਪਿੰਡ ਸਿਸਵਾਂ ਦੇ ਬਰਸਾਤੀ ਡੈਮ 'ਚ ਦੋ ਦਿਨ ਪਹਿਲਾਂ ਡੁੱਬੇ ਨੌਜਵਾਨ ਦੀ ਲਾਸ਼ ਮਿਲ ਗਈ ਹੈ। ਏਐੱਸਆਈ ਸੁਰਜੀਤ ਸਿੰਘ ਦੱਸਿਆ ਕਿ ਸਿਸਵਾਂ ਡੈਮ ਤੇ ਕਿਨਾਰੇ ਪਾਰਟੀ ਦੌਰਾਨ ਮਸਤੀ ਮਨਾਉਂਦੇ ਨੌਜਵਾਨਾਂ ਵਿਚੋਂ ਇਕ ਨੌਜਵਾਨ ਨੇ ਆਪਣੇ ਦੋਸਤਾਂ ਨੂੰ ਕਿਹਾ ਕਿ ਉਸਨੂੰ ਗਰਮੀ ਲੱਗ ਰਹੀ ਹੈ ਤੇ ਉਹ ਡੈਮ ਵਿਚ ਨਹਾਉਣ ਜਾ ਰਿਹਾ ਹੈ ਅਤੇ ਉਹ ਆਪਣੇ ਕੱਪੜੇ ਉਤਾਰ ਕੇ ਡੈਮ ਵਿਚ ਛਾਲ ਮਾਰ ਗਿਆ। ਕੁਝ ਸਮੇਂ ਜਦੋਂ ਉਹ ਵਾਪਿਸ ਨਾ ਆਇਆ ਤੇ ਦੋਸਤਾਂ ਨੇ ਦੇਖਿਆ ਕਿ ਉਹ ਡੈਮ ਵਿਚ ਵੀ ਨਜ਼ਰ ਨਹੀਂ ਆ ਰਿਹਾ ਜਿਸ ਤੇ ਉਨ੍ਹਾਂ ਨੇ ਲੜਕੇ ਦੇ ਪਰਿਵਾਰ ਅਤੇ ਪੁਲਿਸ ਨੂੰ ਇਤਲਾਹ ਦਿੱਤੇ ਜਿਸ 'ਤੇ ਉਹਨੂੰ ਲੱਭਣ ਲੱਗੇ ਪਰ ਉਸ ਦਾ ਕੋਈ ਪਤਾ ਨਹੀਂ ਚੱਲਿਆ ਤੇ ਉਸ ਤੋਂ ਇਕ ਦਿਨ ਬਾਅਦ ਵੀ ਗੋਤਾਖੋਰਾ ਨੂੰ ਉਸ ਦੀ ਲਾਸ਼ ਨਹੀਂ ਮਿਲੀ। ਅੱਜ ਤਿਜੇ ਦਿਨ ਦੁਬਾਰਾ ਗੋਤਾਖੋਰਾ ਵੱਲੋੋ ਉਸ ਲੜਕੇ ਦੀ ਲਾਸ਼ ਨੂੰ ਲੱਭਿਆ ਗਿਆ ਇਸ ਨੌਜਵਾਨ ਦੀ ਪਛਾਣ ਨਾਮ ਕਰਨ (25) ਵਾਸੀ ਮੁਰਾਦਾਬਾਦ ਹਾਲ ਵਾਸੀ ਨਵਾਂ ਗਰਾਉਂ ਵਜੋਂ ਹੋਈ। ਪੁਲਿਸ ਵੱਲੋਂ ਦੋਸਤਾਂ ਅਤੇ ਪਰਿਵਾਰ ਦੇ ਬਿਆਨਾਂ 'ਤੇ ਧਾਰਾ 174 ਲਗਾ ਕੇ ਲਾਸ਼ ਦਾ ਖਰੜ ਤੋਂ ਪੋਸਟ ਮਾਰਟਮ ਕਰਵਾਉਣ ਲਈ ਭੇਜ ਦਿੱਤਾ ਗਿਆ ਸੀ।