ਜੇਐੱਨਐੱਨ, ਚੰਡੀਗੜ੍ਹ : ਡੀਸੀ ਮਨਦੀਪ ਸਿੰਘ ਬਰਾੜ ਨੇ ਸ਼ਹਿਰ 'ਚ ਬਿਨਾਂ ਲਾਇਸੈਂਸ ਪਟਾਕੇ ਵੇਚਣ 'ਤੇ ਪਾਬੰਦੀ ਲਗਾਈ ਹੈ। ਇਸ ਲਈ ਡੀਸੀ ਨੇ ਸ਼ਹਿਰ ਦੇ ਸਾਰੇ ਐੱਸਡੀਐੱਮ ਨੂੰ ਆਰਡਰ ਜਾਰੀ ਕਰਕੇ ਆਪਣੇ ਏਰੀਆ 'ਚ ਚੈਕਿੰਗ ਕਰਨ ਲਈ ਕਿਹਾ ਹੈ। ਡੀਸੀ ਨੇ ਜੋ ਆਰਡਰ ਜਾਰੀ ਕੀਤੇ ਹਨ, ਉਸ ਮੁਤਾਬਕ ਸ਼ਹਿਰ ਦੇ ਪਿੰਡ, ਗਲੀਆਂ ਤੇ ਮਾਰਕੀਟ 'ਚ ਬਿਨਾਂ ਮਨਜ਼ੂਰੀ ਜਾਂ ਲਾਇਸੈਂਸ ਦੇ ਪਟਾਕਿਆਂ ਦੇ ਸਟਾਲ ਲਗਾਉਣ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਡੀਸੀ ਨੇ ਧਾਰਾ-144 ਦੇ ਆਰਡਰ ਜਾਰੀ ਕੀਤੇ ਹਨ। ਜੋ ਵੀ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦੇ ਪਾਇਆ ਗਿਆ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਨਿਯਮਾਂ ਤਹਿਤ ਫੜੇ ਜਾਣ 'ਤੇ 50 ਹਜ਼ਾਰ ਰੁਪਏ ਤਕ ਜੁਰਮਾਨਾ ਲਗਾਇਆ ਜਾ ਸਕਦਾ ਹੈ। ਡੀਸੀ ਨੇ ਜੋ ਆਰਡਰ ਜਾਰੀ ਕੀਤਾ ਹੈ, ਉਸ ਮੁਤਾਬਕ ਸ਼ਹਿਰ 'ਚ ਗੋਦਾਮ ਅੰਦਰ ਪਟਾਕਿਆਂ ਦਾ ਸਟਾਕ ਰੱਖਣ 'ਤੇ ਵੀ ਕਾਰਵਾਈ ਕੀਤੀ ਜਾਵੇਗੀ। ਡੀਸੀ ਨੇ ਐੱਸਡੀਐੱਮ ਨੂੰ ਆਪਣੇ ਏਰੀਆ 'ਚ ਸਾਰੇ ਗੋਦਾਮ 'ਚ ਚੈਕਿੰਗ ਕਰਨ ਲਈ ਕਿਹਾ ਹੈ। ਤਾਂਕਿ ਕਿਸੇ ਵੀ ਤਰ੍ਹਾਂ ਨਾਲ ਕੋਈ ਅਣਹੋਣੀ ਘਟਨਾ ਨਾ ਵਾਪਰ ਸਕੇ। ਡੀਸੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਇਸ ਵਾਰ ਪਟਾਕਿਆਂ ਦੇ ਲਾਇਸੈਂਸ ਦਿੱਤੇ ਜਾਣਗੇ। ਉਨ੍ਹਾਂ ਨੂੰ ਆਪਣਾ ਸਟਾਕ ਸੇਫਟੀ ਨਾਰਮਜ਼ ਨੂੰ ਧਿਆਨ 'ਚ ਰੱਖਣਾ ਹੋਵੇਗਾ।

ਪਟਾਕਿਆਂ ਦੇ ਟੈਂਪਰੇਰੀ ਲਾਇਸੈਂਸ ਦੇ ਨਿਯਮਾਂ 'ਚ ਕੀਤਾ ਬਦਲਾਅ

ਪਟਾਕਿਆਂ ਲਈ ਟੈਂਪਰੇਰੀ ਲਾਇਸੈਂਸ ਲੈਣਾ ਇਸ ਵਾਰ ਲੋਕਾਂ ਲਈ ਸੌਖਾ ਨਹੀਂ ਹੋ ਰਿਹਾ ਹੈ। ਇਸ ਵਾਰ ਸਾਰੇ ਦਸਤਾਵੇਜ਼ਾਂ ਨੂੰ ਤਿੰਨ ਵੱਖ-ਵੱਖ ਸੈੱਟ ਬਣਾ ਕੇ ਡੀਸੀ ਆਫਿਸ 'ਚ ਜਮ੍ਹਾਂ ਕਰਵਾਉਣਾ ਹੋਵੇਗਾ। ਦਰਅਸਲ ਪਟਾਕਿਆਂ ਦੇ ਲਾਇਸੈਂਸ ਲਈ ਹੁਣੇ ਤੋਂ ਲੋਕਾਂ ਨਾਲ ਉਨ੍ਹਾਂ ਦਾ ਐਫੀਡੇਵਿਟ ਤੇ ਅੰਡਰਟੇਕਿੰਗ ਲਈ ਜਾ ਰਹੀ ਹੈ। ਇਸ ਸਬੰਧੀ ਕ੍ਰੈਕਰਜ਼ ਡੀਲਰ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਡਰਾਅ 'ਚ ਨਾਮ ਆਉਣ ਮਗਰੋਂ ਪਟਾਕਾ ਵਿਕ੍ਰੇਤਾਵਾਂ ਤੋਂ ਉਨ੍ਹਾਂ ਦਾ ਐਫੀਡੇਵਿਟ ਜਾਂ ਅੰਡਰਟੇਕਿੰਗ ਲਿਆ ਜਾਵੇ। ਪਟਾਕਾ ਵਿਕ੍ਰੇਤਾਵਾਂ ਨੂੰ ਇਸ ਵਾਰ ਡਾਕੂਮੈਂਟਸ ਦੇ ਤਿੰਨ ਸੈੱਟ ਬਣਾਉਣ ਲਈ ਕਿਹਾ ਗਿਆ ਹੈ, ਜਿਸ 'ਚ ਇਕ ਸੈੱਟ ਅਸਲੀ ਹੋਵੇਗਾ। ਜਦਕਿ ਦੋ ਸੈੱਟ ਇਸ ਦੀ ਫੋਟੋ ਕਾਪੀ ਕਰਵਾ ਕੇ ਦੇਣ ਲਈ ਕਿਹਾ ਗਿਆ ਹੈ। ਜਿਨ੍ਹਾਂ 'ਚੋਂ ਦਸਤਾਵੇਜ਼ਾਂ ਦਾ ਇਕ ਸੈੱਟ ਪੁਲਿਸ ਕੋਲ ਜਾਵੇਗਾ। ਉਥੇ ਡਾਕੂਮੈਂਟਸ 'ਚ ਇਕ ਅੰਡਰਟੇਕਿੰਗ ਰੂਲਜ਼ ਐਂਡ ਰੈਗੂਲੇਸ਼ਨਜ਼ ਨੂੰ ਲੈ ਕੇ ਦੇਣੀ ਹੈ। ਇਸ ਵਾਰ ਵੀ ਡਰਾਅ ਜ਼ਰੀਏ 96 ਲੋਕਾਂ ਨੂੰ ਲਾਇਸੈਂਸ ਦਿੱਤੇ ਜਾਣਗੇ।