ਜ. ਸ., ਚੰਡੀਗੜ੍ਹ : ਡੀਸੀ ਵਿਨੈ ਪ੍ਰਤਾਪ ਸਿੰਘ ਨੇ ਸ਼ਹਿਰ ਦੇ ਡਿਸਕੋਥੇਕ, ਨਾਈਟ ਕਲੱਬ, ਬਾਰ ਤੇ ਰੈਸਟੋਰੈਂਟਾਂ 'ਚ ਹੁੱਕਾ ਸਰਵ ਕਰਨ ਵਾਲਿਆਂ 'ਤੇ ਸਖਤ ਕਾਰਵਾਈ ਦੇ ਹੁਕਮ ਦਿੱਤੇ ਹਨ। ਡੀਸੀ ਨੇ ਕਿਹਾ ਕਿ ਸ਼ਹਿਰ 'ਚ ਹੁੱਕਾ ਪਿਆਉਣ 'ਤੇ ਪੂਰੀ ਤਰ੍ਹਾਂ ਰੋਕ ਹੈ। ਇਸਦੇ ਬਾਵਜੂਦ ਕਈ ਕਲੱਬ ਤੇ ਬਾਰ ਚੋਰੀ-ਿਛਪੇ ਨੌਜਵਾਨਾਂ ਨੂੰ ਹੁੱਕਾ ਪਰੋਸ ਰਹੇ ਹਨ, ਜੋ ਕਿ ਗੈਰ-ਕਾਨੂੰਨੀ ਹੈ। ਅਜਿਹੇ ਵਿਚ ਡੀਸੀ ਨੇ ਪੁਲਿਸ, ਸਿਹਤ ਵਿਭਾਗ ਅਤੇ ਇਨਫੋਰਸਮੈਂਟ ਵਿੰਗ ਦੇ ਅਧਿਕਾਰੀਆਂ ਨੂੰ ਇਨ੍ਹਾਂ 'ਤੇ ਸਖਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਵਧੇਰੇ ਜਾਣਕਾਰੀ ਦਿੰਦਿਆਂ ਡੀਸੀ ਨੇ ਦੱਸਿਆ ਕਿ ਸ਼ਹਿਰ 'ਚ ਹੁੱਕਾ ਪਰੋਸੇ ਜਾਣ 'ਤੇ ਧਾਰਾ-144 ਲਾਗੂ ਹੋ ਗਈ ਹੈ, ਜੋ ਕਿ 16 ਜੂਨ ਤੋਂ 14 ਅਗਸਤ ਤਕ ਲਾਗੂ ਰਹੇਗੀ।