20ਸੀਐਚਡੀ876ਪੀ

ਪਾਣੀ ਦੇ ਵਹਾਅ ਸਬੰਧੀ ਜਾਣਕਾਰੀ ਲੈਂਦੇ ਹੋਏ ਮੰਤਰੀ ਚਰਨਜੀਤ ਸਿੰਘ ਚੰਨੀ।

* ਮੰਤਰੀ ਚੰਨੀ ਤੇ ਡੀਸੀ ਨੇ ਪਿੰਡ ਮਲਿਕਪੁਰ 'ਚ ਪਾਣੀ ਨਾਲ ਰੁੜ੍ਹ ਗਏ ਹਿੱਸੇ ਦੀ ਕੀਤੀ ਜਾਂਚ

ਮਹਿਰਾ, ਖਰੜ : ਸੀਵਰੇਜ ਦੇ ਓਵਰਫਲੋਅ ਨੂੰ ਰੋਕਣ ਤੇ ਪਿੰਡਾਂ 'ਚ ਪਾਣੀ ਭਰਨ ਦੀ ਸਮੱਸਿਆ ਨਾਲ ਨਜਿੱਠਣ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਸ਼ਹਿਰੀ ਇਲਾਕਿਆਂ ਦੀ ਨਿਕਾਸ ਪ੍ਰਣਾਲੀ ਦਾ ਮਜ਼ਬੂਤੀਕਰਨ ਕੀਤਾ ਜਾਵੇਗਾ। ਇਹ ਪ੍ਰਗਟਾਵਾ ਤਕਨੀਕੀ ਸਿੱਖਿਆ, ਸੈਰ-ਸਪਾਟਾ ਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕੀਤਾ। ਚੰਨੀ ਤੇ ਐੱਸਏਐੱਸ ਨਗਰ ਕਮਿਸ਼ਨਰ ਗਿਰੀਸ਼ ਦਿਆਲਨ ਖ਼ਰੜ-ਬਸੀ ਪਠਾਣਾ ਰੋਡ ਸਥਿਤ ਪਿੰਡ ਮਲਿਕਪੁਰ ਦੇ ਪਾਣੀ ਨਾਲ ਵਹਿ ਗਏ ਹਿੱਸੇ ਦੀ ਜਾਂਚ ਕਰਨ ਪਹੁੰਚੇ ਸਨ। ਮੰਤਰੀ ਨੇ ਅੱਗੇ ਭਰੋਸਾ ਦਿੱਤਾ ਨੁਕਸਾਨੇ ਗਏ ਇਲਾਕੇ ਵਿਚ ਹੋਏ ਨੁਕਸਾਨ ਦਾ ਅਨੁਮਾਨ ਲਗਾਉਣ ਲਈ ਇਕ ਸਰਵੇਖਣ ਕਰਵਾਇਆ ਜਾਵੇਗਾ ਤਾਂ ਕੁਦਰਤੀ ਆਫ਼ਤਾਂ ਕਰਨ ਪੈਦਾ ਹੋ ਰਹੀਆਂ ਅਜਿਹੀਆਂ ਸਮੱਸਿਆਵਾਂ ਦਾ ਸਥਾਈ ਹੱਲ ਕੀਤਾ ਜਾ ਸਕੇ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਖਰੜ ਨੇੜੇ ਪਿੰਡ ਮਲਿਕਪੁਰ ਵਿਖੇ ਸੀਵਰੇਜ ਦੇ ਪਾਣੀ ਨਾਲ ਭਰੀ ਐੱਸਵਾਈਐੱਲ ਨਹਿਰ ਵਿਚ ਪਾੜ ਪੈ ਗਿਆ ਸੀ। ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਇਸ ਮਾਮਲੇ ਦੀ ਪੜਤਾਲ ਕਰਨ ਤੇ ਲੋੜੀਂਦੇ ਕਦਮ ਚੁੱਕਣ ਲਈ ਡਰੇਨੇਜ਼ ਵਿਭਾਗ, ਲੋਕ ਨਿਰਮਾਣ ਵਿਭਾਗ ਅਤੇ ਖਰੜ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰਾਂ ਦੀ ਇਕ ਕਮੇਟੀ ਦਾ ਗਠਨ ਕੀਤਾ ਗਿਆ ਸੀ।ਇਸ ਮੌਕੇ ਐੱਸਡੀਐੱਮ (ਖਰੜ) ਹਿਮਾਂਸ਼ੂ ਜੈਨ, ਕਾਰਜਕਾਰੀ ਇੰਜੀਨੀਅਰ (ਲੋਕ ਨਿਰਮਾਣ ਵਿਭਾਗ) ਐੱਨਐੱਸ ਵਾਲੀਆ ਤੇ ਐੱਸਡੀਓ (ਪੀਡਬਲਯੂਡੀ) ਅਜੈ ਸਿੰਗਲਾ ਸ਼ਾਮਲ ਸਨ।