ਪੰਜਾਬੀ ਜਾਗਰਣ ਟੀਮ, ਖਰੜ : ਸ਼ਰਾਬ ਠੇਕੇਦਾਰ ਦੇ ਕੈਸ਼ੀਅਰ ਤੋਂ ਦਿਨ- ਦਿ ਦਹਾੜੇ ਬੁਲੇਟ ਸਵਾਰ ਨਕਾਬਪੋਸ਼ ਦੋ ਬਦਮਾਸ਼ਾਂ ਨੇ 15 ਲੱਖ 30 ਹਜ਼ਾਰ ਰੁਪਏ ਲੁੱਟ ਲਏ। ਲੁੱਟ ਦੇ ਇਰਾਦੇ ਨਾਲ ਬਦਮਾਸ਼ਾਂ ਨੇ ਸਕੂਟੀ ਸਵਾਰ ਕੈਸ਼ੀਅਰ ਉੱਤੇ ਪਹਿਲਾਂ ਹਮਲਾ ਕੀਤਾ ਫਿਰ ਉਸਤੋਂ ਰੁਪਿਆਂ ਨਾਲ ਭਰਿਆ ਬੈਗ ਲੁੱਟ ਕੇ ਫਰਾਰ ਹੋ ਗਏ। ਠੇਕੇਦਾਰ ਬਲਜਿੰਦਰ ਨੇ ਦੱਸਿਆ ਕਿ ਉਨ੍ਹਾਂ ਦਾ ਕੈਸ਼ੀਅਰ ਰਾਜੇਸ਼ ਕੁਮਾਰ ਕੈਸ਼ ਲੈ ਕੇ ਉਸਨੂੰ ਬੈਂਕ ’ਚ ਜਮ੍ਹਾਂ ਕਰਵਾਉਣ ਜਾ ਰਿਹਾ ਸੀ।

ਲੁਟੇਰਿਆਂ ਨੇ ਵਾਰਦਾਤ ਨੂੰ ਅਕਾਲੀ ਗੁਰਦੁਆਰੇ ਤੋਂ ਬਸ ਸਟੈਂਡ ਦੇ ਵੱਲ ਜਾਣ ਵਾਲੀ ਗਲੀ ’ਚ ਅੰਜਾਮ ਦਿੱਤਾ। ਰਾਜੇਸ਼ ਨੇ ਦੱਸਿਆ ਕਿ ਲੁਟੇਰਿਆਂ ਨੇ ਰਾਜੇਸ਼ ਨੂੰ ਚੱਲਦੀ ਸਕੂਟੀ ’ਤੇ ਡੰਡਾ ਮਾਰਿਆ ਅਤੇ ਉਸਨੂੰ ਹੇਠਾਂ ਸੁੱਟ ਦਿੱਤਾ। ਬਾਅਦ ’ਚ ਉਸਦੇ ਮੂੰਹ ਅਤੇ ਹੱਥ ਉੱਤੇ ਡੰਡਿਆਂ ਨਾਲ ਕਈ ਵਾਰ ਕੀਤੇ। ਹਮਲੇ ’ਚ ਉਹ ਬੁਰੀ ਤਰ੍ਹਾਂ ਜਖ਼ਮੀ ਹੋ ਗਿਆ।

ਮਾਮਲੇ ਦੀ ਜਾਂਚ ’ਚ ਜੁਟੀ ਪੁਲਿਸ ਮੌਕੇ ’ਤੇ ਮੌਜੂਦ ਸੀਸੀਟੀਵੀ ਕੈਮਰੇ ਦੀ ਫੁਟੇਜ ਦੀ ਮਦਦ ਨਾਲ ਲੁਟੇਰਿਆਂ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸ਼ਰਾਬ ਠੇਕੇਦਾਰ ਬਲਜਿੰਦਰ ਦਾ ਕਹਿਣਾ ਹੈ ਕਿ ਲੁੱਟ ਤੋਂ ਪਹਿਲਾਂ ਲੁਟੇਰਿਆਂ ਵਲੋਂ ਰੇਕੀ ਕੀਤੀ ਗਈ ਸੀ, ਕਿਉਂਕਿ ਰੋਜ਼ਾਨਾਂ ਇਸ ਟਾਈਮ ਉੱਤੇ ਕੈਸ਼ੀਅਰ ਰਾਜੇਸ਼ ਕੈਸ਼ ਜਮ੍ਹਾਂ ਕਰਵਾਉਣ ਜਾਂਦਾ ਹੈ। ਖਰੜ ਸਿਟੀ ਪੁਲਿਸ ਨੇ ਮਾਮਲੇ ’ਚ ਅਣਪਛਾਤੇ ਲੁਟੇਰਿਆਂ ਦੇ ਖ਼ਿਲਾਫ਼ ਲੁੱਟ ਦਾ ਮਾਮਲਾ ਦਰਜ ਕਰ ਲਿਆ ਹੈ।

ਜ਼ਿਕਰਯੋਗ ਹੈ ਕਿ ਖਰੜ ’ਚ ਲੁੱਟ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਇਸਤੋਂ ਪਹਿਲਾਂ ਵੀ ਲੁੱਟ ਦੀ ਕਈ ਵਾਰਦਾਤ ਹੋ ਚੁੱਕੀ ਹੈ। ਕੁੱਝ ਮਹੀਨੇ ਪਹਿਲਾਂ ਖਰੜ ’ਚ ਵੀਆਰ ਪੰਜਾਬ ਮਾਲ ਦੇ ਕੋਲ ਵੀ ਲੁੱਟ ਦੀ ਵਾਰਦਾਤ ਹੋਈ ਸੀ। ਮਾਮਲੇ ’ਚ ਵੀ ਪੁਲਿਸ ਦੇ ਹੱਥ ਅਜੇ ਤਕ ਖ਼ਾਲੀ ਹਨ।

ਖਰੜ ’ਚ ਵਧਾ ਦੋਸ਼ ਦਾ ਗਰਾਫ, ਸੀਐੱਮ ਮਰਡਰ ਕੇਸ ’ਚ ਪੁਲਿਸ ਦੇ ਹੱਥ ਖ਼ਾਲੀ

ਖਰੜ ’ਚ ਕ੍ਰਾਇਮ ਦਾ ਗਰਾਫ਼ ਲਗਾਤਾਰ ਵੱਧ ਰਿਹਾ ਹੈ। ਦੋ ਦਿਨ ਪਹਿਲਾਂ ਹੀ ਘਰ ’ਚ ਵੜਕੇ ਫਾਇਰਿੰਗ ਦੀ ਘਟਨਾ ’ਚ ਸੀਏ ਦੀ ਹੱਤਿਆ ਹੋਈ ਸੀ। ਇਸ ਮਾਮਲੇ ’ਚ ਅਜੇ ਵੀ ਮੁੱਖ ਮੁਲਜ਼ਮ ਬਲਜੀਤ ਚੌਧਰੀ ਅਤੇ ਸ਼ਿਵਜੀਤ ਗਿੱਲ ਪੁਲਿਸ ਗ੍ਰਿਫ਼ਤ ਤੋਂ ਬਾਹਰ ਹਨ। ਮੁਲਜ਼ਮਾਂ ਨੂੰ ਫੜਨ ਲਈ ਪੁਲਿਸ ਵਲੋਂ ਵੱਖ-ਵੱਖ ਰਾਜਾਂ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ।

Posted By: Jagjit Singh