ਜੇਐੱਨਐੱਨ, ਚੰਡੀਗੜ੍ਹ

ਪੰਜਾਬ-ਹਰਿਆਣਾ ਮਗਰੋਂ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਸੂਬਿਆਂ ਲਈ ਵੀ ਚੰਡੀਗੜ੍ਹ ਟ੍ਾਂਸਪੋਰਟ ਅੰਡਰਟੇਕਿੰਗ (ਸੀਟੀਯੂ) ਦੀ ਬੱਸ ਸੇੇਵਾ ਆਰੰਭ ਹੋਵੇਗੀ। ਇਨ੍ਹਾਂ ਸੂਬਿਆਂ ਦੇ ਮੁੱਖ ਰੂਟ ਪਲਾਨ ਤਿਆਰ ਕੀਤਾ ਜਾ ਰਿਹਾ ਹੈ। ਇਹ ਬੱਸ ਸੇਵਾ ਪਹਿਲੀ ਅਕਤੂਬਰ ਤੋਂ ਸ਼ੁਰੂ ਹੋ ਸਕਦੀ ਹੈ। ਇਸ 'ਤੇ ਆਖ਼ਰੀ ਫ਼ੈਸਲਾ ਬੁੱਧਵਾਰ ਨੰੂ ਵਾਰ ਰੂਮ ਮੀਟਿੰਗ ਵਿਚ ਹੋਵੇਗਾ। ਇਨ੍ਹਾਂ ਸੂਬਿਆਂ ਤੋਂ ਹਾਲੇ ਬੱਸ ਸੇਵਾਵਾਂ ਲਈ ਮਨਜ਼ੂਰੀ ਵੀ ਨਹੀਂ ਆਈ ਹੈ।

ਦੱਸਿਆ ਜਾ ਰਿਹਾ ਹੈ ਕਿ ਪਹਿਲੀ ਅਕਤੂਬਰ ਤਾਈਂ ਐੱਨਓਸੀ ਮਿਲਣ ਉਪਰੰਤ ਬੱਸ ਸੇਵਾਵਾਂ ਆਰੰਭ ਹੋ ਸਕਦੀਆਂ ਹਨ। ਹਾਲਾਂਕਿ ਇਨ੍ਹਾਂ ਸੂਬਿਆਂ ਲਈ ਬੱਸ ਚੱਲਣ ਦੀ ਉਡੀਕ ਬੜੀ ਬੇਸਬਰੀ ਨਾਲ ਕੀਤੀ ਜਾ ਰਹੀ ਹੈ। ਦੋਵਾਂ ਆਈਐੱਸਬੀਟੀ ਦੇ ਇੰਕੁਆਰੀ ਕਾਉਂਟਰਜ਼ ਤੇ ਫੋਨ ਸੇਵਾ 'ਤੇ ਹਰ ਰੋਜ਼ ਤਕਰੀਬਨ ਸੈਂਕੜੇ ਫੋਨ ਕਾਲਾਂ ਇਸੇ ਸਬੰਧ ਵਿਚ ਆਈਆਂ ਕਰਦੀਆਂ ਹਨ। ਇਸ ਦੇ ਮੱਦੇਨਜ਼ਰ ਚੁਨਿੰਦਾ ਰੂਟਾਂ ਤੋਂ ਇਨ੍ਹਾਂ ਸੂਬਿਆਂ ਵਿਚ ਵੀ ਬੱਸ ਸੇਵਾ ਬਹਾਲ ਕਰਨ ਦੀ ਤਿਆਰੀ ਅਫਸਰਾਂ ਨੇ ਸ਼ੁਰੂ ਕਰ ਦਿੱਤੀ ਹੈ।

ਰੂਟ ਪਲਾਨ ਤੇ ਬੱਸ ਟਾਈਮਿੰਗ ਤੈਅ ਕੀਤੀ ਜਾ ਰਹੀ ਹੈ। ਛੇ ਮਹੀਨਿਆਂ ਤੋਂ ਬਾਅਦ 16 ਸਤੰਬਰ ਤੋਂ ਸੀਟੀਯੂ ਨੇ ਪੰਜਾਬ ਤੇ ਹਰਿਆਣਾ ਦੇ 16 ਰੂਟਾਂ ਉੱਤੇ ਬੱਸ ਸੇਵਾ ਆਰੰਭ ਕੀਤੀ ਸੀ। ਹਾਲਾਂਕਿ ਹਾਲੇ ਬੱਸਾਂ 50 ਫ਼ੀਸਦ ਸਮੱਰਥਾਦੇ ਨਾਲ ਹੀ ਚਲਾਈਆਂ ਜਾ ਸਕਣਗੀਆਂ। ਪੰਜਾਬ ਤੇ ਹਰਿਆਣਾ ਦੇ ਰੂਟ 'ਤੇ ਬੱਸਾਂ ਦੀ ਗਿਣਤੀ ਵਧਾਈ ਜਾਣੀ ਹੈ। ਹਾਲੇ ਅੱਗੇ ਵੀ ਇੰਨੀ ਹੀ ਮੁਸਾਫ਼ਰਾਂ ਦੀ ਗਿਣਤੀ ਦੇ ਨਾਲ ਬੱਸਾਂ ਚੱਲਣੀਆਂ ਹਨ। ਨਾਲ ਹੀ ਕਈ ਹੋਰ ਸ਼ਹਿਰਾਂ ਵਿਚ ਵੀ ਬੱਸ ਸੇਵਾ ਚੱਲਣੀ ਹੈ। ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਵੀ ਹੁਣ ਕਿਸੇ ਹੋਰ ਸੂਬੇ ਵਿਚ ਨਹੀਂ ਜਾ ਰਹੀਆਂ ਹਨ। ਇਹ ਬੱਸਾਂ ਦਿੱਲੀ ਵਿਚ ਵੀ ਕੁੰਡਲੀ ਬਾਰਡਰ 'ਤੇ ਛੱਡ ਆਉਂਦੀਆਂ ਹਨ। ਦਿੱਲੀ ਵਿਚ ਦਾਖ਼ਲ ਨਹੀਂ ਹੋ ਰਹੀਆਂ ਹਨ।