ਰਾਜੇਸ਼ ਢੱਲ, ਚੰਡੀਗੜ੍ਹ : 24 ਘੰਟੇ ਪਾਣੀ ਦੀ ਸਪਲਾਈ ਸ਼ੁਰੂ ਹੋਣ ਦੇ ਬਾਅਦ ਚੰਡੀਗੜ੍ਹ ਪੂਰੇ ਦੇਸ਼ 'ਚ ਇਕ ਅਜਿਹਾ ਸ਼ਹਿਰ ਹੋਵੇਗਾ ਜਿਥੇ ਇਹ ਸਹੂਲਤ ਮਿਲੇਗੀ। ਇਸ ਪ੍ਰਰਾਜੈਕਟ 'ਤੇ 576 ਕਰੋੜ ਰੁਪਏ ਖਰਚ ਆਉਣਗੇ। ਇਸ ਦੇ ਸ਼ੁਰੂ ਹੋਣ ਨਾਲ ਪਾਣੀ ਦੀ ਬਰਬਾਦੀ ਅੱਧੀ ਰਹਿ ਜਾਵੇਗੀ ਪਰ ਪੂਰੀ ਤਰ੍ਹਾਂ ਖਤਮ ਨਹੀਂ ਹੋਵੇਗੀ। ਇਸ ਸਮੇਂ 38 ਫੀਸਦੀ ਪਾਣੀ ਬਰਬਾਦ ਹੋ ਰਿਹਾ ਹੈ। ਸਾਲ 2027 'ਚ ਜਦੋਂ ਸ਼ਹਿਰ ਵਾਸੀਆਂ ਨੂੰ ਇਹ ਸਪਲਾਈ ਮਿਲਣੀ ਸ਼ੁਰੂ ਹੋਵੇਗੀ, ਉਦੋਂ 15 ਫੀਸਦੀ ਪਾਣੀ ਬਰਬਾਦ ਹੋਵੇਗਾ।

ਚੰਡੀਗੜ੍ਹ 'ਚ ਪ੍ਰਤੀ ਵਿਅਕਤੀ ਪਾਣੀ ਦੀ ਖਪਤ 254 ਲੀਟਰ ਹੋਣ ਕਾਰਨ ਪੂਰੇ ਦੇਸ਼ ਨਾਲੋਂ ਸਭ ਤੋਂ ਵੱਧ ਹੈ, ਜਦਕਿ ਦੇਸ਼ 'ਚ ਪ੍ਰਤੀ ਵਿਅਕਤੀ ਪਾਣੀ ਦੀ ਅੌਸਤਨ ਖਪਤ 135 ਲੀਟਰ ਪ੍ਰਤੀ ਹੈ। ਇਸ ਪ੍ਰਰਾਜੈਕਟ ਦੇ ਸ਼ੁਰੂ ਹੋਣ ਨਾਲ ਪਾਣੀ ਦੀ ਬੱਚਤ ਹੋਣ ਦੀ ਬਜਾਏ ਖਪਤ ਵਧ ਜਾਵੇਗੀ। ਇਸ ਸਮੇਂ ਸ਼ਹਿਰ 'ਚ 109 ਐੱਮਜੀਡੀ ਪਾਣੀ ਦੀ ਸਪਲਾਈ ਰੋਜ਼ਾਨਾ ਹੋ ਰਹੀ ਹੈ, ਜਿਸ 'ਚੋਂ 87 ਐੱਮਜੀਡੀ ਪਾਣੀ ਕਜੌਲੀ ਵਾਟਰ ਵਰਕਸ ਦੇ 6 ਫੇਸ ਤੋਂ ਹੋ ਰਹੀ ਹੈ। 22 ਐੱਮਜੀਡੀ ਪਾਣੀ ਦੀ ਸਪਲਾਈ 220 ਟਿਊਬਵੈੱਲਾਂ ਤੋਂ ਮਿਲ ਰਹੀ ਹੈ।

ਨਗਰ ਨਿਗਮ ਅਨੁਸਾਰ 24 ਘੰਟੇ ਪਾਣੀ ਦੀ ਸਪਲਾਈ ਮਿਲਣ 'ਤੇ ਟਿਊਬਵੈੱਲਾਂ ਤੋਂ ਮਿਲਣ ਵਾਲੀ ਸਪਲਾਈ ਬੰਦ ਹੋਣ ਨਾਲ ਪਾਣੀ ਦੇ ਗਰਾਊਂਡ ਲੈਵਲ 'ਚ ਵੀ ਵੱਡਾ ਸੁਧਾਰ ਹੋਵੇਗਾ। ਇਸ ਸਮੇਂ ਪਾਣੀ ਦੀ ਸਪਲਾਈ ਵਾਲੀ ਅੰਦਰੂਨੀ ਪਾਈਪ ਲਾਈਨ ਖਸਤਾ ਹੋਣ ਕਾਰਨ ਕਈ ਥਾਵਾਂ ਤੋਂ ਲੀਕ ਹੋਣ ਦੀ ਵਜ੍ਹਾ ਨਾਲ 36 ਐੱਮਜੀਡੀ ਪਾਣੀ ਬਰਬਾਦ ਹੋ ਰਿਹਾ ਹੈ। ਇੰਨੇ ਪਾਣੀ ਦੀ ਖਪਤ ਢਾਈ ਲੱਖ ਤੋਂ ਵੱਧ ਲੋਕਾਂ 'ਤੇ ਲਗਦੀ ਹੈ। ਨਗਰ ਨਿਗਮ ਨੂੰ ਇਸ ਸਮੇਂ ਪਾਣੀ ਦੀ ਸਪਲਾਈ ਤੋਂ ਹਰ ਸਾਲ 60 ਕਰੋੜ ਤੋਂ ਜ਼ਿਆਦਾ ਘਾਟਾ ਪਾ ਰਿਹਾ ਹੈ।

----------

ਫਰਾਂਸ ਤੋਂ ਮਿਲੀ ਗ੍ਾਂਟ ਦੋ ਫੀਸਦੀ ਵਿਆਜ ਨਾਲ ਮੋੜਨੀ ਪਏਗੀ

15 ਸਾਲਾਂ 'ਚ ਚੰਡੀਗੜ੍ਹ ਨੂੰ ਇਸ ਪ੍ਰਰਾਜੈਕਟ ਲਈ ਫਰਾਂਸ ਏਐੱਫਡੀ ਤੋਂ 412.80 ਕਰੋੜ ਦੀ ਗ੍ਾਂਟ ਮਿਲ ਰਹੀ ਹੈ। ਇਹ ਗ੍ਾਂਟ ਨਗਰ ਨਿਗਮ ਨੂੰ ਨਾਮੀਨਲ ਵਿਆਜ ਦੇ ਨਾਲ 15 ਸਾਲ ਦੀਆਂ ਕਿਸ਼ਤਾਂ 'ਚ ਵਾਪਸ ਕਰਨੀ ਪਵੇਗੀ। ਇਸਦੇ ਲਈ ਸਾਲਾਨਾ ਦੋ ਫੀਸਦੀ ਵਿਆਜ ਦੇਣਾ ਹੋਵੇਗਾ। ਇਸਦੇ ਨਾਲ ਹੀ ਯੂਰਪੀਅਨ ਯੂਨੀਅਨ ਕਮਿਸ਼ਨ ਤੋਂ 97.87 ਕਰੋੜ ਰੁਪਏ ਦੀ ਗ੍ਾਂਟ ਮਿਲ ਰਹੀ ਹੈ, ਜਦਕਿ ਇਸ ਪ੍ਰਰਾਜੈਕਟ 'ਤੇ ਪ੍ਰਸ਼ਾਸਨ, ਨਗਰ ਨਿਗਮ ਅਤੇ ਸਮਾਰਟ ਸਿਟੀ 80.92 ਕਰੋੜ ਰੁਪਏ ਦਾ ਖਰਚ ਕਰੇਗਾ। ਗ੍ਹਿ ਮੰਤਰਾਲੇ ਨੇ ਇਸ ਪ੍ਰਰਾਜੈਕਟ ਲਈ 576.57 ਕਰੋੜ ਪਾਸ ਕੀਤੇ ਹਨ। ਅਜਿਹੇ ਹਾਲਾਤ 'ਚ ਗ੍ਾਂਟ ਦੀ ਰਾਸ਼ੀ ਵਾਪਸ ਕਰਨ ਲਈ ਪਾਣੀ ਦੇ ਰੇਟ ਵੀ ਵਧਾਏ ਜਾਣਗੇ। ਇਸ ਪ੍ਰਰਾਜੈਕਟ 'ਚ 20 ਫੀਸਦੀ ਅੌਰਤਾਂ ਨੂੰ ਰੋਜ਼ਗਾਰ ਦਿੱਤਾ ਜਾਵੇਗਾ।

-------------

ਕੋਟਸ

ਚੰਡੀਗੜ੍ਹ 'ਚ ਨਗਰ ਨਿਗਮ ਟਰਸ਼ਰੀ ਵਾਟਰ ਲਈ ਟ੍ਰੀਟਮੈਂਟ ਪਲਾਂਟ ਨੂੰ ਅਪਗ੍ਰੇਡ ਕਰ ਰਿਹਾ ਹੈ। ਇਸ ਨਾਲ ਪਾਣੀ ਦੀ ਸਪਲਾਈ ਵਧੇਗੀ ਅਤੇ ਬੀਓਡੀ ਲੈਵਲ 5 ਤੋਂ ਘੱਟ ਹੋਵੇਗਾ। ਇਸ ਪ੍ਰਰਾਜੈਕਟ ਦੇ ਤਹਿਤ ਪਾਈਪ ਲਾਈਨ ਦੀਆਂ ਖਸਤਾ ਪਾਈਪਾਂ ਨੂੰ ਬਦਲਿਆ ਜਾਵੇਗਾ। ਇਸਦੇ ਨਾਲ ਹੀ ਘਰਾਂ 'ਚ ਸਮਾਰਟ ਮੀਟਰ ਲਗਾਏ ਜਾਣਗੇ। ਜਲਦ ਹੀ ਇਸ ਪ੍ਰਰਾਜੈਕਟ ਲਈ ਟੈਂਡਰ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ।

ਅਨਿੰਦਿਤਾ ਮਿੱਤਰਾ, ਸੀਈਓ ਸਮਾਰਟ ਸਿਟੀ ਲਿਮੀਟਡ ਕੰਪਨੀ ਅਤੇ ਕਮਿਸ਼ਨਰ ਨਗਰ ਨਿਗਮ