* ਮਹਿਲਾ ਤੋਂ ਮੰਗਿਆ ਪਾਣੀ ਤੇ ਕੱਢ ਲਿਆ ਰਿਵਾਲਵਰ

* ਪਹਿਲਾਂ ਆਏ ਚਾਹ ਪੀਤੀ ਚਲੇ ਗਏ, ਦੁਬਾਰਾ ਆਏ ਗੇਟ ਕਰ ਦਿੱਤਾ ਬੰਦ

* ਤਿੰਨ ਖ਼ਿਲਾਫ਼ ਕੇਸ ਦਰਜ, ਦੋ ਫ਼ਰਾਰ ਤੇ ਇਕ ਗਿ੍ਫ਼ਤਾਰ

9ਸੀਐਚਡੀ26ਪੀ, ਫੋਟੋ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਅਮਰਜੀਤ ਕੌਰ ਦੇ ਪਿਆਰਾ ਸਿੰਘ।

ਮੌਕੇ ਤੋਂ ਫੜਿਆ ਵਿਅਕਤੀ ਨਾਲ ਪੁਲਿਸ ਪਾਰਟੀ।

ਸਤਵਿੰਦਰ ਸਿੰਘ ਧੜਾਕ, ਐੱਸਏਐੱਸ ਨਗਰ

ਮੋਹਾਲੀ ਜ਼ਿਲ੍ਹੇ ਨੇੜਲੇ ਪਿੰਡ ਬੈਰਮਪੁਰ-ਭਾਗੋ ਮਾਜਰਾ ਵਿਖੇ ਬੁੱਧਵਾਰ ਨੂੰ ਘਰ ਵਿਚ ਹਥਿਆਰਬੰਦ ਵਿਅਕਤੀ ਦਾਖ਼ਲ ਹੋ ਗਏ। ਇਸ ਦੌਰਾਨ ਪਿੰਡ ਵਾਲਿਆਂ ਨੇ ਇਕ ਵਿਅਕਤੀ ਨੂੰ ਦਬੋਚ ਕੇ ਪੁਲਿਸ ਹਵਾਲੇ ਕਰ ਦਿੱਤਾ, ਜਿਸ ਖ਼ਿਲਾਫ਼ ਅਸਲਾ ਐਕਟ ਤੋਂ ਇਲਾਵਾ ਜ਼ਬਰਨ ਘਰ 'ਚ ਦਾਖ਼ਲ ਹੋਣ ਤੋਂ ਇਲਾਵਾ ਹੋਰਨਾਂ ਧਾਰਾਵਾਂ ਤਹਿਤ ਕੇਸ ਕਰ ਕਰ ਲਿਆ ਗਿਆ ਹੈ। ਵਿਅਕਤੀ ਦੀ ਪਛਾਣ ਸੰਤ ਸਿੰਘ ਵਜੋਂ ਹੋਈ ਹੈ। ਜਿਹੜਾ ਕਿ ਚੰਡੀਗੜ੍ਹ ਦੇ ਸੈਕਟਰ-29 ਦੀ ਡਿਸਪੈਂਸਰੀ ਵਿਖੇ ਨੌਕਰੀ ਕਰਦਾ ਦੱਸਿਆ ਜਾ ਰਿਹਾ ਹੈ। ਘਟਨਾਂ ਮਗਰੋਂ ਪੂਰੇ ਪਿੰਡ 'ਚ ਸਹਿਮ ਦਾ ਮਾਹੌਲ ਬਣਿਆਂ ਹੋਇਆ ਹੈ। ਹਾਲ ਦੀ ਘੜੀ ਹਥਿਆਰ ਲੈ ਕੇ ਦਾਖ਼ਲ ਹੋਣ ਪਿੱਛੇ ਕਾਰਨ ਸਪੱਸ਼ਟ ਨਹੀਂ ਹੋ ਸਕਿਆ। ਘਟਨਾ ਦੁਪਹਿਰ 12 ਵਜੇ ਦੀ ਹੈ ਜਦੋਂ ਤਿੰਨ ਵਿਅਕਤੀ ਪਿਆਰਾ ਸਿੰਘ ਨਾਮ ਦੇ ਵਿਅਕਤੀ ਦੇ ਘਰ ਕਿਰਾਏਦਾਰ ਬਣ ਕੇ ਆਏ ਤੇ ਖ਼ੁਦ ਨੂੰ ਅਮਿ੍ਤਸਰ ਤੋਂ ਆਏ ਦੱਸ ਕੇ ਮਕਾਨ ਕਿਰਾਏ 'ਤੇ ਲੈਣ ਦੀ ਗੱਲ ਕਹੀ, ਪਰ ਮਾਲਕ ਮਕਾਨ ਨੇ ਕਮਰਾ ਨਾ ਹੋਣ ਦੀ ਗੱਲ ਕਹਿ ਦਿੱਤੀ। ਇਸ ਦੌਰਾਨ ਚਿੱਟੇ ਕੁੜਤੇ-ਪਜਾਮੇ ਪਾਏ ਵਿਅਕਤੀਆਂ ਨੇ ਚਾਹ ਪੀਣ ਦੀ ਇੱਛਾ ਜਤਾਈ ਤਾਂ ਘਰ 'ਚ ਬਜ਼ੁਰਗ ਅਮਰਜੀਤ ਕੌਰ ਨੇ ਇਨ੍ਹਾਂ ਨੂੰ ਚਾਹ ਬਣਾ ਕੇ ਦੇ ਦਿੱਤੀ, ਜਿਸ ਤੋਂ ਬਾਅਦ ਇਹ ਇਥੋਂ ਚਲੇ ਗਏ।

ਮਹਿਲਾ ਮੁਤਾਬਕ ਇਹ ਤਿੰਨੋਂ ਵਿਅਕਤੀ ਦੁਬਾਰਾ ਇਸ ਘਰ 'ਚ ਦੁਬਾਰਾ ਦਾਖ਼ਲ ਹੋਏ ਤੇ ਗੇਟ ਦੀ ਕੁੰਡੀ ਅੰਦਰੋਂ ਬੰਦ ਕਰ ਲਈ। ਇਨ੍ਹਾਂ 'ਚੋਂ ਇਕ ਵਿਅਕਤੀ ਕੋਲ ਰਿਵਾਲਵਰ ਸੀ। ਬਜ਼ੁਰਗ ਨੇ ਸਮਝਦਾਰੀ ਵਰਤੀ ਤੇ ਤੇਜ਼ੀ ਨਾਲ ਘਰੋਂ ਬਾਹਰ ਜਾ ਕੇ ਰੌਲ਼ਾ ਪਾ ਦਿੱਤਾ। ਹਾਲਾਂਕਿ ਇਹ ਵੀ ਪਤਾ ਚੱਲਿਆ ਹੈ ਕਿ ਇਨ੍ਹਾਂ ਵਿਅਕਤੀਆਂ ਨੇ ਦੁਬਾਰਾ ਘਰ 'ਚ ਦਾਖ਼ਲ ਹੋ ਕੇ ਮਹਿਲਾ ਕੋਲ਼ੋਂ ਦਵਾਈ ਲੈਣ ਲਈ ਪਾਣੀ ਮੰਗਿਆ ਸੀ, ਜਿਸ ਤੋਂ ਬਾਅਦ ਪਾਣੀ ਲੈ ਕੇ ਆਈ ਮਹਿਲਾ 'ਤੇ ਇਕ ਮੁਲਜ਼ਮ ਨੇ ਰਿਵਾਲਵਰ ਕੱਢ ਲਿਆ। ਜਿਸ ਤੋਂ ਬਾਅਦ ਤੇਜ਼ੀ ਨਾਲ ਮਹਿਲਾ ਘਰ ਤੋਂ ਬਾਹਰ ਨਿਕਲ਼ ਕੇ ਰੌਲਾ ਪਾਉਣ ਲੱਗ ਗਈ, ਜਿਸ ਤੋਂ ਬਾਅਦ ਇਕੱਠ ਹੋ ਗਿਆ ਅਤੇ ਤਿੰਨੋਂ ਵਿਅਕਤੀ ਮੌਕੇ ਤੋਂ ਫ਼ਰਾਰ ਹੋ ਗਏ।

ਰਸਤੇ 'ਚ ਡਿੱਗ ਗਿਆ ਰਿਵਾਲਵਰ

ਇਸ ਦੌਰਾਨ ਨੇੜਲੇ ਘਰ ਦੀ ਕੁੜੀ ਨੇ ਇਕ ਮੁਲਜ਼ਮ ਦਾ ਪਿੱਛਾ ਕੀਤਾ ਇਸ ਦੌਰਾਨ ਵਿਅਕਤੀ ਕੋਲੋਂ ਰਿਵਾਲਵਰ ਰਸਤੇ 'ਚ ਡਿੱਗ ਗਿਆ ਇਹ ਵਿਅਕਤੀ ਗਿ੍ਫਤਾਰ ਕੀਤਾ ਗਿਆ ਸੰਤ ਸਿੰਘ ਹੈ। ਭੱਜਦਾ ਹੋਇਆ ਮੁਲਜ਼ਮ ਸੰਤ ਸਿੰਘ ਅੱਡੇ 'ਤੇ ਇਕ ਆਟੋ 'ਚ ਬੈਠ ਗਿਆ। ਆਟੋ ਚਾਲਕ ਨੂੰ ਚੱਲਣ ਲਈ ਕਿਹਾ ਪਰ ਆਟੋ ਚਾਲਕ ਸਵਾਰੀਆਂ ਦੀ ਉਡੀਕ ਕਰਦਾ ਰਿਹਾ। ਇਸ ਦੌਰਾਨ ਪਿੰਡ ਦੇ ਵਸਨੀਕਾਂ ਨੇ ਉਸ ਨੂੰ ਦਬੋਚ ਲਿਆ। ਪਿੰਡ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਘਟਨਾ ਦੁਪਿਹਰ 12 ਸਾਢੇ 12 ਵਜੇ ਦੀ ਹੈ ਜਿਸ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਪਰ ਪੁਲਿਸ ਦੋ ਘੰਟੇ ਬਾਅਦ ਬਹੁੜੀ।

ਦੱਸਦਾ ਰਿਹਾ ਨਾਂਅ ਗ਼ਲਤ

ਜਦੋਂ ਮੁਲਜ਼ਮ ਨੂੰ ਪਿੰਡ ਦੇ ਲੋਕਾਂ ਨੇ ਦਬੋਚ ਕੇ ਉਸ ਦਾ ਨਾਮ ਪੁੱਿਛਆ ਤਾਂ ਉਹ ਗ਼ਲਤ ਨਾਮ ਦੱਸਦਾ ਰਿਹਾ। ਅਸਲ ਨਾਮ ਬਾਅਦ 'ਚ ਪੁਲਿਸ ਸਟੇਸ਼ਨ ਵਿਚ ਜਾ ਕੇ ਪਤਾ ਚੱਲਿਆ ਹੈ। ਉਧਰ ਅਮਰਜੀਤ ਕੌਰ ਦਾ ਕਹਿਣਾ ਹੈ ਕਿ ਉਹ ਰਾਧਾ ਸਵਾਮੀ ਹੈ ਤੇ ਇਨ੍ਹਾਂ ਵਿਅਕਤੀਆਂ ਦੇ ਕੱਪੜੇ ਦੇਖ ਕੇ ਭੁਲੇਖਾ ਖਾ ਗਈ ਇਨ੍ਹਾਂ 'ਚੋਂ ਇਕ ਵਿਅਕਤੀ ਨੇ ਟੋਪੀ ਲਈ ਹੋਈ ਸੀ। ਅਮਰਜੀਤ ਕੌਰ ਮੁਤਾਬਕ ਉਸ ਨੇ ਭਾਵੁਕ ਤੇ ਇਨਸਾਨੀਅਤ ਦੇ ਨਾਤੇ ਉਨ੍ਹਾਂ ਨੂੰ ਘਰ ਅੰਦਰ ਦਾਖ਼ਲ ਹੋਣ ਦਿੱਤਾ ਪਰ ਇਨ੍ਹਾਂ ਦੀ ਨੀਅਤ 'ਚ ਖੋਟ ਸੀ।

ਲਈ ਪੂਰੀ ਜਾਣਕਾਰੀ ਤੇ ਕੀਤੀ ਰੇਕੀ

ਪੰਜਾਬੀ ਜਾਗਰਣ ਨਾਲ ਗੱਲਬਾਤ ਦੌਰਾਨ ਅਮਰਜੀਤ ਕੌਰ ਨੇ ਦੱਸਿਆ ਕਿ ਉਸ ਦੇ ਪੁੱਤਰ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿਅਕਤੀਆਂ ਨੇ ਉਨ੍ਹਾਂ ਦੀ ਨੂੰਹ ਬਾਰੇ ਜਾਣਕਾਰੀ ਹਾਸਲ ਕੀਤੀ। ਇਨ੍ਹਾਂ ਬਾਕਾਇਦਾ ਪੁੱਿਛਆ ਕਿ ਉਨ੍ਹਾਂ ਦੇ ਮਿ੍ਤਕ ਪੁੱਤਰ ਦੀ ਪਤਨੀ ਕਦੋਂ ਇਥੇ ਆਉਂਦੀ ਹੈ। ਇਸ ਤੋਂ ਬਾਅਦ ਇਨ੍ਹਾਂ ਵਿਚੋਂ ਇਕ ਵਿਅਕਤੀ ਕੋਠੇ 'ਤੇ ਵੀ ਚੜ੍ਹ ਕੇ ਮਕਾਨ ਦੇਖਦਾ ਰਿਹਾ। ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਵਿਅਕਤੀ ਘਰ ਵਿਚ ਮੌਜੂਦ ਵਿਅਕਤੀਆਂ ਦੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰ ਰਹੇ ਸਨ।

ਕੋਟਸ)----ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਸੰਤ ਸਿੰਘ ਕੋਲੋਂ ਰਿਵਾਲਵਰ ਵੀ ਬਰਾਮਦ ਕੀਤਾ ਹੈ ਹਾਲੇ ਇਸ ਦੇ ਨਾਲ ਦੇ ਵਿਅਕਤੀਆਂ ਦੀ ਪਛਾਣ ਨਹੀਂ ਹੋ ਸਕੀ, ਜਿਨ੍ਹਾਂ ਬਾਰੇ ਤਫ਼ਤੀਸ਼ ਚੱਲ ਰਹੀ ਹੈ। ਹਾਲ ਦੀ ਘੜੀ ਅਮਰਜੀਤ ਕੌਰ ਦੇ ਬਿਆਨਾਂ 'ਤੇ ਕੇਸ ਦਰਜ ਕਰ ਲਿਆ ਗਿਆ ਹੈ। — ਸਤਨਾਮ ਸਿੰਘ, ਤਫ਼ਤੀਸ਼ੀ ਅਫ਼ਸਰ ਥਾਣਾ ਸੋਹਾਣਾ।