ਜੇਐੱਨਐੱਨ, ਚੰਡੀਗੜ੍ਹ : ਬੁੜੈਲ ਚੌਕੀ ਪੁਲਿਸ ਨੇ ਸੈਕਟਰ-45 'ਚ ਨਾਕਾ ਲਗਾ ਕੇ ਦੋ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ। ਫੜੇ ਗਏ ਦੋਵੇਂ ਵਿਅਕਤੀਆਂ ਦੀ ਪਛਾਣ ਬੁੜੈਲ ਵਾਸੀ ਰਾਹੁਲ ਚੌਹਾਨ ਤੇ ਦਿਨੇਸ਼ ਦੇ ਰੂਪ 'ਚ ਹੋਈ। ਪੁਲਿਸ ਨੂੰ ਦੋਵਾਂ ਕੋਲੋਂ ਤਿੰਨ ਮੋਟਰਸਾਈਕਲ, ਦੋ ਅਕਟਿਵਾ ਤੇ ਇਕ ਮੋਬਾਈਲ ਫੋਨ ਬਰਾਮਦ ਹੋਏ ਹਨ। ਸੈਕਟਰ-34 ਥਾਣਾ ਪੁਲਿਸ ਨੇ ਮਾਮਲਾ ਦਰਜ ਕਰ ਕੇ ਦੋਵਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਡੀਐੱਸਪੀ ਸਾਊਥ ਗੁਰਮੁਖ ਸਿੰਘ ਨੇ ਦੱਸਿਆ ਕਿ ਵਾਹਨ ਚੋਰ ਤੇ ਸਨੈਚਿੰਗ ਦੀ ਵਧਦੀਆਂ ਹੋਈਆਂ ਵਾਰਦਾਤਾਂ ਨੂੰ ਰੋਕਣ ਲਈ ਬੁੜੈਲ ਚੌਕੀ ਪੁਲਿਸ ਨੇ ਮੋਟਰਸਾਈਕਲ ਚਾਲਕ ਨੂੰ ਰੋਕ ਕੇ ਕਾਗਜ਼ਾਤ ਚੈੱਕ ਕਰਵਾਉਣ ਨੂੰ ਕਿਹਾ। ਮੋਟਰਸਾਈਕਲ ਸਵਾਰ ਦੋਵਾਂ ਨੌਜਵਾਨ ਬਹਾਨੇ ਬਣਾਉਣ ਲੱਗੇ। ਪੁਲਿਸ ਨੇ ਵਾਹਨ ਐਪ 'ਤੇ ਬਾਈਕ ਨੰਬਰ ਪਾਇਆ ਤਾਂ ਬਾਈਕ ਚੋਰੀ ਦੀ ਪਾਈ ਗਈ। ਪੁਲਿਸ ਨੇ ਰਾਹੁਲ ਚੌਹਾਨ ਤੇ ਦਿਨੇਸ਼ ਨੂੰ ਦਬੋਚ ਲਿਆ। ਦੋਵਾਂ ਨੇ ਪੁੱਛਗਿੱਛ ਦੱਸਿਆ ਕਿ ਉਨ੍ਹਾਂ ਨੇ ਬਾਈਕ ਬੀਤੀ 25 ਸਤੰਬਰ ਨੂੰ ਬੁੜੈਲ ਤੋਂ ਚੋਰੀ ਕੀਤਾ ਸੀ। ਪੁਲਿਸ ਨੇ ਉਕਤ ਦੋਵਾਂ ਚੋਰਾਂ ਦੀ ਨਿਸ਼ਾਨਦੇਹੀ 'ਤੇ ਸੈਕਟਰ-34 ਪੁਲਿਸ ਸਟੇਸ਼ਨ ਦੇ ਚਾਰ ਕੇਸ ਸੋਲਵ ਕੀਤੇ ਹਨ।