ਜੇਐੱਨਐੱਨ, ਚੰਡੀਗੜ੍ਹ

ਇੰਡਸਟ੍ਰੀਅਲ ਏਰੀਆ ਦੇ ਦੜਵਾ ਥਾਣੇ ਵਿਚ ਭਾਂਡਿਆਂ ਦੇ ਵਪਾਰੀ ਦਾ ਰਾਹ ਰੋਕਣ ਤੇ ਸਿਰ 'ਤੇ ਇੱਟ ਮਾਰ ਕੇ ਪੰਜਾਹ ਹਜ਼ਾਰ ਰੁਪਏ ਲੁੱਟਣ ਦੀ ਖ਼ਬਰ ਮਿਲੀ ਹੈ। ਪੁਲਿਸ ਨੇ ਜ਼ਖਮੀ ਦੁਕਾਨਦਾਰ ਨੂੰ ਜੀਐੱਮਸੀਐੱਚ-32 ਵਿਚ ਦਾਖ਼ਲ ਕਰਾਇਆ ਹੈ।

ਵਪਾਰੀ ਸਚਿਨ ਨੇ ਦੱਸਿਆ ਕਿ ਉਹ ਦੜਵਾ ਵਿਚ ਉਹਦੀ ਭਾਂਡਿਆਂ ਦੀ ਹੱਟੀ ਹੈ। ਦੁਕਾਨ ਨੂੰ ਤਾਲ੍ਹਾ ਲਾ ਕੇ ਘਰ ਪੁੱਜਾ ਸੀ ਸੀ ਕਿ ਦੋ ਲੁਟੇਰੇ ਉਸ ਦੇ ਅੱਗੇ ਆ ਗਏ। ਉਨ੍ਹਾਂ ਨੇ ਧੱਕਾਮੁੱਕੀ ਕੀਤੀ ਤੇ ਸਿਰ 'ਤੇ ਇੱਟ ਮਾਰ ਦਿੱਤੀ। ਇਸ ਦੌਰਾਨ ਉਹ ਪੰਜਾਹ ਹਜ਼ਾਰ ਰੁਪਏ ਲੁੱਟ ਕੇ ਲੈ ਗਏ ਹਨ।